Post by : Jan Punjab Bureau
ਪੰਜਾਬ ਪੁਲਿਸ ਨੇ ਭਾਰਤ-ਪਾਕਿਸਤਾਨ ਸਰਹੱਦ ਪਾਰ ਚੱਲ ਰਹੇ ਇੱਕ ਵੱਡੇ ਡਰੱਗ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਵੱਡੀ ਸਫਲਤਾ ਹਾਸਲ ਕੀਤੀ ਹੈ। ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀ ਟੀਮ ਨੇ ਕਾਰਵਾਈ ਕਰਦਿਆਂ 28 ਕਿੱਲੋ ਤੋਂ ਵੱਧ ਹੈਰੋਇਨ ਅਤੇ ਲੱਖਾਂ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।
ਇਸ ਮਾਮਲੇ ਵਿੱਚ ਪੁਲਿਸ ਨੇ ਚਾਰ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 28.12 ਕਿਲੋਗ੍ਰਾਮ ਹੈਰੋਇਨ ਅਤੇ ਕਰੀਬ 9.5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਹੈ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਐਕਸ’ ਰਾਹੀਂ ਇਸ ਕਾਰਵਾਈ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਗੁਰੂਹਰਸਹਾਏ ਇਲਾਕੇ ਵਿੱਚ ਇਹ ਆਪਰੇਸ਼ਨ ਚਲਾਇਆ ਗਿਆ, ਜਿੱਥੇ ਇੱਕ ਅੰਤਰਰਾਸ਼ਟਰੀ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਹੋਇਆ।
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਵਿਦੇਸ਼ਾਂ ਵਿੱਚ ਬੈਠੇ ਤਸਕਰਾਂ ਅਤੇ ਹੈਂਡਲਰਾਂ ਨਾਲ ਸਬੰਧ ਹਨ। ਇਹ ਨੈੱਟਵਰਕ ਸਰਹੱਦ ਪਾਰੋਂ ਹੈਰੋਇਨ ਦੀਆਂ ਖੇਪਾਂ ਮੰਗਵਾ ਕੇ ਪੰਜਾਬ ਅਤੇ ਹੋਰ ਇਲਾਕਿਆਂ ਵਿੱਚ ਸਪਲਾਈ ਕਰਦਾ ਸੀ।
ਪੁਲਿਸ ਮੁਤਾਬਕ ਇਸ ਗਿਰੋਹ ਦੇ ਹੋਰ ਮੈਂਬਰਾਂ ਅਤੇ ਪਿੱਛੇ ਕੰਮ ਕਰ ਰਹੇ ਹੈਂਡਲਰਾਂ ਦੀ ਪਛਾਣ ਲਈ ਜਾਂਚ ਡੂੰਘਾਈ ਨਾਲ ਜਾਰੀ ਹੈ। ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਵੱਡੇ ਖੁਲਾਸਿਆਂ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਪੰਜਾਬ ਪੁਲਿਸ ਨੇ ਕਿਹਾ ਕਿ ਸਰਹੱਦ ਪਾਰ ਤੋਂ ਹੋ ਰਹੀ ਨਸ਼ਾ ਤਸਕਰੀ ਖ਼ਿਲਾਫ਼ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ।
Gurdaspur Police Arrest: ਦੀਨਾਨਗਰ ਪੁਲਿਸ ਦੀ ਵੱਡੀ ਕਾਰਵਾਈ, ਡਕੈਤੀ...
ਦੀਨਾਨਗਰ ਪੁਲਿਸ ਨੇ ਡਕੈਤੀ ਦੀ ਤਿਆਰੀ ਕਰ ਰਹੇ 6 ਮੁਲਜ਼ਮਾਂ ਨੂੰ ਕਾਬੂ ਕਰਕੇ 2 .30 ਬੋਰ ਪਿਸਤੌਲ ਤੇ 9 ਜ਼ਿੰਦਾ ਕਾਰਤੂਸ
Ranchi Student Protest: ਵਿਦਿਆਰਥੀਆਂ ਦੀ ਵੱਡੀ ਜਿੱਤ, JPSC-JSSC E...
ਰਾਂਚੀ ਵਿੱਚ ਵਿਦਿਆਰਥੀਆਂ ਦੇ ਅੰਦੋਲਨ ਤੋਂ ਬਾਅਦ ਸਰਕਾਰ ਨੇ JPSC ਤੇ JSSC-CGL ਪ੍ਰੀਖਿਆਵਾਂ ਰੱਦ ਕੀਤੀਆਂ, CID ਜਾਂਚ ਦ
Punjab Weather News: ਪੰਜਾਬ 'ਚ ਮੁੜ ਸਰਗਰਮ ਹੋਇਆ Monsoon, 19 ਤੋਂ...
ਪੰਜਾਬ ਵਿੱਚ 19 ਤੋਂ 22 ਅਗਸਤ ਤੱਕ ਮੀਂਹ ਦੀ ਚੇਤਾਵਨੀ, ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਤੇ ਗਰਜ-ਚਮਕ ਦੀ ਸੰਭਾਵਨਾ, ਜਾ
Arjun Aravind Case: ਅਮਰੀਕਾ 'ਚ ਮਾਂ ਤੇ 14 ਸਾਲਾ ਭਰਾ ਦੀ ਮੌਤ, 17 ...
ਅਮਰੀਕਾ ਦੇ Massachusetts ਵਿੱਚ 17 ਸਾਲਾ Arjun Aravind ’ਤੇ ਮਾਂ ਤੇ 14 ਸਾਲਾ ਭਰਾ ਦੇ ਕਤਲ ਦੇ ਦੋਸ਼, ਪੁਲਿਸ ਨੇ ਕ
Faridkot Teej Festival: 650 ਔਰਤਾਂ ਨੇ ਪੰਜਾਬੀ ਸੱਭਿਆਚਾਰ ਦੇ ਰੰਗਾ...
ਫਰੀਦਕੋਟ ਵਿੱਚ Teej Festival ਦੌਰਾਨ 650 ਔਰਤਾਂ ਨੇ ਪੰਜਾਬੀ ਸੱਭਿਆਚਾਰ, ਗਿੱਧਾ, ਲੋਕ ਗੀਤ ਅਤੇ ਨਾਰੀ ਸ਼ਕਤੀ ਦਾ ਜਸ਼ਨ
Himachal Pradesh Weather News: ਮਾਨਸੂਨ ਮੁੜ ਹੋਇਆ ਸਰਗਰਮ, 2 ਦਿਨ ...
ਹਿਮਾਚਲ ਵਿੱਚ 10-11 ਅਗਸਤ ਨੂੰ ਭਾਰੀ ਮੀਂਹ ਲਈ Orange Alert, ਕਾਂਗੜਾ ਤੇ ਸਿਰਮੌਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਮੀਂਹ ਦ
ਮੋਹਾਲੀ ਤੋਂ ਸ਼ੁਰੂ ਹੋਇਆ ‘Hamare Ram’ ਪ੍ਰੋਗਰਾਮ, ਪੂਰੇ ਪੰਜਾਬ ’ਚ ਹ...
ਮੋਹਾਲੀ ਤੋਂ Hamare Ram ਪ੍ਰੋਗਰਾਮ ਦੀ ਸ਼ੁਰੂਆਤ, ਪੰਜਾਬ ਭਰ ’ਚ 41 ਸ਼ੋਅ ਹੋਣਗੇ। CM Bhagwant Mann ਨੇ ਨਵੀਂ ਪੀੜ੍ਹ