ਗੜ੍ਹਸ਼ੰਕਰ 'ਚ ਪੋਹ ਮਹੀਨੇ 'ਤੇ ਬਦਾਮ ਵਾਲੇ ਦੁੱਧ ਦਾ ਲੰਗਰ, ਸੰਗਤ ਨੇ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ

Author : Baljinder Kumar

ਇਸ ਪੋਹ ਮਹੀਨੇ ਦੇ ਪਵਿੱਤਰ ਮੌਕੇ ’ਤੇ ਗੜ੍ਹਸ਼ੰਕਰ ਵਿੱਚ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਉਨ੍ਹਾਂ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਕੌਰ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਬਦਾਮ ਵਾਲੇ ਦੁੱਧ ਦਾ ਲੰਗਰ ਸੇਵਾ ਭਾਵ ਨਾਲ ਲਗਾਇਆ ਗਿਆ।

ਇਸ ਧਾਰਮਿਕ ਸੇਵਾ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨੇ ਭਾਗ ਲਿਆ ਅਤੇ ਨਿਸ਼ਕਾਮ ਸੇਵਾ ਕੀਤੀ। ਲੰਗਰ ਦੌਰਾਨ ਬਦਾਮ ਵਾਲਾ ਦੁੱਧ ਪਿਆਰ ਅਤੇ ਭਾਈਚਾਰੇ ਦੀ ਭਾਵਨਾ ਨਾਲ ਸੰਗਤ ਵਿੱਚ ਵੰਡਿਆ ਗਿਆ।

ਸੰਗਤ ਵੱਲੋਂ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਅਰਦਾਸ ਕੀਤੀ ਗਈ ਅਤੇ ਸਰਬੱਤ ਦਾ ਭਲਾ ਮੰਗਿਆ ਗਿਆ। ਇਸ ਮੌਕੇ ’ਤੇ ਵਕਤਾਵਾਂ ਨੇ ਗੁਰੂ ਗੋਬਿੰਦ ਸਿੰਘ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪ੍ਰੇਰਣਾ ਲੈ ਕੇ ਸੱਚਾਈ ਅਤੇ ਧਰਮ ਦੇ ਰਸਤੇ ’ਤੇ ਚੱਲਣ ਦਾ ਸੰਦੇਸ਼ ਦਿੱਤਾ।

ਇਹ ਲੰਗਰ ਸੇਵਾ ਸਿਮਰਨ, ਸੇਵਾ ਅਤੇ ਭਾਈਚਾਰੇ ਦਾ ਸੰਦਰ ਮਿਸਾਲ ਬਣੀ।

Dec. 24, 2025 4:15 p.m. 10
#ਜਨ ਪੰਜਾਬ #ਪੰਜਾਬ ਖ਼ਬਰਾਂ #latest news punjab #jan punjab news
Watch Special Video
Sponsored
Trending News