13 ਸਾਲਾ ਪ੍ਰਤਿਭਾਸ਼ਾਲੀ ਵਿਦਿਆਰਥੀ ਨੇ ਆਪਣੀ ਪਹਿਲੀ ਕਿਤਾਬ "ਭਗਵਾਨ ਕ੍ਰਿਸ਼ਨ" ਤੇ ਲਿਖੀ

Author : Lovepreet Singh

ਗੁਰਦਾਸਪੁਰ ਪਬਲਿਕ ਸਕੂਲ ਦੇ 7ਵੀਂ ਜਮਾਤ ਦੇ ਛੋਟੇ ਪਰ ਮਹਾਨ ਵਿਦਿਆਰਥੀ ਆਰਵ ਸਾਈਂ ਗੁਪਤਾ ਨੇ ਸਿਰਫ 13 ਸਾਲ ਦੀ ਉਮਰ ਵਿੱਚ ਆਪਣੀ ਪਹਿਲੀ ਕਿਤਾਬ ਲਿਖ ਕੇ ਇਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਇਸ ਕਿਤਾਬ ਦਾ ਨਾਮ "ਭਗਵਾਨ ਕ੍ਰਿਸ਼ਨ- ਬ੍ਰਹਮ ਰੂਪ" ਹੈ, ਜੋ ਭਗਵਾਨ ਕ੍ਰਿਸ਼ਨ ਦੀਆਂ ਪ੍ਰਾਚੀਨ ਮਿਥਕਾਂ ਅਤੇ ਉਨ੍ਹਾਂ ਦੀਆਂ ਬ੍ਰਹਮ ਲੀਲਾਵਾਂ ਤੇ ਆਧਾਰਿਤ ਹੈ। ਆਰਵ ਨੇ ਆਪਣੀ ਸਿਰਜਣਾਤਮਕਤਾ ਅਤੇ ਗਹਿਰੇ ਪੜ੍ਹਾਈ ਦੇ ਜਜ਼ਬੇ ਨਾਲ ਇਹ ਕਿਤਾਬ ਅੰਗਰੇਜ਼ੀ ਵਿੱਚ ਲਿਖੀ ਹੈ, ਜਿਸ ਵਿੱਚ ਸੋਹਣੀਆਂ ਤਸਵੀਰਾਂ ਅਤੇ ਪੇਂਟਿੰਗਾਂ ਵੀ ਸ਼ਾਮਲ ਹਨ।

ਆਰਵ ਦੀ ਮਾਤਾ ਮੀਨੂ ਗੁਪਤਾ ਦੱਸਦੀਆਂ ਹਨ ਕਿ ਬਚਪਨ ਤੋਂ ਹੀ ਆਰਵ ਇਕ ਹੋਣਹਾਰ ਵਿਦਿਆਰਥੀ ਹੈ ਜੋ ਸਿੱਖਣ ਲਈ ਹਮੇਸ਼ਾ ਉਤਸ਼ਾਹਤ ਰਹਿੰਦਾ ਹੈ। ਕਿਤਾਬ ਨੂੰ ਬਣਾਉਂਦੇ ਸਮੇਂ ਉਸਨੇ ਬਿਨਾਂ ਮਾਪਿਆਂ ਨੂੰ ਦੱਸੇ ਮੈਡਮ ਸ਼ੀਤਲ ਗੁਪਤਾ ਨੂੰ ਦਿਖਾਇਆ, ਜਿਨ੍ਹਾਂ ਨੇ ਬਰੀ ਬੁਕਸ ਪਬਲਿਸ਼ਰ ਨੂੰ ਇਹ ਪੇਸ਼ ਕੀਤਾ। ਇਸ ਕਿਤਾਬ ਨੂੰ ਛਾਪਣ ਲਈ ਬਰੀ ਬੁਕਸ ਨੇ ਤੁਰੰਤ ਮਨਜ਼ੂਰੀ ਦੇ ਦਿੱਤੀ ਅਤੇ ਹੁਣ ਇਹ ਕਿਤਾਬ ਦੁਆਪਰ ਯੁਗ ਦੌਰ ਦੀਆਂ ਕਹਾਣੀਆਂ ਨਾਲ ਭਰਪੂਰ ਮਾਰਕੀਟ ਵਿੱਚ ਉਪਲਬਧ ਹੈ।

ਇਹ ਕਿਤਾਬ ਸਿਰਫ਼ ਇਕ ਕਿਤਾਬ ਨਹੀਂ, ਬਲਕਿ ਇੱਕ ਪ੍ਰੇਰਣਾ ਹੈ ਜੋ ਛੋਟੇ ਬੱਚਿਆਂ ਨੂੰ ਸਿੱਖਣ, ਲਿਖਣ ਅਤੇ ਸਿਰਜਣਾਤਮਕ ਹੋਣ ਲਈ ਪ੍ਰੇਰਿਤ ਕਰਦੀ ਹੈ। ਆਰਵ ਸਾਈਂ ਗੁਪਤਾ ਦੀ ਇਹ ਯਾਤਰਾ ਹਰ ਕਿਸੇ ਲਈ ਮਿਸਾਲ ਬਣ ਸਕਦੀ ਹੈ।

Jan. 21, 2026 3:53 p.m. 5
#World News #ਜਨ ਪੰਜਾਬ #ਪੰਜਾਬ ਖ਼ਬਰਾਂ
Watch Special Video
Sponsored
Trending News