Post by : Jan Punjab Bureau
ਕੈਨੇਡਾ ਵਿੱਚ ਪੀਲ ਰੀਜਨਲ ਪੁਲਿਸ ਨੇ ਇੱਕ ਵੱਡੀ ਸਾਂਝੀ ਕਾਰਵਾਈ ਦੌਰਾਨ ਇੱਕ ਅੰਤਰਰਾਸ਼ਟਰੀ extortion gang ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਭਾਰਤੀ ਅਤੇ ਪੰਜਾਬੀ ਮੂਲ ਦੇ ਕੁੱਲ 17 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਅਨੁਸਾਰ ਇਹ ਗਿਰੋਹ ਕੈਨੇਡਾ ਦੇ ਬਰੈਂਪਟਨ, ਮਿਸੀਸਾਗਾ, ਕੈਲੇਡਨ, ਬ੍ਰਿਟਿਸ਼ ਕੋਲੰਬੀਆ ਦੇ ਨਾਲ-ਨਾਲ ਅਮਰੀਕਾ ਦੇ ਕੈਲੀਫੋਰਨੀਆ ਤੱਕ ਸਰਗਰਮ ਸੀ। ਇਹ ਸੰਗਠਿਤ ਗਿਰੋਹ ਖਾਸ ਤੌਰ ‘ਤੇ ਪੰਜਾਬੀ ਅਤੇ ਦੱਖਣੀ ਏਸ਼ੀਆਈ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਉਂਦਾ ਸੀ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਗਿਰੋਹ ਰੈਸਟੋਰੈਂਟ ਮਾਲਕਾਂ, ਟਰੱਕਿੰਗ ਕੰਪਨੀਆਂ ਅਤੇ ਹੋਰ ਕਾਰੋਬਾਰਾਂ ਨੂੰ ਧਮਕੀਆਂ ਦੇ ਕੇ ਜਬਰੀ ਵਸੂਲੀ ਕਰਦਾ ਸੀ। ਜੇਕਰ ਪੈਸਾ ਨਾ ਦਿੱਤਾ ਜਾਂਦਾ, ਤਾਂ ਗਿਰੋਹ ਵੱਲੋਂ ਗੋਲੀਬਾਰੀ, ਅੱਗਜ਼ਨੀ ਅਤੇ ਹਿੰਸਕ ਹਮਲੇ ਵੀ ਕੀਤੇ ਜਾਂਦੇ ਸਨ।
ਪੁਲਿਸ ਨੇ ਦੱਸਿਆ ਕਿ ਇਸ ਨੈੱਟਵਰਕ ਨਾਲ ਜੁੜੀਆਂ ਕੁੱਲ 24 ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚੋਂ 16 ਘਟਨਾਵਾਂ ਗੰਭੀਰ ਹਿੰਸਕ ਸਨ। ਕਈ ਮਾਮਲਿਆਂ ਵਿੱਚ ਕਰੀਬ 324 ਗੋਲੀਆਂ ਚਲਾਈਆਂ ਗਈਆਂ।
ਛਾਪੇਮਾਰੀ ਦੌਰਾਨ ਪੁਲਿਸ ਨੇ 6 ਗੈਰ-ਕਾਨੂੰਨੀ ਹਥਿਆਰ, ਨਸ਼ੀਲੇ ਪਦਾਰਥ, ਮੋਬਾਈਲ ਫੋਨ, ਸਿਮ ਕਾਰਡ ਅਤੇ ਜਾਅਲੀ ਪਛਾਣ ਪੱਤਰ ਵੀ ਜ਼ਬਤ ਕੀਤੇ ਹਨ। ਗ੍ਰਿਫ਼ਤਾਰ ਵਿਅਕਤੀਆਂ ਖ਼ਿਲਾਫ਼ ਕੁੱਲ 106 ਅਪਰਾਧਿਕ ਮਾਮਲੇ ਦਰਜ ਹਨ।
ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਕਈ ਨਾਮ ਸ਼ਾਮਲ ਹਨ, ਜਿਨ੍ਹਾਂ ਨੂੰ ਸੰਗਠਿਤ ਅਪਰਾਧ ਅਤੇ ਜਬਰੀ ਵਸੂਲੀ ਨਾਲ ਜੋੜਿਆ ਗਿਆ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਇਮੀਗ੍ਰੇਸ਼ਨ ਉਲੰਘਣਾ ਦੇ ਮਾਮਲੇ ਵਿੱਚ 6 ਮੁਲਜ਼ਮਾਂ ਨੂੰ ਵੀ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਨੂੰ ਭਾਰਤ ਡਿਪੋਰਟ ਕੀਤੇ ਜਾਣ ਦੀ ਸੰਭਾਵਨਾ ਹੈ।
Delhi Pollution: 4 ਦਿਨਾਂ 'ਚ ਵਿਗੜੀ ਦਿੱਲੀ ਦੀ ਹਵਾ, Sirsa ਨੇ ਪੰਜ...
Delhi Pollution ਨੂੰ ਲੈ ਕੇ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਸਰਕਾਰ 'ਤੇ ਸਵਾਲ ਚੁੱਕੇ। 7 ਦਿਨਾਂ 'ਚ 1,479 ਪਰਾਲੀ ਸ
Parvinder Singh Jhota Case: 5 ਘੰਟੇ ਦੀ ਮੀਟਿੰਗ ਮਗਰੋਂ ਝੁਕੀ ਪੰਜਾ...
ਪਰਵਿੰਦਰ ਝੋਟਾ ਮਾਮਲੇ 'ਚ ਸਰਕਾਰ ਤੇ ਐਕਸ਼ਨ ਕਮੇਟੀ ਵਿਚਾਲੇ ਸਹਿਮਤੀ। ਪਰਿਵਾਰ ਨੂੰ 2 ਕਰੋੜ ਮੁਆਵਜ਼ਾ, ਨੌਕਰੀ ਅਤੇ ਟਰਾਮਾ
Oman Ship Accident: ਓਮਾਨ ਦੇ ਤੱਟ 'ਤੇ ਭਾਰਤੀ ਕਾਰਗੋ ਜਹਾਜ਼ ਨਾਲ ਹਾ...
ਓਮਾਨ ਦੇ ਤੱਟ 'ਤੇ ਭਾਰਤੀ ਕਾਰਗੋ ਜਹਾਜ਼ ਨਾਲ ਹਾਦਸਾ, 13 ਮਲਾਹਾਂ ਨੂੰ ਬਚਾਇਆ ਗਿਆ, ਗੁਜਰਾਤ ਦੇ ਇੱਕ ਮਲਾਹ ਦੀ ਮੌਤ
Punjab Weather Update: ਪੰਜਾਬ-ਚੰਡੀਗੜ੍ਹ ਵਿੱਚ ਮੌਸਮ ਰਹੇਗਾ ਖੁਸ਼ਕ,...
ਪੰਜਾਬ ਅਤੇ ਚੰਡੀਗੜ੍ਹ ਵਿੱਚ 5 ਨਵੰਬਰ ਤੱਕ ਮੌਸਮ ਖੁਸ਼ਕ ਰਹੇਗਾ। ਮੀਂਹ ਦੀ ਸੰਭਾਵਨਾ ਨਹੀਂ, ਹਿਮਾਚਲ ਨਾਲ ਲੱਗਦੇ ਇਲਾਕਿਆਂ
Punjab Weather Update: ਪੰਜਾਬ ਤੇ ਚੰਡੀਗੜ੍ਹ ’ਚ ਗਰਜ-ਤੂਫ਼ਾਨ ਤੇ ਗੜ...
ਪੰਜਾਬ ਤੇ ਚੰਡੀਗੜ੍ਹ ਵਿੱਚ 29-30 ਅਕਤੂਬਰ ਨੂੰ ਗਰਜ-ਤੂਫ਼ਾਨ, ਤੇਜ਼ ਹਵਾਵਾਂ ਤੇ ਗੜ੍ਹੇਮਾਰੀ ਦੀ ਚੇਤਾਵਨੀ। ਜਾਣੋ 5 ਨਵੰਬ
Gangster Himanshu Bhau Arrested: ਅਮਰੀਕਾ 'ਚ ਗ੍ਰਿਫ਼ਤਾਰੀ ਦੀ ਖ਼ਬ...
ਹਿਮਾਂਸ਼ੂ ਭਾਉ ਦੀ ਅਮਰੀਕਾ ਵਿੱਚ ਗ੍ਰਿਫ਼ਤਾਰੀ ਦੀ ਰਿਪੋਰਟ, ਐਲਵਿਸ਼ ਯਾਦਵ ਦੇ ਘਰ ਬਾਹਰ ਫਾਇਰਿੰਗ ਅਤੇ ਕਈ ਅਪਰਾਧਿਕ ਮਾਮਲ
Parvinder Singh Jhota Case: 25 ਅਕਤੂਬਰ ਨੂੰ ਪੰਜਾਬ ਭਰ ’ਚ ਫੂਕੇ ਜ...
ਪਰਵਿੰਦਰ ਸਿੰਘ ਝੋਟਾ ਮਾਮਲੇ ’ਚ ਇਨਸਾਫ਼ ਕਮੇਟੀ ਦਾ ਐਲਾਨ, 25 ਅਕਤੂਬਰ ਨੂੰ ਪੰਜਾਬ ਭਰ ਦੇ ਪਿੰਡਾਂ ’ਚ ਝਾੜੂ ਫੂਕ ਕੇ ਕੀਤ