Cockroach Janata Party Account Banned : ਕਾਕਰੋਚ ਜਨਤਾ ਪਾਰਟੀ ਦਾ X ਅਕਾਊਂਟ ਬੈਨ, CJI Surya Kant ਦੇ ਬਿਆਨ ਤੋਂ ਬਾਅਦ ਛਿੜਿਆ ਨਵਾਂ ਵਿਵਾਦ

Cockroach Janata Party Account Banned : ਕਾਕਰੋਚ ਜਨਤਾ ਪਾਰਟੀ ਦਾ X ਅਕਾਊਂਟ ਬੈਨ, CJI Surya Kant ਦੇ ਬਿਆਨ ਤੋਂ ਬਾਅਦ ਛਿੜਿਆ ਨਵਾਂ ਵਿਵਾਦ

Post by : Jan Punjab Bureau

May 21, 2026 3:23 p.m. 276

Cockroach Janata Party Account Banned : ਭਾਰਤ ਦੇ ਚੀਫ ਜਸਟਿਸ ਜਸਟਿਸ ਸੂਰਿਆ ਕਾਂਤ ਦੇ ਇੱਕ ਵਿਵਾਦਿਤ ਬਿਆਨ ਤੋਂ ਬਾਅਦ ਬਣੀ “ਕਾਕਰੋਚ ਜਨਤਾ ਪਾਰਟੀ” ਇੱਕ ਵਾਰ ਫਿਰ ਚਰਚਾ ਵਿੱਚ ਆ ਗਈ ਹੈ। ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਲੋਕਪ੍ਰਿਯ ਹੋਈ ਇਸ ਪਾਰਟੀ ਦੇ X (ਪੁਰਾਣਾ Twitter) ਅਕਾਊਂਟ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ।

ਦਰਅਸਲ, ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਵਿੱਚ ਇੱਕ ਸੁਣਵਾਈ ਦੌਰਾਨ CJI ਸੂਰਿਆ ਕਾਂਤ ਦੇ ਇੱਕ ਬਿਆਨ ਨੇ ਹੰਗਾਮਾ ਮਚਾ ਦਿੱਤਾ ਸੀ। ਦਾਅਵਾ ਕੀਤਾ ਗਿਆ ਕਿ ਉਨ੍ਹਾਂ ਨੇ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਦੀ ਤੁਲਨਾ “ਕਾਕਰੋਚਾਂ” ਨਾਲ ਕੀਤੀ ਸੀ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਵੱਲੋਂ ਇਸ ਬਿਆਨ ’ਤੇ ਸਫਾਈ ਵੀ ਦਿੱਤੀ ਗਈ, ਪਰ ਸੋਸ਼ਲ ਮੀਡੀਆ ’ਤੇ ਇਸ ਮਾਮਲੇ ਨੇ ਵੱਡਾ ਰੂਪ ਧਾਰ ਲਿਆ।

ਇਸੇ ਵਿਵਾਦ ਤੋਂ ਬਾਅਦ ਕੁਝ ਨੌਜਵਾਨਾਂ ਨੇ ਮਜ਼ਾਕੀਆ ਅੰਦਾਜ਼ ਵਿੱਚ “ਕਾਕਰੋਚ ਜਨਤਾ ਪਾਰਟੀ” ਦੀ ਸ਼ੁਰੂਆਤ ਕੀਤੀ। ਦੇਖਦੇ ਹੀ ਦੇਖਦੇ ਇਹ ਪੇਜ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਅਤੇ ਲੱਖਾਂ ਲੋਕ ਇਸ ਨਾਲ ਜੁੜ ਗਏ। ਖਾਸ ਕਰਕੇ Instagram ਅਤੇ X ’ਤੇ ਇਸ ਪੇਜ ਨੂੰ ਵੱਡਾ ਸਮਰਥਨ ਮਿਲਿਆ।

ਰਿਪੋਰਟਾਂ ਮੁਤਾਬਕ, ਕਾਕਰੋਚ ਜਨਤਾ ਪਾਰਟੀ ਦੇ Instagram ਪੇਜ ਦੇ 10 ਮਿਲੀਅਨ ਤੋਂ ਵੱਧ ਫਾਲੋਅਰ ਹੋ ਚੁੱਕੇ ਹਨ, ਜਦਕਿ ਭਾਜਪਾ ਦੇ Instagram ਪੇਜ ਦੇ ਲਗਭਗ 8.7 ਮਿਲੀਅਨ ਫਾਲੋਅਰ ਹਨ। ਇਸ ਕਾਰਨ ਵੀ ਇਹ ਮਾਮਲਾ ਕਾਫੀ ਚਰਚਾ ਵਿੱਚ ਰਿਹਾ।

ਹੁਣ ਪਾਰਟੀ ਦਾ X ਅਕਾਊਂਟ ਭਾਰਤ ਵਿੱਚ ਬੰਦ ਕਰ ਦਿੱਤਾ ਗਿਆ ਹੈ। ਇਸ ’ਤੇ ਪ੍ਰਤੀਕਿਰਿਆ ਦਿੰਦਿਆਂ ਪੇਜ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਗੁੱਸਾ ਜਤਾਇਆ ਹੈ। ਉਨ੍ਹਾਂ Instagram ’ਤੇ ਇੱਕ ਵੀਡੀਓ ਸਾਂਝੀ ਕਰਦਿਆਂ ਦਾਅਵਾ ਕੀਤਾ ਕਿ ਪਹਿਲਾਂ ਉਨ੍ਹਾਂ ਦੇ ਅਕਾਊਂਟ ਨੂੰ ਹੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਜਦੋਂ ਉਹ ਕਾਮਯਾਬ ਨਾ ਹੋਏ ਤਾਂ ਅਕਾਊਂਟ ’ਤੇ ਪਾਬੰਦੀ ਲਾ ਦਿੱਤੀ ਗਈ।

ਅਭਿਜੀਤ ਦੀਪਕੇ ਨੇ ਕਿਹਾ ਕਿ “ਜਿਸ ਗੱਲ ਦਾ ਡਰ ਸੀ, ਉਹੀ ਹੋਇਆ। ਸਾਡਾ ਅਧਿਕਾਰਕ X ਅਕਾਊਂਟ ਹੁਣ ਭਾਰਤ ਵਿੱਚ ਦਿਖਾਈ ਨਹੀਂ ਦੇ ਰਿਹਾ।” ਹਾਲਾਂਕਿ Instagram ਪੇਜ ਅਜੇ ਵੀ ਐਕਟਿਵ ਹੈ ਅਤੇ ਉੱਥੇ ਲਗਾਤਾਰ ਪੋਸਟਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।

ਫਿਲਹਾਲ ਇਸ ਮਾਮਲੇ ’ਤੇ X ਜਾਂ ਸਰਕਾਰੀ ਪੱਖੋਂ ਕੋਈ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ। ਪਰ ਸੋਸ਼ਲ ਮੀਡੀਆ ’ਤੇ ਇਸ ਮੁੱਦੇ ਨੂੰ ਲੈ ਕੇ ਲੋਕਾਂ ਵਿਚਾਲੇ ਚਰਚਾ ਤੇਜ਼ ਹੋ ਗਈ ਹੈ।

#ਜਨ ਪੰਜਾਬ #ਪੰਜਾਬ ਖ਼ਬਰਾਂ #ਰਾਜਨੀਤੀ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਰਾਜਨੀਤੀ - ਪੰਜਾਬ ਸਿਆਸਤ अपडेट्स