Post by : Jan Punjab Bureau
ਮੁਹਾਲੀ ਦੇ ਡੇਰਾਬੱਸੀ ਵਿੱਚ ਸਥਿਤ ਅਦਾਲਤ ਨੇ ਲੰਬੀ ਸੁਣਵਾਈ ਤੋਂ ਬਾਅਦ ਇੱਕ ਕਰੋੜਾਂ ਰੁਪਏ ਦੇ ਚੈਕ ਬਾਊਂਸ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਦੋਸ਼ੀਆਂ ਨੂੰ 2-2 ਸਾਲ ਦੀ ਕੈਦ ਦੇ ਨਾਲ 10-10 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ।
ਜਾਣਕਾਰੀ ਅਨੁਸਾਰ, ਦੋਸ਼ੀਆਂ ਵਿੱਚ ਵਿਧਾਇਕ ਅਨਮੋਲ ਗਗਨ ਮਾਨ ਦੇ ਪਤੀ ਸ਼ਾਹਬਾਜ ਸਿੰਘ ਸੋਹੀ ਸਮੇਤ ਜਤਿੰਦਰ ਸਿੰਘ ਨੋਨੀ ਅਤੇ ਨਛੱਤਰ ਸਿੰਘ ਸ਼ਾਮਲ ਹਨ। ਇਹ ਫੈਸਲਾ ਜੂਡੀਸ਼ੀਅਲ ਮੈਜਿਸਟ੍ਰੇਟ ਫਰਸਟ ਕਲਾਸ ਪਰਨੀਤ ਕੌਰ ਦੀ ਅਦਾਲਤ ਵੱਲੋਂ ਸੁਣਾਇਆ ਗਿਆ। ਮਾਮਲੇ ਦੀ ਸੁਣਵਾਈ ਕਰੀਬ ਸੱਤ ਸਾਲ ਤੱਕ ਚੱਲੀ।
ਇਹ ਕੇਸ 2018 ਵਿੱਚ ਦਰਜ ਹੋਇਆ ਸੀ। ਸ਼ਿਕਾਇਤ ਮੁਤਾਬਕ ਇੱਕ ਪ੍ਰਾਈਵੇਟ ਕੰਪਨੀ ਨਾਲ ਰਾਜਪੁਰਾ ਵਿੱਚ ਹਾਊਸਿੰਗ ਪ੍ਰੋਜੈਕਟ ਲਈ ਪਲਾਟਾਂ ਦਾ ਸੌਦਾ ਹੋਇਆ ਸੀ। ਪਰ ਸੌਦਾ ਪੂਰਾ ਨਾ ਹੋਣ ਕਾਰਨ ਦਿੱਤਾ ਗਿਆ ਸਾਢੇ ਤਿੰਨ ਕਰੋੜ ਰੁਪਏ ਦਾ ਚੈਕ ਬਾਊਂਸ ਹੋ ਗਿਆ। ਇਸ ਤੋਂ ਬਾਅਦ ਮਾਮਲਾ ਅਦਾਲਤ ਤੱਕ ਪਹੁੰਚਿਆ।
ਅਦਾਲਤ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸ਼ਿਕਾਇਤਕਰਤਾ ਪੱਖ ਦੇ ਸਬੂਤਾਂ ਨੂੰ ਮਜ਼ਬੂਤ ਮੰਨਿਆ ਅਤੇ ਤਿੰਨਾਂ ਨੂੰ ਦੋਸ਼ੀ ਠਹਿਰਾਇਆ। ਸਜ਼ਾ ਸੁਣਾਏ ਜਾਣ ਤੋਂ ਬਾਅਦ ਦੋਸ਼ੀਆਂ ਨੇ ਮੌਕੇ ‘ਤੇ ਜਮਾਨਤ ਦੀ ਰਕਮ ਜਮ੍ਹਾਂ ਕਰਵਾ ਕੇ ਜਮਾਨਤ ਹਾਸਲ ਕਰ ਲਈ।
ਸ਼ਿਕਾਇਤਕਰਤਾ ਪੱਖ ਨੇ ਇਸ ਫੈਸਲੇ ਨੂੰ ਇਨਸਾਫ਼ ਦੀ ਜਿੱਤ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਕਾਨੂੰਨੀ ਲੜਾਈ ਤੋਂ ਬਾਅਦ ਉਨ੍ਹਾਂ ਨੂੰ ਰਾਹਤ ਮਿਲੀ ਹੈ।
Pakistan Afghanistan Tensions: ਪਾਕਿਸਤਾਨ ਦੇ ਹਵਾਈ ਹਮਲੇ ਨਾਲ ਕਾਬ...
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਵੱਡੇ ਹਮਲੇ ਤੋਂ ਬਾਅਦ ਹਾਲਾਤ ਬਹੁਤ ਗੰਭੀਰ ਹੋ ਗਏ ਹਨ। ਤਾਲਿਬਾਨ ਨੇ ਪਾਕਿਸਤਾਨ ‘
ਚੰਡੀਗੜ੍ਹ ‘ਚ ਪਹਿਲੀ ਵਾਰ SSP ਦਾ ਕਾਰਜਕਾਲ ਵਧਾਇਆ ਗਿਆ, ਕੇਂਦਰ ਨੇ ਕੰਵ...
ਚੰਡੀਗੜ੍ਹ ਵਿੱਚ ਪਹਿਲੀ ਵਾਰ ਕਿਸੇ SSP ਦੇ ਕਾਰਜਕਾਲ ਵਿੱਚ ਵਾਧਾ ਕੀਤਾ ਗਿਆ ਹੈ। ਕੇਂਦਰ ਸਰਕਾਰ ਨੇ ਕੰਵਰਦੀਪ ਕੌਰ ਨੂੰ ਇੱ
ਸਾਬਕਾ MLA ਜੱਸੀ ਖੰਗੂੜਾ ਨੂੰ ਵੱਡਾ ਝਟਕਾ: 18 ਸਾਲ ਪੁਰਾਣੇ ਕੇਸ ‘ਚ 2 ...
ਲੁਧਿਆਣਾ ਅਦਾਲਤ ਨੇ ਸਾਬਕਾ ਵਿਧਾਇਕ ਜਸਬੀਰ ਸਿੰਘ ਜੱਸੀ ਖੰਗੂੜਾ ਨੂੰ ਕੁੱਟਮਾਰ ਦੇ ਪੁਰਾਣੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੰ
ਕਰੋੜਾਂ ਰੁਪਏ ਦੇ ਚੈਕ ਬਾਊਂਸ ਮਾਮਲੇ ਵਿੱਚ ਵੱਡਾ ਫੈਸਲਾ: AAP MLA ਅਨਮੋ...
ਮੁਹਾਲੀ ਦੀ ਡੇਰਾਬੱਸੀ ਅਦਾਲਤ ਨੇ ਕਰੋੜਾਂ ਰੁਪਏ ਦੇ ਚੈਕ ਬਾਊਂਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੰਦਿਆਂ
ਪੰਜਾਬੀ ਨੌਜਵਾਨ ਦਾ ਕੈਨੇਡਾ ‘ਚ ਬੇਹਰਿਮੀ ਨਾਲ ਕਤਲ, ਕਾਲਜ ਵਿੱਚ ਹੋਏ ਝਗ...
ਕੈਨੇਡਾ ਵਿੱਚ ਪੰਜਾਬੀ ਨੌਜਵਾਨ ਗੁਰਕੀਰਤ ਸਿੰਘ ਦਾ ਕਤਲ, ਕਾਲਜ ਝਗੜੇ ਤੋਂ ਬਾਅਦ ਕਾਰ ਨਾਲ ਟੱਕਰ ਮਾਰ ਕੇ ਹਮਲਾ, ਪੁਲਿਸ ਜਾ
ਕਾਹਨੂੰਵਾਨ ਵਿਖੇ ਬਾਇਊ ਗੈਸ ਪਲਾਟ ਪ੍ਰੋਜੈਕਟ ਲੱਗਣ ਨਾਲ ਪਰਾਲੀ ਦੀ ਸਾਂਭ...
ਜਗਰੂਪ ਸਿੰਘ ਸੇਖਵਾਂ ਵਲੋਂ ਆਸੀਸ ਕੁਮਾਰ, ਮੈਨੇਜਿੰਗ ਡਾਇਰੈਕਟਰ ਆਫ VERBIO ਇੰਡੀਆ ਪ੍ਰਾਈਵੇਟ ਲਿਮਟਿਡ ਨਾਲ 'ਇੰਨਵੈਸਟ ਪੰ
Battle of Galwan ਦਾ ਨਵਾਂ ਨਾਮ ਬਦਲਿਆ, ਸਲਮਾਨ ਖਾਨ ਨੇ ਕੀਤਾ ਖੁਲਾਸਾ...
ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ਦਾ ਨਾਮ ਬਦਲ ਦਿੱਤਾ ਗਿਆ ਹੈ। ਪਹਿਲਾਂ ਇਹ ਫਿਲਮ “Battle of Galw