ਲਾਇਨਜ਼ ਕਲੱਬ ਰਾਇਲ ਕੋਟਕਪੂਰਾ ਵੱਲੋਂ ਗੁਰੂਦਵਾਰਾ ਪਾਤਸ਼ਾਹੀ ਦਸਮੀ ਵਿੱਚ ਖੂਨ ਦਾਨ ਕੈਂਪ ਲਗਾਇਆ

Author : Bhupinder Kumar

ਲਾਇਨਜ਼ ਕਲੱਬ ਰਾਇਲ ਕੋਟਕਪੂਰਾ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰੂਦਵਾਰਾ ਪਾਤਸ਼ਾਹੀ ਦਸਮੀ (ਛਾਉਣੀ ਨਿਹੰਗ ਸਿੰਘ), ਜੈਤੋ ਰੋਡ ਕੋਟਕਪੂਰਾ ਵਿਖੇ ਖੂਨ ਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਮਕਸਦ ਸ਼ਰਧਾ, ਸੇਵਾ ਅਤੇ ਮਨੁੱਖਤਾ ਦਾ ਸੁਨੇਹਾ ਫੈਲਾਉਣਾ ਸੀ, ਜਿਸ ਵਿੱਚ ਸ਼ਹਿਰ ਦੇ ਨੌਜਵਾਨ ਅਤੇ ਸੰਗਤਾਂ ਨੇ ਬੜੀ ਉਤਸ਼ਾਹ ਨਾਲ ਭਾਗ ਲਿਆ।

ਕੈਂਪ ਦੌਰਾਨ ਖੂਨ ਦਾਨ ਦੀ ਮਹੱਤਤਾ ਬਾਰੇ ਸੂਚਨਾ ਦਿੱਤੀ ਗਈ ਅਤੇ ਲੋਕਾਂ ਨੂੰ ਮਨੁੱਖੀ ਜੀਵਨ ਬਚਾਉਣ ਲਈ ਇਸ ਪਵਿੱਤਰ ਸੇਵਾ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ। ਲਾਇਨਜ਼ ਕਲੱਬ ਦੇ ਮੈਂਬਰ ਮਨਿੰਦਰ ਸਿੰਘ ਮਨੀ ਧਾਲੀਵਾਲ ਅਤੇ ਬਲਜੀਤ ਸਿੰਘ ਖੀਵਾ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਾਡੇ ਲਈ ਤਿਆਗ, ਹੌਂਸਲਾ ਅਤੇ ਮਨੁੱਖਤਾ ਦੀ ਸੇਵਾ ਦਾ ਪ੍ਰੇਰਣਾ ਸਰੋਤ ਹੈ।

ਗੁਰੂਦਵਾਰਾ ਪਾਤਸ਼ਾਹੀ ਦਸਮੀ ਦੇ ਮੁੱਖੀ ਬਾਬਾ ਕੁਲਵੰਤ ਸਿੰਘ ਨੇ ਸੇਵਾਦਾਰਾਂ ਅਤੇ ਆਯੋਜਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਸਮਾਜ ਲਈ ਵੱਡੀ ਸੇਵਾ ਹਨ ਅਤੇ ਇਹ ਗੁਰੂ ਸਾਹਿਬਾਂ ਦੀ ਸਿੱਖਿਆ ਨੂੰ ਜੀਵੰਤ ਰੱਖਦੇ ਹਨ।

ਇਸ ਮੌਕੇ ਸੰਗਤਾਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਮਨੁੱਖਤਾ ਦੀ ਭਲਾਈ ਲਈ ਸੇਵਾ ਭਾਵ ਨਾਲ ਪ੍ਰੋਗਰਾਮ ਮੁਕੰਮਲ ਕੀਤਾ ਗਿਆ।

Dec. 30, 2025 11:57 a.m. 110
#ਜਨ ਪੰਜਾਬ #ਪੰਜਾਬ ਖ਼ਬਰਾਂ #latest news punjab #jan punjab news
Watch Special Video
Sponsored
Trending News