Author : Kanwalinder Pal Singh Sra
ਫਰੀਦਕੋਟ, 20 ਮਾਰਚ — ਪ੍ਰਮੁੱਖ ਗੈਰ ਸਰਕਾਰੀ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਉੱਚ ਪੱਧਰੀ ਵਫ਼ਦ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਵਾਇਸ ਚਾਂਸਲਰ ਡਾ. ਰਾਜੀਵ ਸੂਦ ਨਾਲ ਉਨ੍ਹਾਂ ਦੇ ਦਫਤਰ ਵਿੱਚ ਵਿਸ਼ੇਸ਼ ਮੁਲਾਕਾਤ ਕੀਤੀ।
ਇਸ ਵਫ਼ਦ ਵਿੱਚ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਅਤੇ ਜਿਲ੍ਹਾ ਪ੍ਰਧਾਨ ਜਗਦੀਸ਼ ਰਾਜ ਭਾਰਤੀ ਦੀ ਅਗਵਾਈ ਹੇਠ ਪ੍ਰਿੰ. ਕ੍ਰਿਸ਼ਨ ਲਾਲ ਬਕੋਲੀਆ, ਸੀਨੀਅਰ ਆਗੂ ਤੇ ਸਾਹਿਤਕਾਰ ਸ਼ਿਵ ਨਾਥ ਦਰਦੀ, ਨਾਮਵਰ ਐਡਵੋਕੇਟ ਪ੍ਰਦੀਪ ਸਿੰਘ ਅਟਵਾਲ ਅਤੇ ਸੇਵਾ ਮੁਕਤ ਪੁਲਿਸ ਅਧਿਕਾਰੀ ਰਮੇਸ਼ ਚੰਦਰ ਸ਼ਾਮਿਲ ਸਨ।
ਮੁਲਾਕਾਤ ਦੌਰਾਨ ਵਫ਼ਦ ਨੇ ਡਾ. ਸੂਦ ਵੱਲੋਂ ਯੂਨੀਵਰਸਿਟੀ ਵਿੱਚ ਕੀਤੇ ਜਾ ਰਹੇ ਪ੍ਰਬੰਧਕੀ ਅਤੇ ਪ੍ਰਸ਼ਾਸਨਿਕ ਸੁਧਾਰਾਂ ਦੀ ਪ੍ਰਸ਼ੰਸਾ ਕੀਤੀ। ਖ਼ਾਸ ਤੌਰ ਤੇ ਯੂਨੀਵਰਸਿਟੀ ਵਿੱਚ ਮੁਲਾਜ਼ਮ ਮਸਲਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ, ਨਿਰਪੱਖ ਤਰੀਕੇ ਨਾਲ ਨਿਯੁਕਤੀਆਂ ਕਰਨ ਅਤੇ ਤਰੱਕੀਆਂ ਲਿਆਂਉਣ ਦੀ ਚਰਚਾ ਕੀਤੀ ਗਈ।
ਡਾ. ਸੂਦ ਦੇ ਨਤੀਜੇ ਵਜੋਂ ਬਾਬਾ ਫਰੀਦ ਯੂਨੀਵਰਸਿਟੀ ਦੇ ਮੈਡੀਕਲ ਕਾਲਿਜਾਂ ਵਿੱਚ ਐਮ.ਬੀ.ਬੀ.ਐੱਸ. ਦੀਆਂ ਸੀਟਾਂ ਵਿੱਚ ਸੈਂਕੜਿਆਂ ਦੀ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਪੰਜਾਬ ਦੇ ਚਾਰ ਜ਼ਿਲ੍ਹਾ ਪੱਧਰੀ ਹਸਪਤਾਲ ਵੀ ਯੂਨੀਵਰਸਿਟੀ ਅਧੀਨ ਲਿਆਂਦੇ ਗਏ ਹਨ। ਸਰਕਾਰ ਨੇ ਡਾ. ਸੂਦ ਦੀ ਪ੍ਰਬੰਧਕੀ ਕਾਰਗੁਜ਼ਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ 200 ਦੇ ਕਰੀਬ ਨਰਸਿੰਗ ਅਤੇ ਫਾਰਮੇਸੀ ਕਾਲਿਜਾਂ ਦਾ ਕੰਟਰੋਲ ਯੂਨੀਵਰਸਿਟੀ ਦੇ ਅਧੀਨ ਕੀਤਾ।
ਮੁਲਾਕਾਤ ਦੌਰਾਨ ਡਾ. ਸੂਦ ਨੇ ਦੱਸਿਆ ਕਿ ਯੂਨੀਵਰਸਿਟੀ ਵਿੱਚ ਵੱਡੇ ਪੱਧਰ ਤੇ ਨਰਸਿੰਗ ਅਤੇ ਜੀ.ਐੱਨ.ਐੱਮ. ਭਰਤੀ ਕੀਤੀ ਜਾ ਰਹੀ ਹੈ ਅਤੇ ਇਸ ਸਮੇਂ ਯੂਨੀਵਰਸਿਟੀ ਦੇਸ਼ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਬਣ ਚੁੱਕੀ ਹੈ।
ਵਫ਼ਦ ਦੇ ਆਗੂਆਂ ਨੇ ਡਾ. ਸੂਦ ਦੇ ਇਤਿਹਾਸਕ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਵਧਾਈ ਦਿੱਤੀ। ਡਾ. ਸੂਦ ਨੇ ਮੁਲਾਕਾਤ ਦੇ ਅੰਤ ਵਿੱਚ ਕਿਹਾ ਕਿ ਯੂਨੀਵਰਸਿਟੀ ਦਾ ਸਰਬ ਪੱਖੀ ਵਿਕਾਸ ਉਹਨਾਂ ਦਾ ਪਰਮ ਧਰਮ ਹੈ ਅਤੇ ਉਹ ਇਸ ਨੂੰ ਯਕੀਨੀ ਬਣਾਉਣ ਲਈ ਕੰਮ ਕਰਦੇ ਰਹਿਣਗੇ।
Gurdaspur Police Arrest: ਦੀਨਾਨਗਰ ਪੁਲਿਸ ਦੀ ਵੱਡੀ ਕਾਰਵਾਈ, ਡਕੈਤੀ...
ਦੀਨਾਨਗਰ ਪੁਲਿਸ ਨੇ ਡਕੈਤੀ ਦੀ ਤਿਆਰੀ ਕਰ ਰਹੇ 6 ਮੁਲਜ਼ਮਾਂ ਨੂੰ ਕਾਬੂ ਕਰਕੇ 2 .30 ਬੋਰ ਪਿਸਤੌਲ ਤੇ 9 ਜ਼ਿੰਦਾ ਕਾਰਤੂਸ
Ranchi Student Protest: ਵਿਦਿਆਰਥੀਆਂ ਦੀ ਵੱਡੀ ਜਿੱਤ, JPSC-JSSC E...
ਰਾਂਚੀ ਵਿੱਚ ਵਿਦਿਆਰਥੀਆਂ ਦੇ ਅੰਦੋਲਨ ਤੋਂ ਬਾਅਦ ਸਰਕਾਰ ਨੇ JPSC ਤੇ JSSC-CGL ਪ੍ਰੀਖਿਆਵਾਂ ਰੱਦ ਕੀਤੀਆਂ, CID ਜਾਂਚ ਦ
Punjab Weather News: ਪੰਜਾਬ 'ਚ ਮੁੜ ਸਰਗਰਮ ਹੋਇਆ Monsoon, 19 ਤੋਂ...
ਪੰਜਾਬ ਵਿੱਚ 19 ਤੋਂ 22 ਅਗਸਤ ਤੱਕ ਮੀਂਹ ਦੀ ਚੇਤਾਵਨੀ, ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਤੇ ਗਰਜ-ਚਮਕ ਦੀ ਸੰਭਾਵਨਾ, ਜਾ
Arjun Aravind Case: ਅਮਰੀਕਾ 'ਚ ਮਾਂ ਤੇ 14 ਸਾਲਾ ਭਰਾ ਦੀ ਮੌਤ, 17 ...
ਅਮਰੀਕਾ ਦੇ Massachusetts ਵਿੱਚ 17 ਸਾਲਾ Arjun Aravind ’ਤੇ ਮਾਂ ਤੇ 14 ਸਾਲਾ ਭਰਾ ਦੇ ਕਤਲ ਦੇ ਦੋਸ਼, ਪੁਲਿਸ ਨੇ ਕ
Faridkot Teej Festival: 650 ਔਰਤਾਂ ਨੇ ਪੰਜਾਬੀ ਸੱਭਿਆਚਾਰ ਦੇ ਰੰਗਾ...
ਫਰੀਦਕੋਟ ਵਿੱਚ Teej Festival ਦੌਰਾਨ 650 ਔਰਤਾਂ ਨੇ ਪੰਜਾਬੀ ਸੱਭਿਆਚਾਰ, ਗਿੱਧਾ, ਲੋਕ ਗੀਤ ਅਤੇ ਨਾਰੀ ਸ਼ਕਤੀ ਦਾ ਜਸ਼ਨ
Himachal Pradesh Weather News: ਮਾਨਸੂਨ ਮੁੜ ਹੋਇਆ ਸਰਗਰਮ, 2 ਦਿਨ ...
ਹਿਮਾਚਲ ਵਿੱਚ 10-11 ਅਗਸਤ ਨੂੰ ਭਾਰੀ ਮੀਂਹ ਲਈ Orange Alert, ਕਾਂਗੜਾ ਤੇ ਸਿਰਮੌਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਮੀਂਹ ਦ
ਮੋਹਾਲੀ ਤੋਂ ਸ਼ੁਰੂ ਹੋਇਆ ‘Hamare Ram’ ਪ੍ਰੋਗਰਾਮ, ਪੂਰੇ ਪੰਜਾਬ ’ਚ ਹ...
ਮੋਹਾਲੀ ਤੋਂ Hamare Ram ਪ੍ਰੋਗਰਾਮ ਦੀ ਸ਼ੁਰੂਆਤ, ਪੰਜਾਬ ਭਰ ’ਚ 41 ਸ਼ੋਅ ਹੋਣਗੇ। CM Bhagwant Mann ਨੇ ਨਵੀਂ ਪੀੜ੍ਹ