ਗੁਰਦਾਸਪੁਰ ਚ ਫੇਰ ਇਮੀਗ੍ਰੇਸ਼ਨ ਸੈਂਟਰ ‘ਤੇ ਗੋਲੀਆਂ, ਫਿਰੌਤੀ ਨਾ ਮਿਲਣ ‘ਤੇ ਹਮਲਾ

Author : Lovepreet Singh

ਗੁਰਦਾਸਪੁਰ ਵਿੱਚ ਇੱਕ ਦਿਨ ਬਾਅਦ ਹੀ ਇੱਕ ਹੋਰ ਇਮੀਗ੍ਰੇਸ਼ਨ ਸੈਂਟਰ ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਇਹ ਘਟਨਾ ਨਵੇਂ ਬੱਸ ਸਟੈਂਡ ਦੀ ਮਾਰਕੀਟ ਨੇੜੇ ਇੰਪਰੂਵਮੈਂਟ ਟਰਸਟ ਸਕੀਮ ਨੰਬਰ 7, ਜੈਨਥ ਇਮੀਗ੍ਰੇਸ਼ਨ ਸੈਂਟਰ ਦੇ ਬਾਹਰ ਵਾਪਰੀ। ਹਮਲਾਵਰਾਂ ਨੇ 5 ਤੋਂ 6 ਰਾਊਂਡ ਫਾਇਰ ਕੀਤੇ, ਜੋ ਸੈਂਟਰ ਦੇ ਸ਼ਟਰ ਅਤੇ ਸ਼ੀਸ਼ਿਆਂ ‘ਚ ਲੱਗ ਗਏ।

ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਇੱਕ ਦਿਨ ਪਹਿਲਾਂ ਸੀ ਹੱਬ ਇਮੀਗ੍ਰੇਸ਼ਨ ਸੈਂਟਰ ‘ਤੇ ਵੀ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ। ਲਗਾਤਾਰ ਹੋ ਰਹੀਆਂ ਇਹੋ ਜਿਹੀਆਂ ਵਾਰਦਾਤਾਂ ਕਾਰਨ ਲੋਕਾਂ ਵਿੱਚ ਡਰ ਅਤੇ ਪੁਲਿਸ ਪ੍ਰਸ਼ਾਸਨ ‘ਤੇ ਸਵਾਲ ਖੜੇ ਹੋ ਰਹੇ ਹਨ।

ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਸੁਰੱਖਿਆ ਲਈ ਜਾਗਰੂਕ ਰਹਿਣ ਦੀ ਸਲਾਹ ਦਿੱਤੀ ਹੈ। ਇਲਾਕੇ ਵਿੱਚ ਹੋਰ ਅਧਿਕਾਰੀ ਤਾਇਨਾਤ ਕੀਤੇ ਗਏ ਹਨ ਅਤੇ ਜਾਂਚ ਦੌਰਾਨ CCTV ਫੁੱਟੇਜ ਨੂੰ ਵੀ ਵੇਰਵਾ ਨਾਲ ਵਿਖੇਰਾ ਜਾ ਰਿਹਾ ਹੈ।

Dec. 27, 2025 4:35 p.m. 8
#ਜਨ ਪੰਜਾਬ #ਪੰਜਾਬ ਖ਼ਬਰਾਂ #latest news punjab #gurdaspur news #jan punjab news
Watch Special Video
Sponsored
Trending News