INDIA Bloc Meeting: SIR ਵਿਰੋਧ ਤੇ CJI ਨੂੰ ਪੱਤਰ, ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ

INDIA Bloc Meeting: SIR ਵਿਰੋਧ ਤੇ CJI ਨੂੰ ਪੱਤਰ, ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ

Post by : Jan Punjab Bureau

June 8, 2026 4:58 p.m. 969

ਨਵੀਂ ਦਿੱਲੀ ਵਿੱਚ ਹੋਈ ‘INDIA’ ਗੱਠਜੋੜ ਦੀ ਮਹੱਤਵਪੂਰਨ ਮੀਟਿੰਗ ਵਿੱਚ ਵਿਰੋਧੀ ਧਿਰ ਨੇ ਕਈ ਵੱਡੇ ਫੈਸਲੇ ਲਏ ਹਨ। ਇਸ ਮੀਟਿੰਗ ਵਿੱਚ ਚੋਣ ਪ੍ਰਕਿਰਿਆਵਾਂ, Special Intensive Revision (SIR) ਅਤੇ ਕਥਿਤ ਵੋਟ ਹੇਰਾਫੇਰੀ ਦੇ ਮੁੱਦਿਆਂ ਨੂੰ ਲੈ ਕੇ ਚੀਫ ਜਸਟਿਸ ਆਫ ਇੰਡੀਆ (CJI) ਨੂੰ ਪੱਤਰ ਲਿਖਣ ‘ਤੇ ਸਹਿਮਤੀ ਬਣੀ ਹੈ।

ਇਸ ਮੀਟਿੰਗ ਵਿੱਚ 23 ਵਿਰੋਧੀ ਆਗੂ ਸ਼ਾਮਲ ਹੋਏ, ਜਦਕਿ ਆਮ ਆਦਮੀ ਪਾਰਟੀ (AAP) ਅਤੇ ਕੁਝ ਦੱਖਣੀ ਭਾਰਤ ਦੀਆਂ ਪਾਰਟੀਆਂ ਜਿਵੇਂ DMK ਨੇ ਹਿੱਸਾ ਨਹੀਂ ਲਿਆ। ਮੀਟਿੰਗ ਵਿੱਚ ਕੁੱਲ ਪੰਜ ਮੁੱਖ ਫੈਸਲੇ ਕੀਤੇ ਗਏ।

ਵਿਰੋਧੀ ਗੱਠਜੋੜ ਨੇ ਸਿੱਖਿਆ ਪ੍ਰਣਾਲੀ ਵਿੱਚ ਕਥਿਤ ਬੇਨਿਯਮੀਆਂ ਅਤੇ NEET ਤੇ CBSE ਪ੍ਰੀਖਿਆਵਾਂ ਨਾਲ ਜੁੜੇ ਵਿਵਾਦਾਂ ਨੂੰ ਲੈ ਕੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਤੁਰੰਤ ਅਸਤੀਫੇ ਦੀ ਮੰਗ ਵੀ ਕੀਤੀ ਹੈ। ਆਗੂਆਂ ਦਾ ਦਾਅਵਾ ਹੈ ਕਿ ਲੱਖਾਂ ਵਿਦਿਆਰਥੀਆਂ ਨਾਲ ਨਿਆਂ ਨਹੀਂ ਹੋ ਰਿਹਾ।

ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ INDIA ਗੱਠਜੋੜ ਦੀਆਂ ਸਾਰੀਆਂ ਪਾਰਟੀਆਂ ਹਰ ਦੋ ਮਹੀਨੇ ਬਾਅਦ ਨਿਯਮਿਤ ਮੀਟਿੰਗ ਕਰਨਗੀਆਂ। ਅਗਲੀ ਮੀਟਿੰਗ ਅਗਸਤ ਵਿੱਚ ਹੈਦਰਾਬਾਦ ਵਿੱਚ ਹੋਣੀ ਤੈਅ ਹੈ।

ਇਸ ਤੋਂ ਇਲਾਵਾ, ਇਹ ਵੀ ਤੈਅ ਕੀਤਾ ਗਿਆ ਕਿ ਸੰਸਦ ਸੈਸ਼ਨ ਦੌਰਾਨ ਵਿਰੋਧੀ ਧਿਰ ਦੀ ਤਾਲਮੇਲ ਮਜ਼ਬੂਤ ਕੀਤੀ ਜਾਵੇਗੀ ਅਤੇ ਮਲਿਕਾਰਜੁਨ ਖੜਗੇ ਦੇ ਦਫਤਰ ਵਿੱਚ ਰੋਜ਼ਾਨਾ ਸਵੇਰ ਦੀਆਂ ਮੀਟਿੰਗਾਂ ਜਾਰੀ ਰਹਿਣਗੀਆਂ।

ਗੱਠਜੋੜ ਦੇ ਆਗੂਆਂ ਨੇ ਕਿਹਾ ਕਿ ਦੇਸ਼ ਦੇ ਆਰਥਿਕ ਹਾਲਾਤ, ਬੇਰੁਜ਼ਗਾਰੀ, ਮਹਿੰਗਾਈ ਅਤੇ ਕਿਸਾਨਾਂ ਨਾਲ ਜੁੜੇ ਮੁੱਦਿਆਂ ‘ਤੇ ਸਰਕਾਰ ਨੂੰ ਤੁਰੰਤ ਸਰਬ ਪਾਰਟੀ ਮੀਟਿੰਗ ਬੁਲਾਉਣੀ ਚਾਹੀਦੀ ਹੈ।

#ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਰਾਜਨੀਤੀ - ਪੰਜਾਬ ਸਿਆਸਤ अपडेट्स