Punjab Budget Session 2026 : ਵਿਧਾਨਸਭਾ ‘ਚ ਸੁਖਪਾਲ ਖਹਿਰਾ ‘ਤੇ ਹਰਪਾਲ ਚੀਮਾ ਵਿਚਾਲੇ ਤਿੱਖੀ ਬਹਿਸ

Punjab Budget Session 2026 : ਵਿਧਾਨਸਭਾ ‘ਚ ਸੁਖਪਾਲ ਖਹਿਰਾ ‘ਤੇ ਹਰਪਾਲ ਚੀਮਾ ਵਿਚਾਲੇ ਤਿੱਖੀ ਬਹਿਸ

Post by : Jan Punjab Bureau

March 11, 2026 12:05 p.m. 101

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ  ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦੀਆਂ ਔਰਤਾਂ ਬਾਰੇ ਕੀਤੀਆਂ ਵਿਵਾਦਿਤ ਪੋਸਟਾਂ ਨੂੰ ਲੈ ਕੇ ਸਦਨ ਵਿੱਚ ਹੰਗਾਮਾ ਛਿੜ ਗਿਆ। ਹੰਗਾਮਾ ਵੱਧਣ ਦੇ ਕਾਰਨ ਸਪੀਕਰ ਸੰਧਵਾ ਨੇ 20 ਮਿੰਟ ਲਈ ਕਾਰਵਾਈ ਮੁੱਅਤਲ ਕਰ ਦਿੱਤੀ। ਇਸ ਦੌਰਾਨ ਸਦਨ ਵਿੱਚ “ਸ਼ੇਮ, ਸ਼ੇਮ” ਦੇ ਨਾਅਰੇ ਵੀ ਲੱਗੇ।

ਵਿੱਤ ਮੰਤਰੀ ਹਰਪਾਲ ਚੀਮਾ ਨੇ ਸਦਨ ਵਿੱਚ ਕਿਹਾ ਕਿ ਖਹਿਰਾ ਦੀ ਇੰਟਰਵਿਊ ਅਤੇ ਸੋਸ਼ਲ ਮੀਡੀਆ ਪੋਸਟ ਨੇ ਲੋਕਾਂ ਨੂੰ ਗਹਿਰਾ ਅਹਿਸਾਸ ਦਿਵਾਇਆ ਹੈ। ਉਨ੍ਹਾਂ ਦੱਸਿਆ, “ਇਹ ਵਿਅਕਤੀ ਸਾਡੀਆਂ ਮਾਵਾਂ ਅਤੇ ਭੈਣਾਂ ਦਾ ਅਪਮਾਨ ਕਰਦਾ ਹੈ। ਜੇਕਰ ਅਸੀਂ ਔਰਤਾਂ ਅਤੇ ਦਲਿਤ ਭਾਈਚਾਰੇ ਦਾ ਸਤਿਕਾਰ ਕਰਦੇ ਹਾਂ, ਤਾਂ ਖਹਿਰਾ ਨੂੰ ਆਪਣੇ ਬਿਆਨ ਲਈ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ।”

ਚੀਮਾ ਨੇ ਖਹਿਰਾ ਨੂੰ ਲੈ ਕੇ ਕਿਹਾ ਕਿ ਕਾਂਗਰਸ ਦੇ ਕੁਝ ਆਗੂਆਂ ਦੀ ਸੋਚ ਇਸ ਤਰ੍ਹਾਂ ਦੀ ਹੈ ਜੋ ਔਰਤਾਂ ਦੇ ਅਪਮਾਨ ਨੂੰ ਨਿਆਂਇਕ ਰੂਪ ਦਿੰਦੀ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਸਦਨ ਵਿੱਚ ਖੜ੍ਹੇ ਹੋ ਕੇ ਖਹਿਰਾ ਖਿਲਾਫ ਆਪਣਾ ਰੁਖ ਸਪੱਸ਼ਟ ਕੀਤਾ।

ਜ਼ਿਕਰਯੋਗ ਹੈ ਕਿ ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ X ‘ਤੇ ਇੱਕ ਪੋਸਟ ਪਾਈ ਸੀ,ਜਿਸ ਵਿੱਚ ਉਨ੍ਹਾਂ ਨੇ ਲਿਖਿਆ ਸੀ ਕਿ “1000 ਰੁਪਏ ਪਿੱਛੇ ਗਿੱਧਾ ਪਾਉਣ ਵਾਲੀਆਂ ਕਿੱਥੋਂ ਜੰਮ ਸੂਰਮੇ ਲੈਣਗੀਆਂ ।” ਇਸ ਬਿਆਨ ਤੋਂ ਪਾਰਟੀ ਦੇ ਮਹਿਲਾ ਵਿਧਾਇਕਾਂ ਵਿੱਚ ਰੋਸ ਫੈਲ ਗਿਆ ਅਤੇ ਉਨ੍ਹਾਂ ਨੇ ਖਹਿਰਾ ਖਿਲਾਫ ਨਿੰਦਾ ਮਤਾ ਪੇਸ਼ ਕਰ ਕੇ ਪਾਸ ਕਰਵਾਈ।

ਆਮ ਆਦਮੀ ਪਾਰਟੀ ਦੀਆਂ ਮਹਿਲਾ ਵਿਧਾਇਕਾਂ ਨੇ ਕਿਹਾ ਕਿ ਇਹ ਮਾਮਲਾ ਸਿਰਫ ਸਦਨ ਦੀ ਹਦ ਤੱਕ ਸੀਮਤ ਨਹੀਂ ਰਹੇਗਾ, ਬਲਕਿ ਉਹ ਇਸ ਨੂੰ ਰਾਜ ਪੱਧਰ ਤੇ ਲੈ ਕੇ ਜਾਣਗੇ। ਉਨ੍ਹਾਂ ਨੇ ਖਹਿਰਾ ਦੀ ਸੋਚ ਨੂੰ ਕਾਂਗਰਸ ਦੀ ਘਿਣੌਨੀ ਵਿਚਾਰਧਾਰਾ ਕਰਾਰ ਦਿੱਤਾ ਅਤੇ ਕਿਹਾ ਕਿ ਸਰਕਾਰ ਵੱਲੋਂ ਮਿਲਣ ਵਾਲੀ ਸਹਾਇਤਾ ਨੂੰ ਔਰਤਾਂ ਦੀ ਇਜ਼ਤ ਨਾਲ ਜੋੜ ਕੇ ਦੇਖਣਾ ਸਵੀਕਾਰਯੋਗ ਨਹੀਂ।

ਇਸ ਹੰਗਾਮੇ ਨਾਲ ਸਦਨ ਵਿੱਚ ਭਾਰੀ ਗਰਮਾ-ਗਰਮੀ ਦੇਖਣ ਨੂੰ ਮਿਲੀ, ਜਿਸ ਕਾਰਨ ਬਜਟ ਸੈਸ਼ਨ ਦੇ ਅੱਜ ਦੇ ਦਿਨ ਦੀ ਕਾਰਵਾਈ ਮੁੱਖ ਤੌਰ ਤੇ ਖਹਿਰਾ ਦੀ ਵਿਵਾਦਿਤ ਪੋਸਟ ਅਤੇ ਉਸਦੇ ਨਤੀਜਿਆਂ ਤੇ ਕੇਂਦਰਿਤ ਰਹੀ।

 

 

 

 


 

#ਜਨ ਪੰਜਾਬ #ਪੰਜਾਬ ਖ਼ਬਰਾਂ #ਰਾਜਨੀਤੀ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਰਾਜਨੀਤੀ - ਪੰਜਾਬ ਸਿਆਸਤ अपडेट्स