ਐਪ ਕਿਰਾਇਆ ₹256, ਮੰਜ਼ਿਲ ’ਤੇ ₹356 ਦੀ ਮੰਗ! ਚੰਡੀਗੜ੍ਹ ਤੋਂ ਕੈਬ ਧੋਖਾਧੜੀ ਦਾ ਮਾਮਲਾ

Post by : Jan Punjab Bureau

ਚੰਡੀਗੜ੍ਹ ਵਿੱਚ ਕੈਬ ਸੇਵਾ ਵਰਤਣ ਵਾਲੇ ਯਾਤਰੀਆਂ ਲਈ ਇੱਕ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕੈਬ ਡਰਾਈਵਰ ਵੱਲੋਂ ਐਪ ਵਿੱਚ ਦਿਖਾਏ ਗਏ ਕਿਰਾਏ ਤੋਂ ਵੱਧ ਪੈਸੇ ਮੰਗੇ ਗਏ। ਇਹ ਘਟਨਾ ਸਵੇਰੇ ਦੇ ਸਮੇਂ ਸ਼ਕਤੀ ਐਪ ਰਾਹੀਂ ਬੁੱਕ ਕੀਤੀ ਗਈ ਕੈਬ ਨਾਲ ਜੁੜੀ ਹੋਈ ਹੈ।

ਪ੍ਰਭਾਵਿਤ ਵਿਅਕਤੀ ਨੇ ਦੱਸਿਆ ਕਿ ਉਸਨੇ ਸਵੇਰੇ ਸ਼ਕਤੀ ਐਪ ਰਾਹੀਂ ਸੈਕਟਰ 40, ਚੰਡੀਗੜ੍ਹ ਜਾਣ ਲਈ ਕੈਬ ਬੁੱਕ ਕੀਤੀ। ਕੈਬ ਦਾ ਨੰਬਰ HR 61 F 3792 ਸੀ। ਕੈਬ ਆਉਣ ਤੋਂ ਬਾਅਦ ਡਰਾਈਵਰ ਨੇ ਪਹਿਲਾਂ ₹225 ਦਾ ਰੇਟ ਦੱਸਿਆ, ਜਿਸਨੂੰ ਯਾਤਰੀ ਵੱਲੋਂ ਮਨਜ਼ੂਰ ਕਰ ਲਿਆ ਗਿਆ।

ਪਰ ਬਾਅਦ ਵਿੱਚ ਐਪ ਵਿੱਚ ₹256 ਦਾ ਕਿਰਾਇਆ ਦਿਖਾਇਆ ਗਿਆ, ਜੋ ਡਰਾਈਵਰ ਵੱਲੋਂ ਲੈ ਵੀ ਲਿਆ ਗਿਆ। ਇਸ ਦੌਰਾਨ ਡਰਾਈਵਰ ਨੇ ਕਿਸੇ ਵੀ ਤਰ੍ਹਾਂ ਦੇ extra ਚਾਰਜ, ਟੈਕਸ ਜਾਂ ਹੋਰ ਖਰਚਿਆਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।

ਯਾਤਰਾ ਕਰਨ ਵਾਲੀ ਮਹਿਲਾ ਯਾਤਰੀ (ਸ਼ਿਕਾਇਤਕਰਤਾ ਦੀ ਭੈਣ ਦੀ ਕਜ਼ਿਨ) ਨੂੰ ਜਦੋਂ ਡਰਾਈਵਰ ਨੇ ਮੰਜ਼ਿਲ ’ਤੇ ਛੱਡਿਆ, ਤਾਂ ਉਸਨੇ ਅਚਾਨਕ ₹356 ਦੀ ਮੰਗ ਕਰ ਦਿੱਤੀ। ਇਸ ’ਤੇ ਮਹਿਲਾ ਯਾਤਰੀ ਨੇ ਤੁਰੰਤ ਆਪਣੇ ਪਰਿਵਾਰਕ ਮੈਂਬਰ ਨੂੰ ਫੋਨ ਕਰਕੇ ਦੱਸਿਆ ਕਿ ਡਰਾਈਵਰ extra ਪੈਸੇ ਮੰਗ ਰਿਹਾ ਹੈ।

ਸ਼ਿਕਾਇਤਕਰਤਾ ਨੇ ਡਰਾਈਵਰ ਨਾਲ ਫੋਨ ’ਤੇ ਗੱਲ ਕੀਤੀ ਅਤੇ ਪੁੱਛਿਆ ਕਿ ਜਦੋਂ ਐਪ ਵਿੱਚ ਸਿਰਫ਼ ₹256 ਦਾ ਕਿਰਾਇਆ ਦਿਖਾਇਆ ਜਾ ਰਿਹਾ ਹੈ, ਤਾਂ ₹356 ਕਿਉਂ ਮੰਗੇ ਜਾ ਰਹੇ ਹਨ। ਡਰਾਈਵਰ ਇਸ ਸਬੰਧੀ ਕੋਈ ਢੁਕਵਾਂ ਜਵਾਬ ਨਹੀਂ ਦੇ ਸਕਿਆ।

ਇਸ ਘਟਨਾ ਤੋਂ ਬਾਅਦ ਲੋਕਾਂ ਵੱਲੋਂ ਕੈਬ ਕੰਪਨੀਆਂ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਦੀਆਂ ਮਨਮਰਜ਼ੀ ਵਸੂਲੀਆਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਖ਼ਾਸ ਕਰਕੇ ਮਹਿਲਾ ਯਾਤਰੀਆਂ ਦੀ ਸੁਰੱਖਿਆ ਅਤੇ ਭਰੋਸਾ ਬਣਿਆ ਰਹੇ।

Dec. 24, 2025 3:23 p.m. 12
#ਜਨ ਪੰਜਾਬ #ਪੰਜਾਬ ਖ਼ਬਰਾਂ #latest news punjab #jan punjab news
Watch Special Video
Sponsored
Trending News