ਸ਼ਹੀਦੀ ਦਿਨਾਂ ਨੂੰ ਸਮਰਪਿਤ ਨੌਜਵਾਨ ਪੈਦਲ ਯਾਤਰਾ ਕਰ ਦਿੱਲੀ ਤੋਂ ਪਹੁੰਚੇਗਾ ਆਨੰਦਪੁਰ ਸਾਹਿਬ

Author : Ravinder Jolly

ਸ਼ਹੀਦੀ ਦਿਨਾਂ ਨੂੰ ਸਮਰਪਿਤ ਦਿੱਲੀ ਦੇ ਨੌਜਵਾਨ ਹਰਪ੍ਰੀਤ ਸਿੰਘ ਵੱਲੋਂ ਇੱਕ ਵਿਲੱਖਣ ਪੈਦਲ ਯਾਤਰਾ ਕੀਤੀ ਜਾ ਰਹੀ ਹੈ। ਇਹ ਪੈਦਲ ਯਾਤਰਾ ਦਿੱਲੀ ਤੋਂ ਸ਼ੁਰੂ ਹੋ ਕੇ ਤਖ਼ਤ ਸ਼੍ਰੀ ਦਮਦਮਾ ਸਾਹਿਬ, ਫਤਿਹਗੜ੍ਹ ਸਾਹਿਬ ਅਤੇ ਅੰਤ ਵਿੱਚ ਆਨੰਦਪੁਰ ਸਾਹਿਬ ਤੱਕ ਪਹੁੰਚੇਗੀ।

ਅੱਜ ਇਸ ਪੈਦਲ ਯਾਤਰਾ ਦਾ 17ਵਾਂ ਦਿਨ ਹੈ। ਹਰਪ੍ਰੀਤ ਸਿੰਘ ਵੱਲੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਤੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਵੱਲ ਪੈਦਲ ਕੂਚ ਕੀਤਾ ਜਾ ਰਿਹਾ ਹੈ।

ਦੋ ਦੇ ਮਹੀਨੇ ਦੌਰਾਨ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸ਼ਰਧਾਲੂ ਵੱਖ-ਵੱਖ ਤਰੀਕਿਆਂ ਨਾਲ ਗੁਰੂ ਸਾਹਿਬ ਅੱਗੇ ਸਿਜਦਾ ਕਰਦੇ ਹਨ ਅਤੇ ਆਪਣੀ ਹਾਜ਼ਰੀ ਲਵਾਉਂਦੇ ਹਨ। ਉਸੇ ਕੜੀ ਤਹਿਤ ਦਿੱਲੀ ਦਾ ਨੌਜਵਾਨ ਹਰਪ੍ਰੀਤ ਸਿੰਘ ਵੀ ਪੈਦਲ ਯਾਤਰਾ ਰਾਹੀਂ ਗੁਰੂ ਸਾਹਿਬ ਅੱਗੇ ਵੱਖਰੇ ਤਰੀਕੇ ਨਾਲ ਆਪਣੀ ਹਾਜ਼ਰੀ ਲਗਵਾ ਰਿਹਾ ਹੈ।

ਇਸ ਮੌਕੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਸਦੇ ਮਨ ਵਿੱਚ ਵਿਚਾਰ ਆਇਆ ਕਿ ਗੁਰੂ ਸਾਹਿਬ ਅੱਗੇ ਕਿਸੇ ਵੱਖਰੇ ਢੰਗ ਨਾਲ ਆਪਣੀ ਹਾਜ਼ਰੀ ਲਵਾਈ ਜਾਵੇ। ਉਸ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਗੁਰੂ ਦੇ ਲੜ ਲੱਗਣ ਅਤੇ ਗੁਰੂ ਦੀ ਬਖ਼ਸ਼ਿਸ਼ ਨਾਲ ਆਪਣੀ ਜ਼ਿੰਦਗੀ ਸਵਾਰਣ।

Dec. 24, 2025 8:33 p.m. 108
#latest news punjab #jan punjab news
Watch Special Video
Sponsored
Trending News