Post by : Jan Punjab Bureau
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਮੱਧ ਪੂਰਬ ਵਿੱਚ ਇਰਾਨ, ਅਮਰੀਕਾ ਅਤੇ ਇਜ਼ਰਾਈਲ ਵਿਚਕਾਰ ਵਧ ਰਹੇ ਜੰਗੀ ਤਣਾਅ ‘ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਸਾਬਤ ਗਵਾਹ ਹੈ ਕਿ ਹੱਦਬੰਦੀਆਂ ਅਤੇ ਧਰਮ ਦੇ ਨਾਂ ‘ਤੇ ਹੋਣ ਵਾਲੀਆਂ ਲੜਾਈਆਂ ਸਿਰਫ ਮਨੁੱਖਤਾ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ।
ਉਨ੍ਹਾਂ ਕਿਹਾ ਕਿ ਇਰਾਨ, ਇਰਾਕ ਅਤੇ ਲਿਬਨਾਨ ਵਰਗੇ ਖੇਤਰਾਂ ਵਿੱਚ ਲੰਬੀਆਂ ਜੰਗਾਂ ਹੋ ਚੁੱਕੀਆਂ ਹਨ ਅਤੇ ਇਨ੍ਹਾਂ ਹਮਲਿਆਂ ਕਾਰਨ ਸਭ ਤੋਂ ਵੱਧ ਨਿਰਦੋਸ਼ ਲੋਕਾਂ ਨੂੰ ਨੁਕਸਾਨ ਪਹੁੰਚਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਗੋਲੀਆਂ ਅਤੇ ਹਮਲੇ ਕਿਸੇ ਵੀ ਸਮੱਸਿਆ ਦਾ ਸਥਾਈ ਹੱਲ ਨਹੀਂ ਹੋ ਸਕਦੇ।
ਗਿਆਨੀ ਰਘਬੀਰ ਸਿੰਘ ਨੇ ਵਿਸ਼ਵ ਸ਼ਕਤੀਆਂ ਅਤੇ ਸਬੰਧਿਤ ਦੇਸ਼ਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਮਤਭੇਦ ਹਨ ਤਾਂ ਉਹ ਜੰਗ ਦੇ ਮੈਦਾਨ ਦੀ ਬਜਾਏ ਮੇਜ਼ ‘ਤੇ ਬੈਠ ਕੇ ਗੱਲਬਾਤ ਰਾਹੀਂ ਹੱਲ ਕਰਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਉਪਰਾਲੇ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਾ ਸਕਦੇ ਹਨ ਅਤੇ ਸੰਸਾਰ ਵਿੱਚ ਅਮਨ-ਸ਼ਾਂਤੀ ਕਾਇਮ ਰੱਖਣ ਵਿੱਚ ਮਦਦਗਾਰ ਹੋ ਸਕਦੇ ਹਨ।
ਜਥੇਦਾਰ ਨੇ ਵਿਸ਼ਵ ਭਾਈਚਾਰੇ ਨੂੰ ਮਨੁੱਖਤਾ ਦੀ ਭਲਾਈ ਲਈ ਅੱਗੇ ਆਉਣ ਅਤੇ ਜੰਗ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ।
ਸਾਬਕਾ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਇਰਾਨ-ਇਜ਼ਰਾਈਲ ਜੰਗ ‘ਤੇ ਪ੍ਰਗਟ...
ਸਾਬਕਾ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਮੱਧ ਪੂਰਬ ਵਿੱਚ ਇਰਾਨ-ਇਜ਼ਰਾਈਲ ਜੰਗ 'ਤੇ ਚਿੰਤਾ ਪ੍ਰਗਟਾਈ ਅਤੇ ਸੰਸਾਰ ਵਿੱਚ ਅਮ
CM ਮਾਨ ਨੇ ਲੁਧਿਆਣਾ ‘ਚ ਪੰਜਾਬ ਇੰਡਸਟਰੀਅਲ ਪਾਲਿਸੀ ਕੀਤੀ ਲਾਂਚ...
CM ਭਗਵੰਤ ਮਾਨ ਨੇ ਲੁਧਿਆਣਾ ਵਿੱਚ ਪੰਜਾਬ ਇੰਡਸਟਰੀਅਲ ਪਾਲਿਸੀ ਲਾਂਚ ਕੀਤੀ। ਪਾਲਿਸੀ ਨਾਲ ਉਦਯੋਗਾਂ ਨੂੰ ਬਹੁਤ ਸਹੂਲਤਾਂ ਅ
Iran-Israel ਜੰਗ ਵਿਚਾਲੇ ਖੁਸ਼ਬੂ ਪਾਟਨੀ ਨੇ ਲੋਕਾਂ ਨੂੰ ਕੀਤੀ ਖਾਸ ਅਪੀ...
ਖੁਸ਼ਬੂ ਪਾਟਨੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਭਾਰਤ ਸਿੱਧੇ ਈਰਾਨ-ਇਜ਼ਰਾਈਲ ਜੰਗ ਵਿੱਚ ਨਾ ਪਵੇ ਅਤੇ ਧਾਰਮਿਕ ਜਾਂ ਭਾਵਨਾਤ
Oscar Award ‘ਚ ਪ੍ਰਿਅੰਕਾ ਚੋਪੜਾ ਨੂੰ ਮਿਲੀ ਇਹ ਵੱਡੀ ਜ਼ਿੰਮੇਵਾਰੀ...
ਗਲੋਬਲ ਸਟਾਰ ਪ੍ਰਿਯੰਕਾ ਚੋਪੜਾ 2026 ਆਸਕਰ ਅਵਾਰਡ ਵਿੱਚ ਪ੍ਰੇਜੈਂਟਰ ਬਣਨ ਲਈ ਚੁਣੀ ਗਈ ਹੈ, ਜੋ ਉਸਦੀ ਗਲੋਬਲ ਸਨਮਾਨ ਅਤੇ
ਹਾਈਕੋਰਟ ਨੇ ਰਾਮ ਰਹੀਮ ਨੂੰ ਪੱਤਰਕਾਰ ਕਤਲ ਮਾਮਲੇ ‘ਚ ਕੀਤਾ ਬਰੀ...
ਪੰਜਾਬ-ਹਰਿਆਣਾ ਹਾਈਕੋਰਟ ਨੇ ਪੱਤਰਕਾਰ ਛਤਰਪਤੀ ਕਤਲ ਮਾਮਲੇ ਵਿੱਚ ਰਾਮ ਰਹੀਮ ਨੂੰ ਬਰੀ ਕਰ ਦਿੱਤਾ, ਜਦਕਿ ਹੋਰ ਤਿੰਨ ਦੋਸ਼ੀ
Middle East ਜੰਗ ਦੌਰਾਨ ਆਮ ਲੋਕਾਂ ਨੂੰ ਲੱਗਿਆ ਮਹਿੰਗਾਈ ਦਾ ਵੱਡਾ ਝਟ...
ਮਿਡਲ ਈਸਟ ਜੰਗ ਦੇ ਪ੍ਰਭਾਵ ਕਾਰਨ ਘਰੇਲੂ LPG ਸਿਲੰਡਰ ਦੀਆਂ ਕੀਮਤਾਂ ਵਿੱਚ 60 ਰੁਪਏ ਦਾ ਵਾਧਾ, ਆਮ ਲੋਕਾਂ ਦੀ ਰਸੋਈ ‘ਤੇ
ਅੰਤਰਾਸ਼ਟਰੀ ਮਹਿਲਾ ਦਿਵਸ ਮੌਕੇ ਸ਼ਮਸ਼ੇਰ ਸਿੰਘ ਵੱਲੋਂ ਮਹਿਲਾ ਸਖਸ਼ੀਅਤਾਂ ਦਾ...
ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਦੀਨਾਨਗਰ ਵਿੱਚ ਸਮਾਗਮ ਦੌਰਾਨ ਸ਼ਮਸ਼ੇਰ ਸਿੰਘ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਯੋਗਦਾਨ ਪਾਉਣ