ਦੁਬਈ ‘ਚ ਫਸੇ ਭਾਰਤੀਆਂ ਲਈ ਸੋਨੂ ਸੂਦ ਨੇ ਕੀਤਾ ਮਦਦ ਦਾ ਐਲਾਨ

ਦੁਬਈ ‘ਚ ਫਸੇ ਭਾਰਤੀਆਂ ਲਈ ਸੋਨੂ ਸੂਦ ਨੇ ਕੀਤਾ ਮਦਦ ਦਾ ਐਲਾਨ

Post by : Jan Punjab Bureau

March 5, 2026 3:02 p.m. 2548

ਇਜ਼ਰਾਈਲ ਅਤੇ ਇਰਾਨ ਵਿਚਕਾਰ ਚੱਲ ਰਹੀ ਜੰਗ ਕਾਰਨ ਦੁਬਈ ਵਿੱਚ ਫਸੇ ਹੋਏ ਯਾਤਰੀਆਂ ਦੀ ਮਦਦ ਲਈ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਅੱਗੇ ਆਏ ਹਨ। ਉਨ੍ਹਾਂ ਨੇ ਵਾਅਦਾ ਕੀਤਾ ਹੈ ਕਿ ਉਹ ਫਸੇ ਹੋਏ ਲੋਕਾਂ ਨੂੰ ਮੁਫ਼ਤ ਸੁਰੱਖਿਅਤ ਰਿਹਾਇਸ਼ ਪ੍ਰਦਾਨ ਕਰਨਗੇ, ਭਾਵੇਂ ਉਹ ਭਾਰਤੀ ਹੋਣ ਜਾਂ ਕਿਸੇ ਹੋਰ ਦੇਸ਼ ਦੇ ਹੋਣ। ਇਸ ਲਈ ਉਨ੍ਹਾਂ ਨੇ ਲੋਕਾਂ ਨੂੰ ਸਿਰਫ਼ ਇੱਕ ਸੁਨੇਹਾ ਭੇਜਣ ਦੀ ਸਲਾਹ ਦਿੱਤੀ ਹੈ।

ਸੋਨੂੰ ਸੂਦ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀਡੀਓ ਪੋਸਟ ਕਰਦਿਆਂ ਕਿਹਾ ਕਿ ਜੰਗ ਕਾਰਨ ਬਹੁਤ ਸਾਰੇ ਯਾਤਰੀ ਦੁਬਈ ਵਿੱਚ ਫਸੇ ਹੋਏ ਹਨ। ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਉੱਥੇ ਹੈ ਅਤੇ ਉਸ ਕੋਲ ਰਹਿਣ ਲਈ ਸਹੀ ਜਗ੍ਹਾ ਨਹੀਂ ਹੈ, ਤਾਂ ਉਹ ਮੁਫ਼ਤ ਸੁਰੱਖਿਅਤ ਰਿਹਾਇਸ਼ ਦੀ ਪੇਸ਼ਕਸ਼ ਕਰ ਰਹੇ ਹਨ। ਮਦਦ ਲਈ ਲੋਕਾਂ ਨੂੰ dugastaproperties 'ਤੇ ਸੁਨੇਹਾ ਭੇਜਣ ਲਈ ਕਿਹਾ ਗਿਆ ਹੈ।

ਇਸ ਤੋਂ ਪਹਿਲਾਂ ਵੀ ਸੋਨੂੰ ਸੂਦ ਹਮੇਸ਼ਾ ਮਦਦ ਲਈ ਅੱਗੇ ਆਉਂਦੇ ਰਹੇ ਹਨ। ਪੰਜਾਬ ਵਿੱਚ ਅਗਸਤ 2025 ਵਿੱਚ ਭਿਆਨਕ ਹੜ੍ਹਾਂ ਦੌਰਾਨ ਉਨ੍ਹਾਂ ਨੇ ਆਪਣੀ ਭੈਣ ਮਾਲਵਿਕਾ ਸੂਦ ਨਾਲ ਪ੍ਰਭਾਵਿਤ ਇਲਾਕਿਆਂ ਦਾ ਨਿੱਜੀ ਦੌਰਾ ਕੀਤਾ ਸੀ। ਇਸ ਦੌਰਾਨ ਲੋਕਾਂ ਨੂੰ ਪੀਣ ਦਾ ਪਾਣੀ, ਭੋਜਨ ਰਾਸ਼ਨ, ਬੱਚਿਆਂ ਲਈ ਪੋਸ਼ਣ ਕਿੱਟਾਂ, ਕੰਬਲ, ਤਰਪਾਲ, ਸਫਾਈ ਕਿੱਟਾਂ, ਮੱਛਰਦਾਨੀਆਂ ਅਤੇ ਜਾਨਵਰਾਂ ਦਾ ਚਾਰਾ ਵੰਡਿਆ ਗਿਆ।

ਇਸ ਤੋਂ ਇਲਾਵਾ, ਮੈਡੀਕਲ ਕੈਂਪ ਵੀ ਲਗਾਏ ਗਏ ਅਤੇ ਗੁਰਦੇ ਦੀ ਬਿਮਾਰੀ ਵਾਲੇ ਇੱਕ ਬੱਚੇ ਦਾ ਇਲਾਜ ਵੀ ਕਰਵਾਇਆ ਗਿਆ। ਇਸ ਕਾਰਜ ਨਾਲ ਸੋਨੂੰ ਸੂਦ ਨੇ ਦੁਬਈ ਵਿੱਚ ਫਸੇ ਯਾਤਰੀਆਂ ਲਈ ਭਰੋਸਾ ਅਤੇ ਸਹਾਰਾ ਮੁਹੱਈਆ ਕਰਵਾਉਣ ਦਾ ਮਨ ਬਣਾਇਆ ਹੈ।

#ਜਨ ਪੰਜਾਬ #ਪੰਜਾਬ ਖ਼ਬਰਾਂ #ਰਾਜਨੀਤੀ #ਵਿਦੇਸ਼ੀ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਖੇਡ | ਮਨੋਰੰਜਨ - ਪੰਜਾਬ ਖੇਡਾਂ अपडेट्स