ਲੁਧਿਆਣਾ ਦੀ ਆਜ਼ਾਦ ਸਮਾਜ ਪਾਰਟੀ ਭੀਮ ਆਰਮੀ ਟੀਮ ਵੱਲੋਂ ਰਾਸ਼ਟਰੀ ਪ੍ਰਧਾਨ ਵਿਨੇ ਰਤਨ ਸਿੰਘ ਨਾਲ ਮੁਲਾਕਾਤ

ਲੁਧਿਆਣਾ ਦੀ ਆਜ਼ਾਦ ਸਮਾਜ ਪਾਰਟੀ ਭੀਮ ਆਰਮੀ ਟੀਮ ਵੱਲੋਂ ਰਾਸ਼ਟਰੀ ਪ੍ਰਧਾਨ ਵਿਨੇ ਰਤਨ ਸਿੰਘ ਨਾਲ ਮੁਲਾਕਾਤ

Author : Amrit Singh

March 23, 2026 noon 701

ਜਲੰਧਰ ਦੇ ਅਲਾਵਲਪੁਰ ਵਿੱਚ ਭੀਮ ਆਰਮੀ ਅਤੇ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਵੱਲੋਂ ਇੱਕ ਅਹਿਮ ਮੀਟਿੰਗ ਕਰਵਾਈ ਗਈ, ਜਿਸ ਵਿੱਚ ਸੰਗਠਨ ਦੀਆਂ ਗਤੀਵਿਧੀਆਂ ਨੂੰ ਪੰਜਾਬ ਭਰ ਵਿੱਚ ਹੋਰ ਤੇਜ਼ ਕਰਨ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿੱਚ ਭੀਮ ਆਰਮੀ ਦੇ ਰਾਸ਼ਟਰੀ ਪ੍ਰਧਾਨ ਵਿਨੇ ਰਤਨ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

ਮੀਟਿੰਗ ਦੌਰਾਨ ਜਿਲ੍ਹਾ ਲੁਧਿਆਣਾ ਤੋਂ ਵੱਖ-ਵੱਖ ਅਹੁਦੇਦਾਰਾਂ ਦਾ ਇੱਕ ਵੱਡਾ ਜੱਥਾ ਇੰਚਾਰਜ ਅੰਮ੍ਰਿਤ ਸਿੰਘ ਭਾਰਤੀ ਦੀ ਅਗਵਾਈ ਵਿੱਚ ਸ਼ਾਮਿਲ ਹੋਇਆ। ਇਸ ਮੌਕੇ ਵਿਨੇ ਰਤਨ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਪਾਰਟੀ ਅਤੇ ਭੀਮ ਆਰਮੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਜਲਦ ਹੀ ਵੱਡੇ ਪੱਧਰ ‘ਤੇ ਪ੍ਰੋਗਰਾਮ ਕਰਵਾਏ ਜਾਣਗੇ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਆਜ਼ਾਦ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਸੰਸਦ ਮੈਂਬਰ ਚੰਦਰਸ਼ੇਖਰ ਆਜ਼ਾਦ ਅਤੇ ਉਹ ਖੁਦ ਲੁਧਿਆਣਾ ਵਿੱਚ ਜਲਦ ਵੱਡਾ ਸਮਾਗਮ ਕਰਨਗੇ।

ਇਸ ਮੌਕੇ ਪੰਜਾਬ ਬਾਡੀ ਦੇ ਇੰਚਾਰਜ ਐਮ.ਐਲ. ਤੋਮਰ, ਰਾਸ਼ਟਰੀ ਜਨਰਲ ਸਕੱਤਰ ਅਤੇ ਪੰਜਾਬ ਇੰਚਾਰਜ ਹਤੇਸ਼ ਮਾਹੀ, ਸਹਿ ਇੰਚਾਰਜ ਨਰੇਸ਼ ਜੱਸਲ ਅਤੇ ਭੀਮ ਆਰਮੀ ਪੰਜਾਬ ਦੇ ਪ੍ਰਧਾਨ ਸਨੀ ਜੱਸਲ ਸਮੇਤ ਹੋਰ ਕਈ ਆਗੂ ਮੌਜੂਦ ਰਹੇ।

ਲੁਧਿਆਣਾ ਟੀਮ ਵੱਲੋਂ ਮੁਖ ਸਲਾਹਕਾਰ ਬਲਵੀਰ ਸਿੰਘ ਪੋਹੀੜ, ਗੋਗੀ ਪ੍ਰਧਾਨ ਦੋਰਾਹਾ, ਜਿਲ੍ਹਾ ਪ੍ਰਧਾਨ ਰਾਮ ਸਿੰਘ, ਵਿਵੇਕ ਕੁਮਾਰ ਪਾਸਵਾਨ, ਅੰਗਦ ਕੁਮਾਰ ਅਤੇ ਹੋਰ ਕਈ ਵਰਕਰ ਵੀ ਵੱਡੀ ਗਿਣਤੀ ਵਿੱਚ ਮੌਜੂਦ ਰਹੇ।

ਮੀਟਿੰਗ ਦੌਰਾਨ ਸਾਰੇ ਆਗੂਆਂ ਨੇ ਸੰਗਠਨ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਬਣਾਉਣ ਅਤੇ ਲੋਕਾਂ ਨਾਲ ਨਜ਼ਦੀਕੀ ਵਧਾਉਣ ‘ਤੇ ਜ਼ੋਰ ਦਿੱਤਾ। ਇਸ ਨਾਲ ਨਾਲ ਨੌਜਵਾਨਾਂ ਨੂੰ ਜੁੜਨ ਲਈ ਖਾਸ ਮੁਹਿੰਮ ਚਲਾਉਣ ਦੀ ਵੀ ਗੱਲ ਕੀਤੀ ਗਈ।

#World News #ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਰਾਜਨੀਤੀ - ਪੰਜਾਬ ਸਿਆਸਤ अपडेट्स