Post by : Jan Punjab Bureau
ਐਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੌਰਾਨ ਚੰਡੀਗੜ੍ਹ, ਮੋਹਾਲੀ ਅਤੇ ਜ਼ੀਰਕਪੁਰ ਵਿੱਚ Royale Estate Group ਅਤੇ Chandigarh Royale City Promoters Private Limited ਨਾਲ ਜੁੜੇ ਕਈ ਟਿਕਾਣਿਆਂ ‘ਤੇ ਵੱਡੀ ਛਾਪੇਮਾਰੀ ਕੀਤੀ ਗਈ। ਇਹ ਕਾਰਵਾਈ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੇ ਮਾਹੌਲ ਵਿਚਕਾਰ ਕੀਤੀ ਗਈ, ਜਿਸ ਕਾਰਨ ਸਿਆਸੀ ਅਤੇ ਕਾਰੋਬਾਰੀ ਘੇਰਿਆਂ ਵਿੱਚ ਚਰਚਾ ਤੇਜ਼ ਹੋ ਗਈ ਹੈ।
ਈਡੀ ਦੀਆਂ ਟੀਮਾਂ ਨੇ ਸਵੇਰੇ ਤੜਕੇ ਛੇ ਵਜੇ ਤੋਂ ਵੱਖ-ਵੱਖ ਥਾਵਾਂ ‘ਤੇ ਇਕੱਠੇ ਰੇਡ ਕੀਤੀ। ਇਸ ਦੌਰਾਨ ਰੀਅਲ ਅਸਟੇਟ ਡਿਵੈਲਪਰ ਪਰਵੀਨ ਕਾਂਸਲ ਉਰਫ਼ ਰੌਕੀ ਦੇ ਚੰਡੀਗੜ੍ਹ ਸੈਕਟਰ-20 ਸਥਿਤ ਘਰ ਅਤੇ ਕੰਪਨੀ ਦੇ ਮੁੱਖ ਦਫ਼ਤਰ ਦੀ ਵੀ ਤਲਾਸ਼ੀ ਲਈ ਗਈ। ਪਰਵੀਨ ਕਾਂਸਲ ਨੂੰ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਨੇੜਲਾ ਮੰਨਿਆ ਜਾਂਦਾ ਹੈ।
ਜਾਂਚ ਦੌਰਾਨ ਈਡੀ ਵੱਲੋਂ ਜਾਇਦਾਦਾਂ ਨਾਲ ਜੁੜੇ ਦਸਤਾਵੇਜ਼, ਡਿਜੀਟਲ ਡਿਵਾਈਸ ਅਤੇ ਵਿੱਤੀ ਲੈਣ-ਦੇਣ ਦਾ ਰਿਕਾਰਡ ਵੀ ਕਬਜ਼ੇ ਵਿੱਚ ਲਿਆ ਗਿਆ ਹੈ। ਈਡੀ ਦੇ ਰਡਾਰ ‘ਤੇ ਪਰਵੀਨ ਕਾਂਸਲ, ਨੀਰਜ ਕਾਂਸਲ, ਅਨੁਰਾਗ ਮਿੱਢਾ, ਦਲਜੀਤ ਸਿੰਘ, ਸੁਮਿਤ ਬਾਂਸਲ ਅਤੇ ਲਿਆਕਤ ਅਲੀ ਕਾਫੀ ਸਮੇਂ ਤੋਂ ਦੱਸੇ ਜਾ ਰਹੇ ਸਨ।
ਇਹ ਕਾਰਵਾਈ ਮੋਹਾਲੀ ਵਿੱਚ 19 ਜੁਲਾਈ 2025 ਨੂੰ ਦਰਜ ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਨਾਲ ਜੁੜੀ ਐਫਆਈਆਰ ਦੇ ਆਧਾਰ ‘ਤੇ ਕੀਤੀ ਗਈ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਗਮਾਡਾ ਨਾਲ ਜੁੜੀਆਂ ਕਾਨੂੰਨੀ ਦੇਣਦਾਰੀਆਂ ਵਿੱਚ ਕਥਿਤ ਗੜਬੜ ਕੀਤੀ ਗਈ ਅਤੇ ਕਰੀਬ 32.67 ਕਰੋੜ ਰੁਪਏ ਦੇ ਡਿਸਆਨਰ ਚੈੱਕ ਵੀ ਜਮ੍ਹਾਂ ਕਰਵਾਏ ਗਏ।
ਈਡੀ ਨੂੰ ਇਹ ਵੀ ਸ਼ੱਕ ਹੈ ਕਿ ਕੰਪਨੀ ਵੱਲੋਂ ਫੰਡਾਂ ਨੂੰ ਹੋਰ ਥਾਵਾਂ ‘ਤੇ ਡਾਈਵਰਟ ਕੀਤਾ ਗਿਆ। Royale Estate Group ਨਾਲ ਜੁੜੀਆਂ ਕੰਪਨੀਆਂ ਦੇ ਵਿੱਤੀ ਲੈਣ-ਦੇਣ ਨੂੰ ਵੀ ਸ਼ੱਕੀ ਮੰਨਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਵਿਜੀਲੈਂਸ ਬਿਊਰੋ ਨੇ ਵੀ ਜੂਨ 2025 ਵਿੱਚ ਪਰਵੀਨ ਕਾਂਸਲ ਉਰਫ਼ ਰੌਕੀ ਅਤੇ ਹੋਰ ਵਿਅਕਤੀਆਂ ਖ਼ਿਲਾਫ਼ ਜ਼ਮੀਨੀ ਧੋਖਾਧੜੀ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਸੀ। ਦੋਸ਼ ਲਗਾਇਆ ਗਿਆ ਸੀ ਕਿ ਨਿਊ ਚੰਡੀਗੜ੍ਹ ਵਿੱਚ ਇਕ ਪ੍ਰਮੁੱਖ ਜ਼ਮੀਨ ਦੀ ਮਾਲਕੀ ਧੋਖੇ ਨਾਲ ਬਦਲੀ ਗਈ ਸੀ।
Chandigarh Airport Flights Update : 1 ਜੂਨ ਤੋਂ ਪੁਣੇ ਤੇ ਬੰਗਲੁਰ...
ਚੰਡੀਗੜ੍ਹ ਏਅਰਪੋਰਟ ਤੋਂ 1 ਜੂਨ ਤੋਂ ਪੁਣੇ ਅਤੇ ਬੰਗਲੁਰੂ ਲਈ ਨਵੀਆਂ ਡਾਇਰੈਕਟ ਫਲਾਈਟਾਂ ਸ਼ੁਰੂ, ਯਾਤਰੀਆਂ ਨੂੰ ਵੱਡੀ ਰਾਹ
ED Raids in Punjab: ED ਵੱਲੋਂ ਚੰਡੀਗੜ੍ਹ ਤੇ ਪੰਜਾਬ ‘ਚ Royale Est...
ਈਡੀ ਨੇ ਮਨੀ ਲਾਂਡਰਿੰਗ ਮਾਮਲੇ ‘ਚ ਚੰਡੀਗੜ੍ਹ, ਮੋਹਾਲੀ ਤੇ ਜ਼ੀਰਕਪੁਰ ਵਿੱਚ Royale Estate Group ਦੇ ਟਿਕਾਣਿਆਂ ‘ਤੇ ਛ
Divyanka Tripathi ਅਤੇ Vivek Dahiya ਨੇ ਜੁੜਵਾਂ ਬੇਟਿਆਂ ਦਾ ਕੀਤਾ ...
Divyanka Tripathi ਤੇ Vivek Dahiya ਨੇ ਜੁੜਵਾਂ ਬੱਚਿਆਂ ਦੇ ਜਨਮ ਦੀ ਖੁਸ਼ਖਬਰੀ ਸਾਂਝੀ ਕੀਤੀ, ਫੈਨਜ਼ ਤੋਂ ਪਿਆਰ ਤੇ
Punjab Canal Water Usage : ਪੰਜਾਬ ਨੇ 96 ਫ਼ੀਸਦੀ ਨਹਿਰੀ ਪਾਣੀ ਵਰਤ...
ਪੰਜਾਬ ਨੇ 2025-26 ਦੌਰਾਨ 96 ਫ਼ੀਸਦੀ ਨਹਿਰੀ ਪਾਣੀ ਵਰਤਣ ਦਾ ਦਾਅਵਾ ਕੀਤਾ, ਹਰਿਆਣਾ ਨਾਲੋਂ ਵੱਧ ਪਾਣੀ ਦੀ ਵਰਤੋਂ ਕੀਤੀ
Padma Shri Award 2026 : ਪੰਜਾਬ ਦੀਆਂ 3 ਹਸਤੀਆਂ ਪਦਮ ਸ਼੍ਰੀ ਨਾਲ ਸਨਮ...
ਹਰਮਨਪ੍ਰੀਤ ਕੌਰ, ਹਾਕੀ ਕੋਚ ਬਲਦੇਵ ਸਿੰਘ ਅਤੇ ਸੰਤ ਨਿਰੰਜਨ ਦਾਸ ਨੂੰ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ
Indian Hockey Coach Baldev Singh ਨੂੰ ਮਿਲੇਗਾ Padma Shri Award...
ਹਾਕੀ ਕੋਚ ਬਲਦੇਵ ਸਿੰਘ ਨੂੰ ਪਦਮਸ਼੍ਰੀ ਸਨਮਾਨ। 80 ਤੋਂ ਵੱਧ ਖਿਡਾਰੀਆਂ ਅਤੇ ਕਈ ਭਾਰਤੀ ਕਪਤਾਨਾਂ ਨੂੰ ਦਿੱਤੀ ਸਿਖਲਾਈ
Punjab Holiday 2026 : 26 ਮਈ ਨੂੰ Public Holiday ਦਾ ਐਲਾਨ, ਸਰਕਾ...
ਪੰਜਾਬ ਸਰਕਾਰ ਨੇ ਨਗਰ ਨਿਗਮ ਚੋਣਾਂ ਕਾਰਨ 26 ਮਈ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ, ਚੰਡੀਗੜ੍ਹ ਸਮੇਤ ਦਫ਼ਤਰ ਰਹਿਣਗੇ ਬੰਦ