Author : Sonu Samyal
ਡੇਰਾ ਬਾਬਾ ਨਾਨਕ ਵਿੱਚ ਨੌਜਵਾਨਾਂ ਲਈ ਰੋਜ਼ਗਾਰ ਦਾ ਵਧੀਆ ਮੌਕਾ ਆ ਰਿਹਾ ਹੈ। 17 ਮਾਰਚ 2026 ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਬੀ.ਡੀ.ਪੀ.ਓ ਦਫ਼ਤਰ ਡੇਰਾ ਬਾਬਾ ਨਾਨਕ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾਵੇਗਾ। ਇਸ ਕੈਂਪ ਦਾ ਆਯੋਜਨ ਸਕਿਓਰਿਟੀ ਐਂਡ ਇੰਟੈਲੀਜੈਂਟ ਸਰਵਿਸ ਇੰਡੀਆ ਲਿਮਟਿਡ ਵੱਲੋਂ ਕੀਤਾ ਜਾ ਰਿਹਾ ਹੈ।
ਜ਼ਿਲ੍ਹਾ ਰੋਜ਼ਗਾਰ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਰਾਹੀਂ ਸਕਿਓਰਿਟੀ ਗਾਰਡ (ਕੇਵਲ ਲੜਕੇ) ਦੀਆਂ ਪੋਸਟਾਂ ਲਈ ਇੰਟਰਵਿਊ ਲਈ ਜਾਵੇਗੀ। ਉਮੀਦਵਾਰਾਂ ਲਈ ਘੱਟੋ-ਘੱਟ ਯੋਗਤਾ 10ਵੀਂ ਪਾਸ ਹੋਣੀ ਲਾਜ਼ਮੀ ਹੈ। ਉਮਰ ਸੀਮਾ 19 ਤੋਂ 40 ਸਾਲ ਤੱਕ ਰੱਖੀ ਗਈ ਹੈ।
ਉਮੀਦਵਾਰ ਦੀ ਕੱਦ ਘੱਟੋ-ਘੱਟ 5 ਫੁੱਟ 6 ਇੰਚ ਹੋਣੀ ਚਾਹੀਦੀ ਹੈ। ਭਾਰ 56 ਕਿਲੋ ਤੋਂ 90 ਕਿਲੋ ਤੱਕ ਅਤੇ ਛਾਤੀ 80 ਸੈਂਟੀਮੀਟਰ ਤੋਂ 85 ਸੈਂਟੀਮੀਟਰ ਹੋਣੀ ਜ਼ਰੂਰੀ ਹੈ। ਚੁਣੇ ਗਏ ਉਮੀਦਵਾਰਾਂ ਨੂੰ 18,000 ਰੁਪਏ ਤੋਂ 20,000 ਰੁਪਏ ਤੱਕ ਤਨਖਾਹ ਦਿੱਤੀ ਜਾਵੇਗੀ।
ਅਧਿਕਾਰੀਆਂ ਨੇ ਕਿਹਾ ਹੈ ਕਿ ਉਮੀਦਵਾਰ ਆਪਣੇ ਸਾਰੇ ਜਰੂਰੀ ਦਸਤਾਵੇਜ਼ ਜਿਵੇਂ ਕਿ 10ਵੀਂ ਦੀ ਮਾਰਕਸ਼ੀਟ, ਗ੍ਰੈਜੂਏਸ਼ਨ ਸਰਟੀਫਿਕੇਟ (ਜੇ ਹੋਵੇ), ਬਾਇਓਡਾਟਾ ਅਤੇ ਹੋਰ ਅਸਲੀ ਦਸਤਾਵੇਜ਼ ਨਾਲ ਲੈ ਕੇ ਆਉਣ। ਸਮੇਂ ਸਿਰ ਪਹੁੰਚ ਕੇ ਇਸ ਮੌਕੇ ਦਾ ਲਾਭ ਲੈਣ ਦੀ ਅਪੀਲ ਕੀਤੀ ਗਈ ਹੈ।
ਇਹ ਪਲੇਸਮੈਂਟ ਕੈਂਪ ਇਲਾਕੇ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਦਰਵਾਜ਼ੇ ਖੋਲ ਸਕਦਾ ਹੈ ਅਤੇ ਉਨ੍ਹਾਂ ਨੂੰ ਸਥਿਰ ਨੌਕਰੀ ਦਾ ਮੌਕਾ ਦੇ ਸਕਦਾ ਹੈ।
ਸਾਬਕਾ MLA ਜੱਸੀ ਖੰਗੂੜਾ ਨੂੰ ਵੱਡਾ ਝਟਕਾ: 18 ਸਾਲ ਪੁਰਾਣੇ ਕੇਸ ‘ਚ 2 ...
ਲੁਧਿਆਣਾ ਅਦਾਲਤ ਨੇ ਸਾਬਕਾ ਵਿਧਾਇਕ ਜਸਬੀਰ ਸਿੰਘ ਜੱਸੀ ਖੰਗੂੜਾ ਨੂੰ ਕੁੱਟਮਾਰ ਦੇ ਪੁਰਾਣੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੰ
ਕਰੋੜਾਂ ਰੁਪਏ ਦੇ ਚੈਕ ਬਾਊਂਸ ਮਾਮਲੇ ਵਿੱਚ ਵੱਡਾ ਫੈਸਲਾ: AAP MLA ਅਨਮੋ...
ਮੁਹਾਲੀ ਦੀ ਡੇਰਾਬੱਸੀ ਅਦਾਲਤ ਨੇ ਕਰੋੜਾਂ ਰੁਪਏ ਦੇ ਚੈਕ ਬਾਊਂਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੰਦਿਆਂ
ਪੰਜਾਬੀ ਨੌਜਵਾਨ ਦਾ ਕੈਨੇਡਾ ‘ਚ ਬੇਹਰਿਮੀ ਨਾਲ ਕਤਲ, ਕਾਲਜ ਵਿੱਚ ਹੋਏ ਝਗ...
ਕੈਨੇਡਾ ਵਿੱਚ ਪੰਜਾਬੀ ਨੌਜਵਾਨ ਗੁਰਕੀਰਤ ਸਿੰਘ ਦਾ ਕਤਲ, ਕਾਲਜ ਝਗੜੇ ਤੋਂ ਬਾਅਦ ਕਾਰ ਨਾਲ ਟੱਕਰ ਮਾਰ ਕੇ ਹਮਲਾ, ਪੁਲਿਸ ਜਾ
ਕਾਹਨੂੰਵਾਨ ਵਿਖੇ ਬਾਇਊ ਗੈਸ ਪਲਾਟ ਪ੍ਰੋਜੈਕਟ ਲੱਗਣ ਨਾਲ ਪਰਾਲੀ ਦੀ ਸਾਂਭ...
ਜਗਰੂਪ ਸਿੰਘ ਸੇਖਵਾਂ ਵਲੋਂ ਆਸੀਸ ਕੁਮਾਰ, ਮੈਨੇਜਿੰਗ ਡਾਇਰੈਕਟਰ ਆਫ VERBIO ਇੰਡੀਆ ਪ੍ਰਾਈਵੇਟ ਲਿਮਟਿਡ ਨਾਲ 'ਇੰਨਵੈਸਟ ਪੰ
Battle of Galwan ਦਾ ਨਵਾਂ ਨਾਮ ਬਦਲਿਆ, ਸਲਮਾਨ ਖਾਨ ਨੇ ਕੀਤਾ ਖੁਲਾਸਾ...
ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ਦਾ ਨਾਮ ਬਦਲ ਦਿੱਤਾ ਗਿਆ ਹੈ। ਪਹਿਲਾਂ ਇਹ ਫਿਲਮ “Battle of Galw
Oscars 2026: ‘ਵਨ ਬੈਟਲ ਆਫ਼ਟਰ ਅਦਰ’ ਨੇ ਮਚਾਈ ਧਮਾਲ, ਸਭ ਤੋਂ ਵੱਧ 6 ...
Oscar 2026 ਵਿੱਚ ‘ਵਨ ਬੈਟਲ ਆਫ਼ਟਰ ਅਦਰ’ ਨੇ 6 ਐਵਾਰਡ ਜਿੱਤੇ, ਜਦਕਿ ਮਾਈਕਲ ਬੀ. ਜੌਰਡਨ ਨੂੰ ਸਰਵੋਤਮ ਅਦਾਕਾਰ ਦਾ ਖਿਤਾ
13 ਸਾਲਾਂ ਤੋਂ ਕੋਮਾ ਵਿੱਚ ਰਹੇ ਹਰੀਸ਼ ਰਾਣਾ ਨੂੰ ਦਿੱਤੀ ਜਾ ਰਹੀ ਅੰਤਿਮ...
ਲਗਭਗ 13 ਸਾਲਾਂ ਤੋਂ ਕੋਮਾ ਵਿੱਚ ਰਹੇ ਹਰੀਸ਼ ਰਾਣਾ ਦੀ ਲਾਈਫ ਸਪੋਰਟ ਹਟਾਏ ਜਾਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਦਰਮ