Post by : Jan Punjab Bureau
ਪੰਜਾਬ ਵਿੱਚ ਨਸ਼ਾ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਡਰੱਗ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਪੰਜਾਬੀ ਗਾਇਕ ਹਰਬੀਰ ਸਿੰਘ ਸੋਹਲ ਨੂੰ 5 ਕਿਲੋ ਤੋਂ ਵੱਧ ਹੈਰੋਇਨ ਅਤੇ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਅਧਿਕਾਰੀਆਂ ਮੁਤਾਬਕ, ਤਲਾਸ਼ੀ ਦੌਰਾਨ ਉਸਦੀ ਥਾਰ ਗੱਡੀ ਵਿੱਚੋਂ ਲਗਭਗ 5 ਕਿਲੋ 100 ਗ੍ਰਾਮ ਹੈਰੋਇਨ ਅਤੇ ਕਰੀਬ 1.50 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਨੈੱਟਵਰਕ ਆਸਟ੍ਰੇਲੀਆ ਵਿੱਚ ਬੈਠੇ ਗੁਰਜੰਟ ਸਿੰਘ ਉਰਫ਼ ਜੰਟਾ ਵੱਲੋਂ ਚਲਾਇਆ ਜਾ ਰਿਹਾ ਸੀ, ਜਿਸਦੇ ਪੰਜਾਬ ਵਿੱਚ ਕਈ ਸਾਥੀ ਨਸ਼ੇ ਦੀ ਸਪਲਾਈ ਵਿੱਚ ਸ਼ਾਮਲ ਸਨ।
ਪੁਲਿਸ ਨੇ ਦੱਸਿਆ ਕਿ ਇਸ ਪੂਰੇ ਨੈੱਟਵਰਕ ਦੇ ਤਾਰ ਗੈਂਗਸਟਰ ਜੈਪਾਲ ਭੁੱਲਰ ਗੈਂਗ ਨਾਲ ਵੀ ਜੁੜੇ ਹੋਏ ਹੋ ਸਕਦੇ ਹਨ। ਜਾਂਚ ਦੌਰਾਨ ਪਹਿਲਾਂ ਵੀ 7 ਮਾਰਚ 2026 ਨੂੰ ਲੁਧਿਆਣਾ ਦੇ ਅਕਸ਼ੈ ਕੁਮਾਰ ਨੂੰ 301 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਸ ਨੈੱਟਵਰਕ ਦੀ ਕੜੀ ਖੁਲਦੀ ਗਈ।
ਇਸਦੇ ਨਾਲ ਹੀ ਫਾਜ਼ਿਲਕਾ ਸਰਹੱਦ ਨੇੜੇ ਵੀ ਵੱਡੀ ਕਾਰਵਾਈ ਹੋਈ ਹੈ, ਜਿੱਥੇ ਪੰਜਾਬ ਪੁਲਿਸ ਅਤੇ ਬੀਐੱਸਐੱਫ ਨੇ ਮਿਲ ਕੇ ਖੇਤਾਂ ਵਿੱਚੋਂ ਕਰੀਬ 11 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਖੇਪ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੀ ਗਈ ਸੀ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਪੂਰਾ ਨੈੱਟਵਰਕ ਅੰਤਰਰਾਸ਼ਟਰੀ ਪੱਧਰ ‘ਤੇ ਕੰਮ ਕਰ ਰਿਹਾ ਸੀ ਅਤੇ ਹੁਣ ਇਸਦੇ ਹੋਰ ਮੈਂਬਰਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਜਾਂਚ ਜਾਰੀ ਹੈ।
Chandigarh Airport Flights Update : 1 ਜੂਨ ਤੋਂ ਪੁਣੇ ਤੇ ਬੰਗਲੁਰ...
ਚੰਡੀਗੜ੍ਹ ਏਅਰਪੋਰਟ ਤੋਂ 1 ਜੂਨ ਤੋਂ ਪੁਣੇ ਅਤੇ ਬੰਗਲੁਰੂ ਲਈ ਨਵੀਆਂ ਡਾਇਰੈਕਟ ਫਲਾਈਟਾਂ ਸ਼ੁਰੂ, ਯਾਤਰੀਆਂ ਨੂੰ ਵੱਡੀ ਰਾਹ
ED Raids in Punjab: ED ਵੱਲੋਂ ਚੰਡੀਗੜ੍ਹ ਤੇ ਪੰਜਾਬ ‘ਚ Royale Est...
ਈਡੀ ਨੇ ਮਨੀ ਲਾਂਡਰਿੰਗ ਮਾਮਲੇ ‘ਚ ਚੰਡੀਗੜ੍ਹ, ਮੋਹਾਲੀ ਤੇ ਜ਼ੀਰਕਪੁਰ ਵਿੱਚ Royale Estate Group ਦੇ ਟਿਕਾਣਿਆਂ ‘ਤੇ ਛ
Divyanka Tripathi ਅਤੇ Vivek Dahiya ਨੇ ਜੁੜਵਾਂ ਬੇਟਿਆਂ ਦਾ ਕੀਤਾ ...
Divyanka Tripathi ਤੇ Vivek Dahiya ਨੇ ਜੁੜਵਾਂ ਬੱਚਿਆਂ ਦੇ ਜਨਮ ਦੀ ਖੁਸ਼ਖਬਰੀ ਸਾਂਝੀ ਕੀਤੀ, ਫੈਨਜ਼ ਤੋਂ ਪਿਆਰ ਤੇ
Punjab Canal Water Usage : ਪੰਜਾਬ ਨੇ 96 ਫ਼ੀਸਦੀ ਨਹਿਰੀ ਪਾਣੀ ਵਰਤ...
ਪੰਜਾਬ ਨੇ 2025-26 ਦੌਰਾਨ 96 ਫ਼ੀਸਦੀ ਨਹਿਰੀ ਪਾਣੀ ਵਰਤਣ ਦਾ ਦਾਅਵਾ ਕੀਤਾ, ਹਰਿਆਣਾ ਨਾਲੋਂ ਵੱਧ ਪਾਣੀ ਦੀ ਵਰਤੋਂ ਕੀਤੀ
Padma Shri Award 2026 : ਪੰਜਾਬ ਦੀਆਂ 3 ਹਸਤੀਆਂ ਪਦਮ ਸ਼੍ਰੀ ਨਾਲ ਸਨਮ...
ਹਰਮਨਪ੍ਰੀਤ ਕੌਰ, ਹਾਕੀ ਕੋਚ ਬਲਦੇਵ ਸਿੰਘ ਅਤੇ ਸੰਤ ਨਿਰੰਜਨ ਦਾਸ ਨੂੰ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ
Indian Hockey Coach Baldev Singh ਨੂੰ ਮਿਲੇਗਾ Padma Shri Award...
ਹਾਕੀ ਕੋਚ ਬਲਦੇਵ ਸਿੰਘ ਨੂੰ ਪਦਮਸ਼੍ਰੀ ਸਨਮਾਨ। 80 ਤੋਂ ਵੱਧ ਖਿਡਾਰੀਆਂ ਅਤੇ ਕਈ ਭਾਰਤੀ ਕਪਤਾਨਾਂ ਨੂੰ ਦਿੱਤੀ ਸਿਖਲਾਈ
Punjab Holiday 2026 : 26 ਮਈ ਨੂੰ Public Holiday ਦਾ ਐਲਾਨ, ਸਰਕਾ...
ਪੰਜਾਬ ਸਰਕਾਰ ਨੇ ਨਗਰ ਨਿਗਮ ਚੋਣਾਂ ਕਾਰਨ 26 ਮਈ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ, ਚੰਡੀਗੜ੍ਹ ਸਮੇਤ ਦਫ਼ਤਰ ਰਹਿਣਗੇ ਬੰਦ