Post by : Jan Punjab Bureau
WWE WrestleMania 42 ਵਿੱਚ ਹਾਰ ਦੇ ਬਾਅਦ Brock Lesnar ਦੇ ਰਿਟਾਇਰਮੈਂਟ ਦੀਆਂ ਖ਼ਬਰਾਂ ਨੇ ਪੂਰੀ ਰੈਸਲਿੰਗ ਦੁਨੀਆ ਵਿੱਚ ਹਲਚਲ ਮਚਾ ਦਿੱਤੀ ਹੈ। ਲਾਸ ਵੇਗਾਸ ਦੇ Allegiant Stadium ਵਿੱਚ Oba Femi ਤੋਂ ਮਿਲੀ ਹਾਰ ਤੋਂ ਬਾਅਦ Lesnar ਨੇ ਆਪਣਾ ਗੀਅਰ ਰਿੰਗ ਵਿੱਚ ਛੱਡ ਦਿੱਤਾ ਅਤੇ ਭਾਵੁਕ ਹੋ ਕੇ ਫੈਨਜ਼ ਨੂੰ ਵਿਦਾ ਦਿੱਤੀ। ਇਸ ਘਟਨਾ ਨੂੰ ਕਈ ਲੋਕ ਉਸਦੀ ਅਖੀਰਲੀ ਮੈਚ ਵਜੋਂ ਦੇਖ ਰਹੇ ਹਨ।
ਮੈਚ ਤੋਂ ਬਾਅਦ Lesnar ਨੇ ਆਪਣੇ ਲੰਬੇ ਸਮੇਂ ਦੇ ਮੈਨੇਜਰ Paul Heyman ਨੂੰ ਗਲੇ ਲਗਾਇਆ ਅਤੇ ਰਿੰਗ ਤੋਂ ਬਾਹਰ ਨਿਕਲਦੇ ਹੋਏ ਫੈਨਜ਼ ਦਾ ਧੰਨਵਾਦ ਕੀਤਾ। ਸਟੇਡੀਅਮ ਵਿੱਚ ਮੌਜੂਦ ਦਰਸ਼ਕਾਂ ਨੇ “Thank you Lesnar” ਦੇ ਨਾਅਰੇ ਲਗਾਏ, ਜਿਸ ਨਾਲ ਮਾਹੌਲ ਭਾਵੁਕ ਹੋ ਗਿਆ।
ਹਾਲਾਂਕਿ ਇਸ ਰਿਟਾਇਰਮੈਂਟ ਦੀਆਂ ਖ਼ਬਰਾਂ ਨੂੰ ਲੈ ਕੇ ਅਜੇ ਵੀ ਸਸਪੈਂਸ ਬਣਿਆ ਹੋਇਆ ਹੈ। Paul Heyman ਨੇ ਸਪਸ਼ਟ ਕੀਤਾ ਹੈ ਕਿ Lesnar ਨੇ ਅਜੇ ਰਿਟਾਇਰਮੈਂਟ ਨਹੀਂ ਲਈ ਅਤੇ ਉਹ ਅਗਲੇ ਕਈ ਸਾਲਾਂ ਤੱਕ ਰੈਸਲਿੰਗ ਕਰ ਸਕਦੇ ਹਨ। ਇਸ ਨਾਲ ਫੈਨਜ਼ ਵਿੱਚ ਇਹ ਚਰਚਾ ਹੋਰ ਵਧ ਗਈ ਹੈ ਕਿ ਸ਼ਾਇਦ ਇਹ ਅੰਤ ਨਹੀਂ ਸਗੋਂ ਇੱਕ ਨਵੀਂ ਸਟੋਰੀਲਾਈਨ ਹੋ ਸਕਦੀ ਹੈ।
ਰਿਪੋਰਟਾਂ ਅਨੁਸਾਰ Lesnar ਦਾ WWE Monday Night RAW ਵਿੱਚ ਇੱਕ ਫਾਈਨਲ ਅਪੀਅਰੈਂਸ ਹੋ ਸਕਦਾ ਹੈ, ਜਿੱਥੇ ਉਹ ਅਧਿਕਾਰਕ ਤੌਰ ‘ਤੇ ਵਿਦਾ ਲੈ ਸਕਦੇ ਹਨ। ਪਰ ਇੰਟਰਨੈੱਟ ‘ਤੇ ਫੈਨਜ਼ ਦਾ ਅਨੁਮਾਨ ਹੈ ਕਿ Gunther ਨਾਲ ਇੱਕ farewell match ਦੀ ਸਟੋਰੀਲਾਈਨ ਬਣ ਸਕਦੀ ਹੈ।
Gunther ਨੂੰ ਪਿਛਲੇ ਕੁਝ ਮਹੀਨਿਆਂ ਵਿੱਚ “career finisher” ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਉਸ ਨੇ John Cena ਅਤੇ AJ Styles ਵਰਗੇ ਸਟਾਰਜ਼ ਦੇ ਕਰੀਅਰਾਂ ਨੂੰ ਪ੍ਰਭਾਵਿਤ ਕੀਤਾ ਹੈ। ਇਸ ਕਰਕੇ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ Lesnar ਉਸਦਾ ਅਗਲਾ ਵੱਡਾ ਮੁਕਾਬਲਾ ਹੋ ਸਕਦੇ ਹਨ।
WrestleMania 42 ਦੇ ਨਤੀਜਿਆਂ ਨੇ ਪਹਿਲਾਂ ਹੀ ਕਈ ਵੱਡੇ ਸਿਰਫਰਾਈਜ਼ ਦਿੱਤੇ ਹਨ, ਜਿਸ ਵਿੱਚ ਨਵੇਂ ਚੈਂਪੀਅਨਜ਼ ਅਤੇ ਕਈ ਭਾਵੁਕ ਪਲ ਸ਼ਾਮਲ ਹਨ। ਹੁਣ ਸਭ ਦੀ ਨਜ਼ਰ ਇਸ ਗੱਲ ‘ਤੇ ਹੈ ਕਿ ਕੀ Brock Lesnar ਵਾਕਈ ਰਿਟਾਇਰ ਹੋ ਰਹੇ ਹਨ ਜਾਂ ਫਿਰ ਇੱਕ ਆਖ਼ਰੀ ਮਹਾਨ ਮੈਚ ਲਈ ਵਾਪਸੀ ਕਰਨਗੇ।
US Plane Crash: ਉਡਾਣ ਭਰਦਿਆਂ ਹੀ ਮੌਤ ਦਾ ਮੰਜ਼ਰ, 11 ਸਕਾਈਡਾਈਵਰਾਂ ...
ਮਿਸੂਰੀ ਵਿੱਚ ਸਕਾਈਡਾਈਵਿੰਗ ਜਹਾਜ਼ ਕ੍ਰੈਸ਼, ਪਾਇਲਟ ਸਮੇਤ 12 ਲੋਕਾਂ ਦੀ ਮੌਤ। ਜਾਂਚ ਸ਼ੁਰੂ, ਹਾਦਸੇ ਨੇ ਸਭ ਨੂੰ ਝੰਝੋੜਿ
BFUHS Pharmacist Recruitment 2026: ਪੰਜਾਬ ਵਿੱਚ 454 Pharmacy O...
BFUHS ਨੇ 454 Pharmacy Officer ਅਸਾਮੀਆਂ ਲਈ ਭਰਤੀ ਸ਼ੁਰੂ ਕੀਤੀ, ਯੋਗ ਉਮੀਦਵਾਰ 1 ਜੁਲਾਈ 2026 ਤੱਕ ਆਨਲਾਈਨ ਅਪਲਾਈ
Plastic Notes: ਕੀ ਹੁਣ ਭਾਰਤ ਵਿੱਚ ਆਉਣਗੇ ਪਲਾਸਟਿਕ ਨੋਟ? ਨਾ ਫਟਣਗੇ,...
ਭਾਰਤ ਵਿੱਚ Plastic Notes ਲਿਆਉਣ 'ਤੇ RBI ਕਰ ਰਿਹਾ ਵਿਚਾਰ, ਜਾਣੋ ਇਹ ਨੋਟ ਕਿਵੇਂ ਬਣਣਗੇ ਅਤੇ ਕੀ ਹੋਣਗੇ ਫਾਇਦੇ
FIFA World Cup 2026: ਦੁਨੀਆ ਦਾ ਸਭ ਤੋਂ ਵੱਡਾ ਫੁੱਟਬਾਲ ਟੂਰਨਾਮੈਂਟ ...
FIFA ਵਰਲਡ ਕੱਪ 2026 USA, Canada, Mexico ਵਿੱਚ ਹੋਣ ਵਾਲੇ ਮੈਚਾਂ, 48 ਟੀਮਾਂ ਅਤੇ ਓਪਨਿੰਗ ਸੈਰੇਮਨੀ ਦੀ ਪੂਰੀ ਜਾਣਕ
Gym Owner Murder: Hansi 'ਚ ਸਵੇਰ ਦੀ ਵਰਕਆਊਟ ਬਣੀ ਮੌਤ ਦਾ ਕਾਰਨ, 1...
ਹਾਂਸੀ ਵਿੱਚ ਜਿੰਮ ਮਾਲਕ ਦੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ। ਗੋਲੀਬਾਰੀ ਵਿੱਚ ਇੱਕ ਨੌਜਵਾਨ ਔਰਤ ਵੀ ਜ਼ਖਮੀ, ਪੁਲਿਸ
Firing Outside Guru Randhawa Gym: ਦਿੱਲੀ 'ਚ ਗੁਰੂ ਰੰਧਾਵਾ ਦੇ ਜਿ...
ਦਿੱਲੀ ਵਿੱਚ ਗੁਰੂ ਰੰਧਾਵਾ ਦੇ ਜਿੰਮ ਦੇ ਬਾਹਰ ਫਾਈਰਿੰਗ ਮਗਰੋਂ ਹੜਕੰਪ। ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ, ਪੁਲਿਸ ਜਾਂਚ
PM Modi ਨੇ ਰਚਿਆ ਇਤਿਹਾਸ, 4399 ਦਿਨਾਂ ਨਾਲ ਜਵਾਹਰ ਲਾਲ ਨਹਿਰੂ ਦਾ ਰਿ...
ਪੀਐਮ ਮੋਦੀ ਨੇ 4399 ਦਿਨ ਪੂਰੇ ਕਰਕੇ ਨਹਿਰੂ ਦਾ ਰਿਕਾਰਡ ਤੋੜਿਆ, ਬਣੇ ਭਾਰਤ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲ