Baba Lal Dayal Ji Jayanti: ਗੁਰਦਾਸਪੁਰ ਵਿੱਚ 671ਵਾਂ ਪਾਵਨ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ

Author : Sonu Samyal

ਡਾਕਖਾਨਾ ਚੌਂਕ ਗੁਰਦਾਸਪੁਰ ਵਿੱਚ ਧੰਨ ਧੰਨ ਬਾਵਾ ਲਾਲ ਦਿਆਲ ਜੀ ਦੇ 671ਵੇਂ ਪਾਵਨ ਜਨਮ ਦਿਹਾੜੇ ਨੂੰ ਲੈ ਕੇ ਸਮੂਹ ਸੰਗਤ ਵੱਲੋਂ ਧੂਮਧਾਮ ਨਾਲ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ। ਇਸ ਪਾਵਨ ਮੌਕੇ ‘ਤੇ ਕੇਕ ਕੱਟ ਕੇ ਬਾਵਾ ਲਾਲ ਦਿਆਲ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਅਤੇ ਸੰਗਤਾਂ ਨੇ ਪੂਰੇ ਸ਼ਰਧਾ ਭਾਵ ਨਾਲ ਬਾਵਾ ਜੀ ਦੇ ਜੈਕਾਰੇ ਲਗਾਏ।

ਸਮਾਗਮ ਦੌਰਾਨ ਹਲਕਾ ਇੰਚਾਰਜ ਰਮਨ ਬਹਿਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਉਨ੍ਹਾਂ ਨੇ ਸੰਗਤਾਂ ਨੂੰ ਬਾਵਾ ਲਾਲ ਦਿਆਲ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਬਾਵਾ ਜੀ ਦੀ ਸਿੱਖਿਆ ਮਨੁੱਖਤਾ, ਸੇਵਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਬਾਵਾ ਜੀ ਦੇ ਦਰਸਾਏ ਰਸਤੇ ‘ਤੇ ਚੱਲਣ ਦੀ ਅਪੀਲ ਵੀ ਕੀਤੀ।

ਇਸ ਧਾਰਮਿਕ ਸਮਾਗਮ ਦੌਰਾਨ ਸਮਾਜਿਕ ਸੇਵਾ ਨੂੰ ਧਿਆਨ ਵਿੱਚ ਰੱਖਦਿਆਂ ਲੋੜਵੰਦਾਂ ਨੂੰ ਗਰਮ ਕੰਬਲ ਵੰਡੇ ਗਏ। ਨਾਲ ਹੀ ਸੰਗਤਾਂ ਲਈ ਵੱਡੇ ਪੱਧਰ ‘ਤੇ ਲੰਗਰ ਦੀ ਸੇਵਾ ਲਗਾਈ ਗਈ, ਜਿਸ ਵਿੱਚ ਹਰ ਵਰਗ ਦੇ ਲੋਕਾਂ ਨੇ ਭਾਗ ਲਿਆ। ਸਮੂਹ ਸਮਾਗਮ ਸ਼ਰਧਾ, ਸੇਵਾ ਅਤੇ ਭਾਈਚਾਰੇ ਦੀ ਭਾਵਨਾ ਨਾਲ ਭਰਪੂਰ ਰਿਹਾ।

Jan. 21, 2026 6:03 p.m. 107
#World News #ਜਨ ਪੰਜਾਬ #ਪੰਜਾਬ ਖ਼ਬਰਾਂ
Watch Special Video
Sponsored
Trending News