Canada House Robbery: ਵਿਸਾਖੀ ਮੌਕੇ ਪੰਜਾਬੀ ਪਰਿਵਾਰ ਦੇ ਘਰ ਸਵਾ ਕਰੋੜ ਤੋਂ ਵੱਧ ਦੀ ਵੱਡੀ ਚੋਰੀ

Canada House Robbery: ਵਿਸਾਖੀ ਮੌਕੇ ਪੰਜਾਬੀ ਪਰਿਵਾਰ ਦੇ ਘਰ ਸਵਾ ਕਰੋੜ ਤੋਂ ਵੱਧ ਦੀ ਵੱਡੀ ਚੋਰੀ

Post by : Jan Punjab Bureau

April 20, 2026 5:10 p.m. 198

ਕੈਨੇਡਾ ਦੇ ਮਾਲਟਨ ਸ਼ਹਿਰ ਵਿੱਚ ਵਿਸਾਖੀ ਦੇ ਮੌਕੇ ਇੱਕ ਪੰਜਾਬੀ ਪਰਿਵਾਰ ਦੇ ਘਰ ਵੱਡੀ ਚੋਰੀ ਦੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਸਾਰੇ ਇਲਾਕੇ ਨੂੰ ਹੈਰਾਨ ਕਰ ਦਿੱਤਾ ਹੈ। ਚੋਰਾਂ ਨੇ ਮੌਕੇ ਦਾ ਫਾਇਦਾ ਚੁੱਕਦੇ ਹੋਏ ਘਰ ਵਿੱਚ ਦਾਖਲ ਹੋ ਕੇ ਲਗਭਗ ਸਵਾ ਕਰੋੜ ਰੁਪਏ ਦੀ ਨਕਦੀ, ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ।

ਪੀੜਤ ਪਰਿਵਾਰ ਦੀ ਮਹਿਲਾ ਹਰਮਨਪ੍ਰੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਵਿਸਾਖੀ ਮਨਾਉਣ ਲਈ ਘਰ ਤੋਂ ਬਾਹਰ ਗਏ ਹੋਏ ਸਨ। ਇਸ ਦੌਰਾਨ ਚੋਰ ਰਸੋਈ ਦੀ ਖਿੜਕੀ ਰਾਹੀਂ ਘਰ ਵਿੱਚ ਦਾਖਲ ਹੋਏ ਅਤੇ ਸਾਰੇ ਗਹਿਣੇ ਤੇ ਕੀਮਤੀ ਸਾਮਾਨ ਸਿਰਹਾਣਿਆਂ ਦੇ ਕਵਰ ਵਿੱਚ ਭਰ ਕੇ ਲੈ ਗਏ।

ਉਹ ਭਾਵੁਕ ਹੋ ਕੇ ਕਹਿੰਦੀ ਹੈ ਕਿ “ਸਾਨੂੰ ਪੈਸਿਆਂ ਦਾ ਨਹੀਂ, ਪਰ ਉਹ ਗਹਿਣਿਆਂ ਦਾ ਦੁੱਖ ਹੈ ਜੋ ਸਾਡੇ ਬਜ਼ੁਰਗਾਂ ਨੇ ਪਿਆਰ ਨਾਲ ਦਿੱਤੇ ਸਨ।”

ਘਰ ਵਾਪਸ ਆਉਣ ‘ਤੇ ਪਰਿਵਾਰ ਨੇ ਦੇਖਿਆ ਕਿ ਬੈੱਡਰੂਮ ਪੂਰੀ ਤਰ੍ਹਾਂ ਖਿਲਰਿਆ ਹੋਇਆ ਸੀ। ਤੁਰੰਤ ਸੀਸੀਟੀਵੀ ਚੈੱਕ ਕਰਨ ‘ਤੇ ਦੋ ਸ਼ੱਕੀ ਵਿਅਕਤੀ ਘਰ ਤੋਂ ਭੱਜਦੇ ਹੋਏ ਨਜ਼ਰ ਆਏ।

ਕੈਨੇਡੀਅਨ ਪੁਲਿਸ ਨੇ ਮੌਕੇ ਦੀ ਜਾਂਚ ਕੀਤੀ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਦੋਸ਼ੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ। ਫਿਲਹਾਲ ਪੁਲਿਸ ਵੱਲੋਂ ਅਧਿਕਾਰਕ ਜਾਣਕਾਰੀ ਜਾਰੀ ਨਹੀਂ ਕੀਤੀ ਗਈ।

#ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਦੇਸ਼ - ਅਪਰਾਧ अपडेट्स