ਪੁਲਿਸ ਵਰਦੀ ‘ਚ ਰੀਲ ਬਣਾਉਣਾ ਹੁਣ ਬੰਦ! ਪੰਜਾਬ ਪੁਲਿਸ ਨੇ ਜਾਰੀ ਕੀਤੇ ਨਵੇਂ ਸਖ਼ਤ ਹੁਕਮ
ਪੁਲਿਸ ਵਰਦੀ ‘ਚ ਰੀਲ ਬਣਾਉਣਾ ਹੁਣ ਬੰਦ! ਪੰਜਾਬ ਪੁਲਿਸ ਨੇ ਜਾਰੀ ਕੀਤੇ ਨਵੇਂ ਸਖ਼ਤ ਹੁਕਮ

Post by : Raman Preet

Dec. 5, 2025 5:31 p.m. 106

ਪੰਜਾਬ ਵਿੱਚ ਸੋਸ਼ਲ ਮੀਡੀਆ ਦੇ ਵੱਧ ਰਹੇ ਪ੍ਰਭਾਵ ਨੂੰ ਵੇਖਦੇ ਹੋਏ, ਪੰਜਾਬ ਪੁਲਿਸ ਨੇ ਅੱਜ ਇੱਕ ਵੱਡਾ ਤੇ ਸਖ਼ਤ ਫ਼ੈਸਲਾ ਲਿਆ ਹੈ। ਹੁਣ ਤੋਂ ਕੋਈ ਵੀ ਪੁਲਿਸ ਮੁਲਾਜ਼ਮ ਵਰਦੀ ਪਾ ਕੇ ਡਾਂਸ, ਭੰਗੜਾ, ਐਕਟਿੰਗ ਜਾਂ ਮਨੋਰੰਜਨ ਵਾਲੀਆਂ ਰੀਲਾਂ ਨਹੀਂ ਬਣਾ ਸਕਦਾ। ਐਸੀ ਵੀਡੀਓ ਪੋਸਟ ਕਰਨਾ ਪੂਰੀ ਤਰ੍ਹਾਂ ਮਨਾਹੀ ਕਰ ਦਿੱਤੀ ਗਈ ਹੈ। ਇਹ ਕਦਮ ਇਸ ਲਈ ਲਿਆ ਗਿਆ ਹੈ ਕਿਉਂਕਿ ਹਾਲ ਹੀ ਵਿੱਚ ਕਈ ਮੁਲਾਜ਼ਮਾਂ ਦੀਆਂ ਰੀਲਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ, ਜਿਸ ਨਾਲ ਵਿਭਾਗ ਦੀ ਪਹਿਚਾਣ ਤੇ ਸੱਭਿਆਚਾਰਕ ਛਵੀ ਪ੍ਰਭਾਵਿਤ ਹੋਈ।

ਹ ਦਫ਼ਤਰ ਤੋਂ ਜਾਰੀ ਨਵੇਂ ਹੁਕਮਾਂ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਪੁਲਿਸ ਵਰਦੀ ਇੱਕ ਮਰਿਆਦਾ ਅਤੇ ਅਧਿਕਾਰ ਦਾ ਪ੍ਰਤੀਕ ਹੈ। ਉਸਨੂੰ ਮਨੋਰੰਜਕ ਵੀਡੀਓਜ਼ ਲਈ ਵਰਤਣਾ ਗਲਤ ਹੈ ਅਤੇ ਇਸ ਨਾਲ ਜਨਤਾ ਵਿੱਚ ਗਲਤ ਸੰਦੇਸ਼ ਜਾਂਦਾ ਹੈ। ਇਸ ਲਈ ਹੁਣ ਸਾਰੇ ਮੁਲਾਜ਼ਮਾਂ ਨੂੰ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਕਿ ਜੇ ਕੋਈ ਵੀ ਵਿਅਕਤੀ ਵਰਦੀ ਵਿੱਚ ਰੀਲ ਬਣਾਉਂਦਾ ਜਾਂ ਪੋਸਟ ਕਰਦਾ ਪਾਇਆ ਗਿਆ, ਤਾਂ ਉਸਦੇ ਖ਼ਿਲਾਫ਼ ਤੁਰੰਤ ਵਿਭਾਗੀ ਕਾਰਵਾਈ ਹੋਵੇਗੀ।

ਨਵੇਂ ਨਿਯਮਾਂ ਦੇ ਤਹਿਤ ਸਾਰੇ ਰੇਂਜ ਆਈਜੀ, ਡੀਆਈਜੀ, ਕਮਿਸ਼ਨਰ ਅਤੇ ਜ਼ਿਲ੍ਹਾ ਐਸਐਸਪੀ ਨੂੰ ਸਖ਼ਤ ਨਿਗਰਾਨੀ ਦੇ ਹੁਕਮ ਜਾਰੀ ਕੀਤੇ ਗਏ ਹਨ। ਉਹਨਾਂ ਨੂੰ ਦੱਸਿਆ ਗਿਆ ਹੈ ਕਿ ਹਰ ਇਕ ਮੁਲਾਜ਼ਮ ਦੀ ਸੋਸ਼ਲ ਮੀਡੀਆ ਗਤੀਵਿਧੀ ‘ਤੇ ਨਜ਼ਰ ਰੱਖੀ ਜਾਵੇ। ਜੇ ਕੋਈ ਨਿਯਮਾਂ ਦੀ ਉਲੰਘਣਾ ਕਰੇ, ਤਾਂ ਉਸਨੂੰ ਤੁਰੰਤ ਰਿਪੋਰਟ ਕਰਕੇ ਕਾਰਵਾਈ ਕੀਤੀ ਜਾਵੇ।

ਇਸਦੇ ਨਾਲ-ਨਾਲ ਸਟੇਟ ਸਾਈਬਰ ਵਿੰਗ ਨੂੰ ਇਸ ਪੂਰੇ ਮਾਮਲੇ ਦੀ ਨੋਡਲ ਏਜੰਸੀ ਬਣਾਇਆ ਗਿਆ ਹੈ। ਇਹ ਟੀਮ ਸਮੇਂ-ਸਮੇਂ ‘ਤੇ ਸੋਸ਼ਲ ਮੀਡੀਆ ਦਾ ਸਕੈਨ ਕਰੇਗੀ, ਸ਼ੱਕੀ ਪੋਸਟਾਂ ਦੀ ਜਾਂਚ ਕਰੇਗੀ ਅਤੇ ਹਰ ਮਹੀਨੇ ਉੱਚ ਅਧਿਕਾਰੀਆਂ ਨੂੰ ਰਿਪੋਰਟ ਦੇਵੇਗੀ। ਇਹ ਰਿਪੋਰਟਾਂ ਹ ਦੀ ਪ੍ਰਧਾਨਗੀ ਹੇਠ ਹੋਣ ਵਾਲੀਆਂ ਮੀਟਿੰਗਾਂ ਵਿੱਚ ਰੱਖੀਆਂ ਜਾਣਗੀਆਂ।

ਵਿਭਾਗ ਦੇ ਮੁਤਾਬਕ, ਨਵੇਂ ਨਿਯਮ ਤੋੜਨ ਨਾਲ ਸਿਰਫ਼ ਕਾਰਵਾਈ ਹੀ ਨਹੀਂ, ਸਗੋਂ ਮੁਲਾਜ਼ਮ ਦੀ ਏਸੀਆਰ (Annual Confidential Report) ‘ਤੇ ਵੀ ਬੁਰਾ ਪ੍ਰਭਾਵ ਪਵੇਗਾ। ਏਸੀਆਰ ਖਰਾਬ ਹੋਣ ਨਾਲ ਤਰੱਕੀ, ਤਬਾਦਲਾ ਅਤੇ ਹੋਰ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ।

ਨਿਯਮਾਂ ਦੀ ਇਹ ਸਖ਼ਤੀ ਕਿਉਂ ਲਿਆਈ ਗਈ?
ਇਸਦਾ ਕਾਰਨ ਹਾਲ ਹੀ ਦੇ ਕੁਝ ਮਾਮਲੇ ਹਨ ਜਿੱਥੇ ਪੁਲਿਸ ਕਰਮਚਾਰੀਆਂ ਦੀਆਂ ਰੀਲਾਂ ਵਾਇਰਲ ਹੋਈਆਂ ਅਤੇ ਉਸ ਤੋਂ ਬਾਅਦ ਉਹਨਾਂ ਦੇ ਨਸ਼ੇ ਜਾਂ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਨਾਲ ਜੁੜੇ ਮਾਮਲੇ ਸਾਹਮਣੇ ਆਏ। ਐਸੇ ਮਾਮਲਿਆਂ ਨੇ ਵਿਭਾਗ ਦੀ ਛਵੀ ਨੂੰ ਵੱਡਾ ਨੁਕਸਾਨ ਪਹੁੰਚਾਇਆ, ਜਿਸ ਕਰਕੇ ਵਿਭਾਗ ਨੇ ਸਾਰੇ ਨਿਯਮ ਕੜੇ ਕਰਨ ਦਾ ਫ਼ੈਸਲਾ ਲਿਆ।

ਪੰਜਾਬ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਵਰਦੀ ਦੀ ਇੱਜ਼ਤ ਸਭ ਤੋਂ ਵੱਡੀ ਹੈ, ਅਤੇ ਉਸਦਾ ਗਲਤ ਤਰੀਕੇ ਨਾਲ ਵਰਤਣਾ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਨਵੇਂ ਨਿਯਮ ਸਿਰਫ਼ ਛਵੀ ਬਚਾਉਣ ਲਈ ਨਹੀਂ, ਸਗੋਂ ਜਨਤਾ ਵਿੱਚ ਪੁਲਿਸ ਪ੍ਰਤੀ ਵਿਸ਼ਵਾਸ ਮਜ਼ਬੂਤ ਕਰਨ ਲਈ ਬਣਾਏ ਗਏ ਹਨ।

#ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News