ਚਾਟੀਵਿੰਡ ਵਿੱਚ ਖੇਡ ਟੂਰਨਾਮੈਂਟ ਦੌਰਾਨ ਲੜਕੀਆਂ ਨਾਲ ਛੇੜਛਾੜ ਅਤੇ ਪ੍ਰਬੰਧਕਾਂ 'ਤੇ ਜਾਨਲੇਵਾ ਹਮਲਾ, FIR ਦਰਜ ਕਰਨ ਦੀ ਮੰਗ

ਚਾਟੀਵਿੰਡ ਵਿੱਚ ਖੇਡ ਟੂਰਨਾਮੈਂਟ ਦੌਰਾਨ ਲੜਕੀਆਂ ਨਾਲ ਛੇੜਛਾੜ ਅਤੇ ਪ੍ਰਬੰਧਕਾਂ 'ਤੇ ਜਾਨਲੇਵਾ ਹਮਲਾ, FIR ਦਰਜ ਕਰਨ ਦੀ ਮੰਗ

Author : Vikram Singh

Jan. 22, 2026 12:15 p.m. 213

ਅੰਮ੍ਰਿਤਸਰ (ਚਾਟੀਵਿੰਡ)– ਪਿੰਡ ਚਾਟੀਵਿੰਡ ਵਿੱਚ 16 ਜਨਵਰੀ 2026 ਨੂੰ ਸਰਕਾਰੀ ਹਾਈ ਸਕੂਲ ਦੇ ਗਰਾਊਂਡ ਵਿੱਚ ਜ਼ਿਲ੍ਹਾ ਪੱਧਰੀ ਖੇਡ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ ਸੀ। ਇਸ ਟੂਰਨਾਮੈਂਟ ਵਿੱਚ ਪਿੰਡ ਦੇ ਅਤੇ ਨੇੜਲੇ ਇਲਾਕਿਆਂ ਦੇ ਸੈਂਕੜੇ ਨੌਜਵਾਨ ਖਿਡਾਰੀ ਹਿੱਸਾ ਲੈ ਰਹੇ ਸਨ। ਪਰ ਇਸ ਦੌਰਾਨ ਪਿੰਡ ਦੇ ਕੁਝ ਵਿਅਕਤੀਆਂ ਨੇ ਖੇਡਣ ਆਈਆਂ ਲੜਕੀਆਂ ਨਾਲ ਛੇੜਛਾੜ ਕਰਨ ਦਾ ਘਿਨੋਣਾ ਕੰਮ ਕੀਤਾ।

ਦਸ਼ਮੇਸ਼ ਸਪੋਰਟਸ ਵੈਲਫੇਅਰ ਕਲੱਬ ਦੇ ਪ੍ਰੈਜੀਡੈਂਟ ਵਿਕਰਮ ਸਿੰਘ ਨੇ ਜਾਣ ਪੰਜਾਬ ਨੂੰ ਦਿੱਤੀ ਜਾਣਕਾਰੀ ਅਨੁਸਾਰ, ਜਦੋਂ ਉਹਨਾਂ ਨੇ ਛੇੜਛਾੜ ਕਰਨ ਵਾਲੇ ਵਿਅਕਤੀਆਂ ਨੂੰ ਰੋਕਿਆ ਤਾਂ ਉਹਨਾਂ ਨੇ ਉਸ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲੇ ਦੌਰਾਨ ਵਿਕਰਮ ਸਿੰਘ ਦੇ ਸਿਰ ਅਤੇ ਮੂੰਹ 'ਤੇ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਸ ਦਾ ਇੱਕ ਦੰਦ ਵੀ ਟੁੱਟ ਗਿਆ। ਇਸ ਹਮਲੇ ਦੌਰਾਨ ਖਿਡਾਰੀਆਂ ਦੀ ਰੱਖਿਆ ਕਰਨ ਵਾਲੀਆਂ ਕੁਝ ਲੜਕੀਆਂ ਨੇ ਵੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਦੋਸ਼ੀਆਂ ਨੇ ਉਹਨਾਂ ਨਾਲ ਵੀ ਬਦਤਮੀਜ਼ੀ ਅਤੇ ਕੁੱਟਮਾਰ ਕੀਤੀ।

ਇਹ ਸਾਰੀ ਘਟਨਾ ਪਿੰਡ ਦੇ ਸਰਪੰਚ ਸਦੀਪ ਸਿੰਘ, ਕਲੱਬ ਦੇ ਮੈਂਬਰ ਅਤੇ ਸੈਂਕੜੇ ਦਰਸ਼ਕਾਂ ਦੀ ਮੌਜੂਦਗੀ ਵਿੱਚ ਵਾਪਰੀ।

ਦੋਸ਼ੀਆਂ ਦੇ ਨਾਂਮ ਹਨ:

  • ਅਜੇਪੁੱਤਰ ਕਾਲਾ ਸਿੰਘ
  • ਅਜੇਪੁੱਤਰ ਸੁਖਦੇਵ ਸਿੰਘ
  • ਘੋਬੀ ਪੁੱਤਰ ਕਾਲਾ ਸਿੰਘ
  • ਗੁਰਭੇਜ ਸਿੰਘ ਪੁੱਤਰ ਜਰਨੈਲ ਸਿੰਘ
  • ਅਰਸ਼ ਪੁੱਤਰ ਬਿਲਾ ਸਿੰਘ
  • ਰਾਹੁਲ ਪੁੱਤਰ ਫਹਾਲੁ
  • ਅਤੇ ਹੋਰ ਪਿੰਡ ਦੇ ਹੀ ਕੁਝ ਵਿਅਕਤੀ

ਘਟਨਾ ਵਾਲੇ ਦਿਨ ASI (ਥਾਣਾ ਚਾਟੀਵਿੰਡ) ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ, ਪਰ ਦੋ ਦਿਨ ਬੀਤ ਜਾਣ ਦੇ ਬਾਵਜੂਦ FIR ਦਰਜ ਨਹੀਂ ਕੀਤੀ ਗਈ। ਇਸ ਕਾਰਨ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਅਤੇ ਪਿੰਡ ਦੇ ਲੋਕਾਂ ਵਿੱਚ ਗਹਿਰਾ ਰੋਸ ਫੈਲ ਗਿਆ ਹੈ।

ਵਿਕਰਮ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ, ਡੀਜੀਪੀ ਪੰਜਾਬ ਪੁਲਿਸ ਅਤੇ SSP ਅੰਮ੍ਰਿਤਸਰ ਨੂੰ ਵੀ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਹੈ, ਪਰ ਹੁਣ ਤੱਕ ਕੋਈ ਸੰਤੋਸ਼ਜਨਕ ਕਾਰਵਾਈ ਨਹੀਂ ਹੋਈ।

ਪਿੰਡ ਦੇ ਵਾਸੀ ਅਤੇ ਖਿਡਾਰੀ ਪੁਲਿਸ ਅਤੇ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਛੇੜਛਾੜ ਅਤੇ ਹਮਲਾ ਕਰਨ ਵਾਲਿਆਂ ਖਿਲਾਫ ਜਲਦੀ ਤੋਂ ਜਲਦੀ ਧਾਰਾ 354, 323, 325 ਅਤੇ ਹੋਰ ਬਣਦੀਆਂ ਅਨੁਸਾਰ FIR ਦਰਜ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਵਾਇਆ ਜਾਵੇ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਵਾਪਰਨ।

ASI ਬਲਵਿੰਦਰ ਸਿੰਘ ਨੇ ਕਿਹਾ ਹੈ ਕਿ ਮੈਡੀਕਲ ਰਿਪੋਰਟਾਂ ਆਉਣ ਤੋਂ ਬਾਅਦ ਹੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ, ਪਰ ਲੋਕਾਂ ਨੂੰ ਇਹ ਗੱਲ ਕਾਫ਼ੀ ਢਿੱਲੀ ਲੱਗ ਰਹੀ ਹੈ।

#World News #ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਕਾਨੂੰਨ–ਵਿਵਸਥਾ - ਕਾਨੂੰਨ ਤੇ ਕਾਰਵਾਈ अपडेट्स