Post by : Jan Punjab Bureau
ਸਮਾਣਾ (ਪਟਿਆਲਾ) ਵਿੱਚ ਲੰਬੇ ਸਮੇਂ ਤੋਂ ਚੱਲ ਰਿਹਾ ਧਰਮ ਯੁੱਧ ਮੋਰਚਾ ਆਖਿਰਕਾਰ ਸਮਾਪਤ ਹੋ ਗਿਆ ਹੈ। 400 ਫੁੱਟ ਉੱਚੇ BSNL ਮੋਬਾਈਲ ਟਾਵਰ ‘ਤੇ ਬੈਠੇ ਗੁਰਜੀਤ ਸਿੰਘ ਖਾਲਸਾ ਨੂੰ ਸੁਰੱਖਿਅਤ ਤਰੀਕੇ ਨਾਲ ਹੇਠਾਂ ਉਤਾਰ ਲਿਆ ਗਿਆ ਹੈ, ਜਿਸ ਤੋਂ ਬਾਅਦ ਮੌਕੇ ‘ਤੇ ਚੱਲ ਰਹਾ ਵੱਡਾ ਪ੍ਰਦਰਸ਼ਨ ਖਤਮ ਹੋ ਗਿਆ।
ਸਵੇਰੇ 8 ਵਜੇ ਪ੍ਰਸ਼ਾਸਨ ਵੱਲੋਂ ਕਾਰਵਾਈ ਸ਼ੁਰੂ ਕੀਤੀ ਗਈ, ਜਿਸ ਦੌਰਾਨ ਅਰਧ ਸੈਨਿਕ ਬਲ ਅਤੇ ਸਿਵਲ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚੇ। ਅਧਿਕਾਰੀਆਂ ਨੇ ਟਾਵਰ ‘ਤੇ ਚੜ੍ਹ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਗੁਰਜੀਤ ਸਿੰਘ ਖਾਲਸਾ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਸੁਰੱਖਿਅਤ ਹੇਠਾਂ ਲਿਆਂਦਾ ਗਿਆ।
ਗੁਰਜੀਤ ਸਿੰਘ ਖਾਲਸਾ ਪਿਛਲੇ ਲਗਭਗ 18 ਮਹੀਨਿਆਂ ਤੋਂ ਬੇਅਦਬੀ ਦੇ ਮਾਮਲਿਆਂ ਖਿਲਾਫ ਸਖ਼ਤ ਕਾਨੂੰਨ ਦੀ ਮੰਗ ਨੂੰ ਲੈ ਕੇ ਇਸ ਟਾਵਰ ‘ਤੇ ਮੌਜੂਦ ਸਨ। ਉਨ੍ਹਾਂ ਦੇ ਸਮਰਥਨ ਵਿੱਚ ਸੰਗਤ ਵੱਲੋਂ ਸਮਾਣਾ ਦੇ ਬਾਬਾ ਬੰਦਾ ਸਿੰਘ ਬਹਾਦਰ ਚੌਕ ਵਿੱਚ ਵੀ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਸੀ।
ਉਨ੍ਹਾਂ ਦੀ ਅਪੀਲ ਤੋਂ ਬਾਅਦ ਧਰਮ ਯੁੱਧ ਮੋਰਚੇ ਤਹਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਰਖਵਾਏ ਗਏ ਹਨ, ਜਿਨ੍ਹਾਂ ਦਾ ਭੋਗ 24 ਅਪ੍ਰੈਲ ਨੂੰ ਪਾਇਆ ਜਾਵੇਗਾ। ਇਸ ਭੋਗ ਤੋਂ ਬਾਅਦ ਧਰਨਾ ਪੂਰੀ ਤਰ੍ਹਾਂ ਸਮਾਪਤ ਕਰ ਦਿੱਤਾ ਜਾਵੇਗਾ।
ਇਸੇ ਦੌਰਾਨ ਸਰਕਾਰ ਵੱਲੋਂ ਬੇਅਦਬੀ ਵਿਰੋਧੀ ਕਾਨੂੰਨ ਨੂੰ ਵਿਸਾਖੀ ਮੌਕੇ ਵਿਸ਼ੇਸ਼ ਇਜਲਾਸ ਵਿੱਚ ਪਾਸ ਕੀਤਾ ਗਿਆ ਸੀ, ਜਿਸ ਨੂੰ ਹੁਣ ਰਾਜਪਾਲ ਦੀ ਮਨਜ਼ੂਰੀ ਵੀ ਮਿਲ ਚੁੱਕੀ ਹੈ।
ਆਮ ਆਦਮੀ ਪਾਰਟੀ ਦੀ ਡੁੱਬਦੀ ਬੇੜੀ ਤੋਂ ਸਾਰੇ ਛਾਲਾਂ ਮਾਰ ਕੇ ਭੱਜਣ ਲੱਗੇ...
ਆਪ ਦੀ ਸਿਆਸੀ ਹਾਲਤ ‘ਤੇ ਵੱਡਾ ਦਾਅਵਾ, ਅੰਮ੍ਰਿਤ ਸਿੰਘ ਭਾਰਤੀ ਨੇ ਕਿਹਾ ਕਿ ਪਾਰਟੀ ਡੁੱਬਦੀ ਬੇੜੀ ਹੈ ਤੇ ਲੀਡਰ ਭਾਜਪਾ ਵੱ
Namo Bharat Express Delhi-Karnal Route: ਦਿੱਲੀ ਤੋਂ ਕਰਨਾਲ ਤੱਕ ...
ਦਿੱਲੀ-ਕਰਨਾਲ Namo Bharat ਕੋਰੀਡੋਰ 136KM ਲੰਬਾ, 90 ਮਿੰਟ ਵਿੱਚ ਯਾਤਰਾ, 17 ਸਟੇਸ਼ਨ ਅਤੇ ਤੇਜ਼ ਰਫ਼ਤਾਰ ਨਾਲ ਕਨੈਕਟਿ
VR Punjab Mall Closed: ਮੁਹਾਲੀ ’ਚ ਵੱਡਾ ਝਟਕਾ, ਮਸ਼ਹੂਰ ਮਾਲ ਬੰਦ ਹੋ...
ਮੁਹਾਲੀ ਦਾ VR ਪੰਜਾਬ ਮਾਲ ਬੰਦ, ਭੂਚਾਲ ਬਾਅਦ ਢਾਂਚਾਗਤ ਖਤਰੇ ਸਾਹਮਣੇ। ਕਰਮਚਾਰੀਆਂ ਤੇ ਵਪਾਰੀਆਂ ’ਚ ਚਿੰਤਾ ਵਧੀ
IPL 2026 Match: Punjab Kings ਨੇ ਲਖਨਊ ਸੁਪਰ ਜਾਇੰਟਸ ਨੂੰ 54 ਦੌੜਾ...
Punjab Kings ਨੇ IPL ਮੈਚ ਵਿੱਚ Lucknow Super Giants ਨੂੰ 54 ਦੌੜਾਂ ਨਾਲ ਹਰਾਇਆ; ਪ੍ਰਿਆਂਸ਼ ਆਰੀਆ ਤੇ ਕੋਨੋਲੀ ਦੀ
Jammu Kashmir Bus Accident: ਊਧਮਪੁਰ ਵਿੱਚ ਭਿਆਨਕ ਬੱਸ ਹਾਦਸਾ, 7 ਲ...
Jammu Kashmir ਦੇ ਊਧਮਪੁਰ ਵਿੱਚ ਬੱਸ ਖੱਡ ਵਿੱਚ ਡਿੱਗੀ, 7 ਦੀ ਮੌਤ ਤੇ ਕਈ ਜ਼ਖਮੀ; ਰਾਹਤ ਤੇ ਬਚਾਅ ਕਾਰਜ ਜਾਰੀ, ਜਾਂਚ
Punjab Politics: ਭਗਵੰਤ ਮਾਨ ਤੇ ਕੇਜਰੀਵਾਲ ਦਾ ‘ਬਦਲਾਅ’ ਲੋਕਾਂ ਨੂੰ ...
ਅੰਮ੍ਰਿਤ ਸਿੰਘ ਭਾਰਤੀ ਦਾ ਵੱਡਾ ਬਿਆਨ, ਭਗਵੰਤ ਮਾਨ ਤੇ ਕੇਜਰੀਵਾਲ ਦੇ ‘ਬਦਲਾਅ’ ’ਤੇ ਸਵਾਲ, ਕਾਨੂੰਨ ਵਿਵਸਥਾ ਤੇ ਨਸ਼ਿਆਂ
Punjab Toll Plaza Protest: ਪੰਜਾਬ ਭਰ ’ਚ 3 ਘੰਟੇ ਲਈ ਟੋਲ ਪਲਾਜ਼ੇ ...
ਪੰਜਾਬ ਭਰ ਦੇ ਟੋਲ ਪਲਾਜ਼ੇ 3 ਘੰਟੇ ਲਈ ਫਰੀ ਰਹੇ, ਕੈਸ਼-ਲੈੱਸ ਨੀਤੀ ਦੇ ਵਿਰੋਧ ਵਿੱਚ ਕਾਮਿਆਂ ਦਾ ਪ੍ਰਦਰਸ਼ਨ, ਨੌਕਰੀਆਂ ਦ