ਇਨਸਾਨੀਅਤ ਦੀ ਅਨੋਖੀ ਮਿਸਾਲ: ਤੋਤਾ-ਤੋਤੀ ਦੀ ਮੌਤ ‘ਤੇ 300 ਲੋਕਾਂ ਲਈ ਲੰਗਰ ਦਾ ਪ੍ਰਬੰਧ

Author : Lovepreet Singh

ਅੱਜ ਦੇ ਇਸ ਦੌਰ ਵਿਚ ਜਦੋਂ ਮਨੁੱਖ ਮਨੁੱਖ ਦਾ ਵੈਰੀ ਬਣਦਾ ਜਾ ਰਿਹਾ ਹੈ, ਗੁਰਦਾਸਪੁਰ ਤੋਂ ਇੱਕ ਐਸੀ ਦਿਲ ਨੂੰ ਛੂਹਣ ਵਾਲੀ ਘਟਨਾ ਸਾਹਮਣੇ ਆਈ ਹੈ ਜੋ ਇਨਸਾਨੀਅਤ ਅਤੇ ਦਇਆ ਦਾ ਵੱਖਰਾ ਮਿਸਾਲ ਪੇਸ਼ ਕਰਦੀ ਹੈ। ਇੱਕ ਪਰਿਵਾਰ ਨੇ ਆਪਣੇ ਘਰ ਵਿੱਚ ਪਾਲੇ ਤੋਤਾ-ਤੋਤੀ ਨਾਲ ਇੰਨਾ ਗਹਿਰਾ ਪਿਆਰ ਕੀਤਾ ਕਿ ਉਹਨਾਂ ਨੂੰ ਆਪਣੇ ਪਰਿਵਾਰ ਦਾ ਹੀ ਹਿੱਸਾ ਸਮਝਿਆ।

ਕਰੀਬ ਸੱਤ ਸਾਲ ਪਹਿਲਾਂ ਲਿਆਂਦੇ ਤੋਤੇ ਅਤੇ ਤੋਤੀ ਨਾਲ ਪਰਿਵਾਰ ਦੇ ਮੈਂਬਰਾਂ ਨੇ ਬੱਚਿਆਂ ਵਰਗਾ ਪਿਆਰ ਕੀਤਾ। ਦੁਖਦਾਈ ਗੱਲ ਇਹ ਰਹੀ ਕਿ ਜਦੋਂ ਦੋਵੇਂ ਪੰਛੀ ਇਸ ਸੰਸਾਰ ਤੋਂ ਰخصਤ ਹੋ ਗਏ, ਤਾਂ ਪਰਿਵਾਰ ਨੇ ਮਨੁੱਖਾਂ ਦੀ ਮੌਤ ਤੇ ਹੋਣ ਵਾਲੀਆਂ ਰੀਤ-ਰਿਵਾਜਾਂ ਦੇ ਅਨੁਸਾਰ ਹੀ ਉਹਨਾਂ ਦਾ ਭੋਗ ਕੀਤਾ।

ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿੱਚ ਤੋਤਾ-ਤੋਤੀ ਦੀ ਆਤਮਿਕ ਸ਼ਾਂਤੀ ਲਈ ਪਾਠ ਕਰਵਾਇਆ ਗਿਆ। ਇਸ ਤੋਂ ਬਾਅਦ ਦਸਵੇਂ ਦਿਨ ਕਰੀਬ 300 ਲੋਕਾਂ ਲਈ ਲੰਗਰ (ਰੋਟੀ) ਦਾ ਪ੍ਰਬੰਧ ਕੀਤਾ ਗਿਆ। ਪਰਿਵਾਰ ਨੇ ਆਪਣੇ ਸਾਰੇ ਰਿਸ਼ਤੇਦਾਰਾਂ ਅਤੇ ਜਾਣ-ਪਹਿਚਾਣ ਵਾਲਿਆਂ ਨੂੰ ਇਸ ਭੋਗ ਵਿੱਚ ਸੱਦਾ ਦਿੱਤਾ।

ਇਹ ਵੱਖਰੀ ਘਟਨਾ ਸਿਰਫ਼ ਪੰਛੀਆਂ ਲਈ ਪਿਆਰ ਨਹੀਂ ਦਰਸਾਉਂਦੀ, ਬਲਕਿ ਸਮਾਜ ਨੂੰ ਇਹ ਵੀ ਸਿਖਾਉਂਦੀ ਹੈ ਕਿ ਦਇਆ, ਕਰੁਣਾ ਅਤੇ ਇਨਸਾਨੀਅਤ ਅਜੇ ਵੀ ਇਸ ਦੁਨੀਆ ਵਿੱਚ ਜਿਊਂਦੀ ਹੈ।

Dec. 30, 2025 1:25 p.m. 110
#ਜਨ ਪੰਜਾਬ #ਪੰਜਾਬ ਖ਼ਬਰਾਂ #jan punjab news
Watch Special Video
Sponsored
Trending News