Post by : Jan Punjab Bureau
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਸਮੂਹ ਖ਼ਾਲਸਾ ਪੰਥ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਸਹਿਯੋਗ ਨਾਲ ਹਰੀਕੇ ਪੱਤਣ ਵਿਖੇ 1984 ਅਤੇ ਇਸ ਤੋਂ ਬਾਅਦ ਦੇ ਦਹਾਕਿਆਂ ਦੌਰਾਨ ਸ਼ਹੀਦ ਹੋਏ ਸਿੱਖਾਂ ਅਤੇ ਕੌਮੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਅਰਦਾਸ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦਾ ਮਕਸਦ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਾ ਅਤੇ ਪੀੜਤ ਪਰਿਵਾਰਾਂ ਲਈ ਇਨਸਾਫ਼ ਦੀ ਅਰਦਾਸ ਕਰਨਾ ਸੀ।
ਸਮਾਗਮ ਦੌਰਾਨ ਵਿਸ਼ੇਸ਼ ਪਾਲਕੀ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਸੁਸ਼ੋਭਿਤ ਕੀਤੀ ਗਈ। ਇਸ ਉਪਰੰਤ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਹਜ਼ੂਰੀ ਰਾਗੀ ਜਥੇ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ।
ਸਮਾਗਮ ਦੀ ਸਮਾਪਤੀ ਦੀ ਅਰਦਾਸ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੀਤੀ।
ਅਰਦਾਸ ਦੌਰਾਨ ਉਨ੍ਹਾਂ ਉਹਨਾਂ ਲੋਕਾਂ ਨੂੰ ਯਾਦ ਕੀਤਾ ਜਿਨ੍ਹਾਂ ਨੂੰ ਲਾਵਾਰਿਸ ਕਰਾਰ ਦੇ ਕੇ ਸਾੜਿਆ ਗਿਆ ਜਾਂ ਦਰਿਆਵਾਂ ਵਿੱਚ ਵਹਾ ਦਿੱਤਾ ਗਿਆ। ਉਨ੍ਹਾਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਖ਼ਾਲਸਾ ਪੰਥ ਨੂੰ ਇਨਸਾਫ਼ ਦੀ ਲੜਾਈ ਲਈ ਹੌਸਲਾ ਅਤੇ ਤਾਕਤ ਬਖ਼ਸ਼ੀ ਜਾਵੇ।
ਉਨ੍ਹਾਂ ਕਿਹਾ ਕਿ ਹਰੀਕੇ ਪੱਤਣ ਉਹ ਥਾਂ ਹੈ ਜਿੱਥੇ ਭਾਈ ਜਸਵੰਤ ਸਿੰਘ ਖਾਲੜਾ ਵੱਲੋਂ ਉਜਾਗਰ ਕੀਤੇ ਗਏ ਮਾਮਲਿਆਂ ਨਾਲ ਜੁੜੇ ਹਜ਼ਾਰਾਂ ਨੌਜਵਾਨਾਂ, ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਦੀਆਂ ਲਾਸ਼ਾਂ ਦਰਿਆਵਾਂ ਵਿੱਚ ਵਹਾਏ ਜਾਣ ਦੇ ਦੋਸ਼ ਲੱਗਦੇ ਰਹੇ ਹਨ। ਉਨ੍ਹਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਵੀ ਦੁੱਖ ਪ੍ਰਗਟਾਇਆ ਅਤੇ ਪੀੜਤ ਪਰਿਵਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਦੀ ਅਰਦਾਸ ਕੀਤੀ।
Read Also :- Toll Tax Hike: ਪੰਜਾਬ-ਹਰਿਆਣਾ ਦੇ 8 ਟੋਲ ਪਲਾਜ਼ਿਆਂ 'ਤੇ ਟੋਲ ਟੈਕਸ ਵਧਿਆ, ਹਾਈਵੇਅ ਸਫ਼ਰ ਹੋਇਆ ਮਹਿੰਗਾ
ਸੰਗਤ ਨੂੰ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੋ ਮਹੱਤਵਪੂਰਨ ਐਲਾਨ ਕੀਤੇ।
ਪਹਿਲਾ ਐਲਾਨ ਇਹ ਕੀਤਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖ਼ਾਲਸਾ ਪੰਥ ਦੇ ਸਹਿਯੋਗ ਨਾਲ ਹਰੀਕੇ ਪੱਤਣ ਵਿਖੇ 'ਸ਼ਹੀਦੀ ਪੱਤਣ ਯਾਦਗਾਰ' ਦਾ ਨਿਰਮਾਣ ਕਰੇਗੀ। ਉਨ੍ਹਾਂ ਕਿਹਾ ਕਿ ਇਸ ਸਥਾਨ ਨੂੰ ਹੁਣ ਤੋਂ ਸਿੱਖ ਇਤਿਹਾਸ ਵਿੱਚ 'ਸ਼ਹੀਦੀ ਪੱਤਣ' ਦੇ ਨਾਂ ਨਾਲ ਜਾਣਿਆ ਜਾਵੇਗਾ।
ਦੂਜਾ ਐਲਾਨ ਇਹ ਕੀਤਾ ਗਿਆ ਕਿ ਸਾਲ 1982 ਤੋਂ 1995 ਤੱਕ ਸ਼ਹੀਦ ਹੋਏ ਸਾਰੇ ਵਿਅਕਤੀਆਂ ਅਤੇ ਉਹਨਾਂ ਲੋਕਾਂ ਦੇ ਵੇਰਵੇ, ਜਿਨ੍ਹਾਂ ਨੂੰ ਲਾਵਾਰਿਸ ਦੱਸ ਕੇ ਸਸਕਾਰ ਕੀਤਾ ਗਿਆ ਜਾਂ ਮਾਰੇ ਜਾਣ ਦੇ ਦਾਅਵੇ ਹਨ, ਇਕੱਠੇ ਕਰਕੇ ਦਸਤਾਵੇਜ਼ੀ ਰੂਪ ਵਿੱਚ ਸੰਭਾਲੇ ਜਾਣਗੇ। ਇਹ ਰਿਕਾਰਡ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰਤ ਦਸਤਾਵੇਜ਼ਾਂ ਦਾ ਹਿੱਸਾ ਹੋਵੇਗਾ।
ਅਰਦਾਸ ਸਮਾਗਮ ਦੌਰਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਨਾਲ-ਨਾਲ ਇਨਸਾਫ਼, ਯਾਦ ਅਤੇ ਇਤਿਹਾਸ ਨੂੰ ਸੰਭਾਲਣ 'ਤੇ ਜ਼ੋਰ ਦਿੱਤਾ ਗਿਆ। ਵੱਡੀ ਗਿਣਤੀ ਵਿੱਚ ਸੰਗਤ ਨੇ ਸਮਾਗਮ ਵਿੱਚ ਸ਼ਮੂਲੀਅਤ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ।
Medicine Rates 2026: ਕੈਂਸਰ, ਸ਼ੂਗਰ, ਬੀਪੀ ਸਮੇਤ 39 ਦਵਾਈਆਂ ਦੀਆਂ ...
ਐਨਪੀਪੀਏ ਨੇ ਕੈਂਸਰ, ਸ਼ੂਗਰ, ਬੀਪੀ ਸਮੇਤ 39 ਦਵਾਈਆਂ ਦੀਆਂ ਨਵੀਆਂ ਕੀਮਤਾਂ ਤੈਅ ਕੀਤੀਆਂ। ਕੰਪਨੀਆਂ ਹੁਣ ਨਿਰਧਾਰਤ ਰੇਟ ਤ
Moga Blast News : ਮੋਗਾ ਦੇ ਸਦਰ ਪੁਲਿਸ ਥਾਣੇ 'ਚ ਤੜਕੇ ਧਮਾਕਾ, ਜਾਂਚ...
ਮੋਗਾ ਦੇ ਸਦਰ ਪੁਲਿਸ ਥਾਣੇ ਵਿੱਚ ਧਮਾਕੇ ਨਾਲ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਕੋਈ ਜਾਨੀ ਨੁਕਸਾਨ ਨਹੀਂ, ਫੋਰੈਂਸਿਕ ਜਾਂਚ
ਤਪਾ ਮੰਡੀ 'ਚ ਪਿੰਡ ਦੇ ਛੱਪੜ ਵਿੱਚੋਂ ਨਵ-ਵਿਆਹੁਤਾ ਦੀ ਲਾਸ਼ ਬਰਾਮਦ, ਪੁ...
ਤਪਾ ਮੰਡੀ ਦੇ ਪਿੰਡ ਤਾਜੋਕੇ ਦੇ ਛੱਪੜ ਵਿੱਚੋਂ ਨਵ-ਵਿਆਹੁਤਾ ਦੀ ਲਾਸ਼ ਮਿਲੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤ
Punjab Crime News: ਮੋਰਿੰਡਾ ਨਹਿਰ 'ਚ ਮਾਂ 'ਤੇ 3 ਬੱਚਿਆਂ ਨੂੰ ਨਹਿਰ...
ਮੁਹਾਲੀ ਦੀ ਇਕ ਮਹਿਲਾ 'ਤੇ ਆਪਣੇ ਤਿੰਨ ਬੱਚਿਆਂ ਨੂੰ ਮੋਰਿੰਡਾ ਨੇੜੇ ਨਹਿਰ ਵਿੱਚ ਸੁੱਟਣ ਦੇ ਦੋਸ਼। ਦੋ ਬੱਚਿਆਂ ਦੀਆਂ ਲਾਸ
Sri Akal Takht Sahib: AAP ਵਿਧਾਇਕਾਂ ਨੇ ਮੰਨਿਆ—ਬੇਅਦਬੀ ਵਿਰੋਧੀ ਕਾ...
ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ AAP ਵਿਧਾਇਕਾਂ ਨੇ ਮੰਨਿਆ ਕਿ ਉਨ੍ਹਾਂ ਬੇਅਦਬੀ ਕਾਨੂੰਨ ਨੂੰ ਪੂਰੀ ਤਰ੍ਹਾਂ ਪੜ੍ਹੇ ਬਿਨਾਂ
Mohali Murder Case: ਮੁਹਾਲੀ 'ਚ ਦੋਸਤਾਂ ਨੇ ਤਲਵਾਰਾਂ ਅਤੇ ਚਾਕੂਆਂ ਨ...
ਮੁਹਾਲੀ ਵਿੱਚ ਦੋਸਤਾਂ ਵਿਚਾਲੇ ਝਗੜਾ ਖੂਨੀ ਬਣ ਗਿਆ। ਤਲਵਾਰਾਂ ਤੇ ਚਾਕੂਆਂ ਨਾਲ ਹਮਲੇ ਵਿੱਚ ਚੰਡੀਗੜ੍ਹ ਦੇ ਨੌਜਵਾਨ ਦੀ ਮੌ
Double Earthquake: ਇੱਕ ਨਹੀਂ, ਦੋ ਭੂਚਾਲ… ਸਿਰਫ਼ 40 ਸਕਿੰਟਾਂ ਵਿੱਚ...
ਵੈਨੇਜ਼ੁਏਲਾ ਵਿੱਚ 40 ਸਕਿੰਟਾਂ ਦੇ ਅੰਦਰ ਦੋ ਵੱਡੇ ਭੂਚਾਲ ਆਏ, ਜਿਸ ਨਾਲ ਭਾਰੀ ਤਬਾਹੀ, ਲੋਕਾਂ ਵਿੱਚ ਦਹਿਸ਼ਤ ਅਤੇ ਕਈ ਸ਼