ਕੋਟ ਗੰਗੂ ਰਾਏ ਵਿਖੇ ਬੀਕੇਯੂ ਚੜੂਨੀ ਦੀ ਚੜ੍ਹਦੀ ਕਲਾ ਲਈ ਸੁਖਮਨੀ ਸਾਹਿਬ ਪਾਠ ਕਰਵਾਇਆ

Author : Anurag Sandal

ਸਮਰਾਲਾ : ਅੱਜ ਸਮਰਾਲਾ ਦੇ ਨਜ਼ਦੀਕੀ ਪਿੰਡ ਕੋਟ ਗੰਗੂ ਰਾਏ ਦੇ ਗੁਰਦੁਆਰਾ ਸਾਹਿਬ ਵਿਖੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਅਹੁਦੇਦਾਰਾਂ ਅਤੇ ਪਿੰਡ ਵਾਸੀਆਂ ਵੱਲੋਂ ਕਿਸਾਨ ਯੂਨੀਅਨ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ਤੋਂ ਬਾਅਦ ਯੂਨੀਅਨ ਦੀ ਮਹੀਨਾਵਾਰ ਮੀਟਿੰਗ ਵੀ ਆਯੋਜਿਤ ਕੀਤੀ ਗਈ।

ਮੀਟਿੰਗ ਦੌਰਾਨ ਬੀਕੇਯੂ ਚੜੂਨੀ ਦੇ ਢਾਂਚੇ ਨੂੰ ਹੋਰ ਮਜ਼ਬੂਤ ਕਰਦਿਆਂ ਮੈਂਬਰਸ਼ਿਪ ਵਿੱਚ ਵਾਧਾ ਕੀਤਾ ਗਿਆ ਅਤੇ ਬਾਬਾ ਮਨਜੋਤ ਸਿੰਘ ਗਰੇਵਾਲ (ਇੰਚਾਰਜ ਪੰਜਾਬ ਅਤੇ ਹਿਮਾਚਲ ਪ੍ਰਦੇਸ਼) ਦੀ ਅਗਵਾਈ ਹੇਠ ਕਈ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ। ਇਸ ਦੌਰਾਨ ਜਗਜੀਤ ਸਿੰਘ ਕੂੰਨਰ (ਜਰਮਨੀ ਵਾਲੇ) ਨੂੰ ਬੀਕੇਯੂ ਚੜੂਨੀ ਦੀ ਕੋਰ ਕਮੇਟੀ ਦਾ ਮੈਂਬਰ ਅਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਮਲੇਰਕੋਟਲਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।

ਇਸ ਤੋਂ ਇਲਾਵਾ ਸੁਖਪ੍ਰੀਤ ਸਿੰਘ ਕੂੰਨਰ ਨੂੰ ਜ਼ਿਲ੍ਹਾ ਲੁਧਿਆਣਾ ਯੂਥ ਜਨਰਲ ਸਕੱਤਰ, ਸੁੱਖਬੀਰ ਸਿੰਘ ਨੂੰ ਯੂਥ ਵਿੰਗ ਲੁਧਿਆਣਾ ਦਾ ਪ੍ਰਧਾਨ, ਹਰਦੀਪ ਸਿੰਘ ਬਾਜੜਾ ਨੂੰ ਵਾਈਸ ਪ੍ਰਧਾਨ ਲੁਧਿਆਣਾ, ਨਰਿੰਦਰ ਸਿੰਘ ਨੂੰ ਹਲਕਾ ਗਿੱਲ ਦਾ ਪ੍ਰਧਾਨ, ਅਵਤਾਰ ਸਿੰਘ ਬੱਗਾ ਨੂੰ ਸਰਕਲ ਪ੍ਰਧਾਨ, ਝੂਜਾਰ ਸਿੰਘ ਨੂੰ ਜ਼ਿਲ੍ਹਾ ਸਕੱਤਰ ਲੁਧਿਆਣਾ ਅਤੇ ਨਰਿੰਦਰ ਸਿੰਘ ਨੂੰ ਯੂਥ ਵਿੰਗ ਲੁਧਿਆਣਾ ਦਾ ਸਕੱਤਰ ਨਿਯੁਕਤ ਕੀਤਾ ਗਿਆ।

ਇਸ ਮੌਕੇ ਬਾਬਾ ਮਨਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਚੜੂਨੀ ਇੱਕ ਨਿਡਰ ਅਤੇ ਇਮਾਨਦਾਰ ਸੰਘਰਸ਼ੀਲ ਯੂਨੀਅਨ ਹੈ, ਜੋ ਹਰ ਸਮੇਂ ਕਿਸਾਨਾਂ ਦੇ ਹੱਕਾਂ ਦੀ ਰੱਖਿਆ ਲਈ ਤਿਆਰ ਹੈ। ਉਨ੍ਹਾਂ ਦੱਸਿਆ ਕਿ ਸੁਖਮਨੀ ਸਾਹਿਬ ਦੇ ਪਾਠ ਰਾਹੀਂ ਕਿਸਾਨਾਂ ਦੀ ਏਕਤਾ ਅਤੇ ਭਲਾਈ ਲਈ ਅਰਦਾਸ ਕੀਤੀ ਗਈ ਹੈ।

ਨਵ-ਨਿਯੁਕਤ ਆਗੂ ਜਗਜੀਤ ਸਿੰਘ ਕੂੰਨਰ ਨੇ ਕਿਹਾ ਕਿ ਉਹ ਵਿਦੇਸ਼ ਤੋਂ ਪੰਜਾਬ ਕਿਸਾਨਾਂ ਦੇ ਹੱਕਾਂ ਦੀ ਲੜਾਈ ਵਿੱਚ ਸਹਿਯੋਗ ਦੇਣ ਲਈ ਪਹੁੰਚੇ ਹਨ ਅਤੇ ਯੂਨੀਅਨ ਦੇ ਕੰਮਾਂ ਤੋਂ ਬਹੁਤ ਪ੍ਰਭਾਵਿਤ ਹਨ। ਉਨ੍ਹਾਂ ਨੇ ਕਿਹਾ ਕਿ ਉਹ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਦੇ ਦਿਖਾਏ ਰਾਹ ‘ਤੇ ਚੱਲਦਿਆਂ ਕਿਸਾਨਾਂ ਦੀ ਆਵਾਜ਼ ਬਣਨਗੇ।

ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਆਗੂ, ਪਿੰਡ ਦੇ ਮੁਹਤਬਰ ਅਤੇ ਸੰਗਤ ਹਾਜ਼ਰ ਰਹੀ।

Jan. 17, 2026 7:34 p.m. 2
#World News #ਜਨ ਪੰਜਾਬ #ਪੰਜਾਬ ਖ਼ਬਰਾਂ
Watch Special Video
Sponsored
Trending News