ਮਨਰੇਗਾ ਬਚਾਓ ਸੰਗਰਾਮ: ਸੁੱਖੇਵਾਲ ਨੇ ਕਾਨੂੰਨ ਬਦਲਾਅ ਖਿਲਾਫ ਮਜ਼ਦੂਰਾਂ ਵਿੱਚ ਜਾਗਰੂਕਤਾ ਮੁਹਿੰਮ ਚਲਾਈ

ਮਨਰੇਗਾ ਬਚਾਓ ਸੰਗਰਾਮ: ਸੁੱਖੇਵਾਲ ਨੇ ਕਾਨੂੰਨ ਬਦਲਾਅ ਖਿਲਾਫ ਮਜ਼ਦੂਰਾਂ ਵਿੱਚ ਜਾਗਰੂਕਤਾ ਮੁਹਿੰਮ ਚਲਾਈ

Author : Beant Singh

Jan. 24, 2026 5:54 p.m. 112

ਨਾਭਾ :- ਪਿਛਲੇ ਇੱਕ ਹਫ਼ਤੇ ਤੋਂ ਜਿਲਾ ਚੇਅਰਮੈਨ ਐਸ ਸੀ ਡਿਪਾਰਮੈਟ ਰੂਦਰ ਪਟਿਆਲਾ ਕਾਂਗਰਸ ਕੁਲਵਿੰਦਰ ਸਿੰਘ ਸੁੱਖੇਵਾਲ ਨੇ ਨਾਭਾ ਹਲਕੇ ਦੇ ਪਿੰਡ ਵਿੱਚ ਮਨਰੇਗਾ ਬਚਾਓ ਸੰਗਰਾਮ ਵਿੱਚ ਸੁੱਖੇਵਾਲ,ਗਲਵੱਟੀ,ਧਨੌਰੀ ,ਕੌਲ ,ਅਲੀਪੁਰਬਾਬਰਪੁਰ, ਭੀਲੋਵਾਲ ਬਿਸਨਗੜ ਗੁਰਦਿੱਤਪੁਰਾ, ਟੋਡਰਵਾਲ ਸਮੇਤ ਦਰਜਨਾ ਪਿੰਡਾਂ ਵਿੱਚ ਮਨਰੇਗਾ ਮਜ਼ਦੂਰਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਨਵੇਂ ਅਤੇ ਪੁਰਾਣੇ ਕਾਨੂੰਨਾਂ ਬਾਰੇ ਜਾਗਰੂਕ ਕੀਤਾ ਸੁੱਖੇਵਾਲ ਨੇ ਕਿਹਾ ਕਿ ਬੀਜੇਪੀ ਦੇ ਨਾਲ ਨਾਲ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਉੱਨੀ ਹੀ ਭਾਗੀਦਾਰ ਹੈ ਜੋ ਇਸ ਸਕੀਮ ਨੂੰ ਬੰਦ ਕਰਨ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ ਪੰਜਾਬ ਰੋਡਵੇਜ਼ ਉੱਤੇ ਮੋਦੀ ਦੇ ਕਾਨੂੰਨ ਦੇ ਪੋਸਟਰ ਪੰਜਾਬ ਰੋਡਵੇਜ਼ ਦੇ ਅੱਗੇ ਪਿੱਛੇ ਲਗਵਾਕੇ ਇਸ ਦਾ ਪ੍ਰਚਾਰ ਕਰਨ ਲੱਗੀ ਹੋਈ ਹੈ|

ਨਾਭਾ ਰਿਜ਼ਰਵ ਦੇ ਐਲ ਡੀ ਅਐਮ ਕੋਆਰਡੀਨੇਟਰ ਕੁਲਵਿੰਦਰ ਸਿੰਘ ਸੁੱਖੇਵਾਲ ਚੇਅਰਮੈਨ ਕਾਂਗਰਸ ਐਸ ਸੀ ਵਿਭਾਗ ਪਟਿਆਲਾ ਨੇ ਅੱਗੇ ਕਿਹਾ ਕਿ ਉਹ ਹਰ ਮਨਰੇਗਾ ਵਰਕਰ ਨਾਲ ਸੰਪਰਕ ਕਰਕੇ ਕਾਂਗਰਸ ਹਾਈਕਮਾਂਡ ਵਲੋਂ ਪੂਰੇ ਦੇਸ਼ ਅਤੇ ਪੰਜਾਬ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਜੀ ਨੇ ਜੋ ਮਨਰੇਗਾ ਬਚਾਓ ਸੰਗਰਾਮ ਪੂਰੇ ਪੰਜਾਬ ਵਿੱਚ ਚਲਾਇਆ ਹੈ ਉਸ ਨੂੰ ਹਰ ਮਨਰੇਗਾ ਮਜ਼ਦੂਰਾਂ ਤੱਕ ਪਹੁਚਾਉਣ ਲਈ ਦਿਨ ਰਾਤ ਇੱਕ ਕਰਕੇ ਇਸ ਬਦਲਾਅ ਵਾਲੇ ਕਾਨੂੰਨ ਨੂੰ ਪੂਰੇ ਦੇਸ਼ ਦੇ ਮਜ਼ਦੂਰਾਂ ਨਾਲ ਸੰਘਰਸ ਕਰਕੇ ਮੋਦੀ ਸਰਕਾਰ ਨੂੰ ਝੁਕਣ ਲਈ ਮਜਬੂਰ ਕਰਨ ਲਈ ਕੰਮ ਕਰਾਂਗੇ।

ਮਨਰੇਗਾ ਕਾਨੂੰਨ ਵਿੱਚ ਬਦਲਾਅ ਕਰਨ ਤੇ ਮਨਰੇਗਾ ਮਜ਼ਦੂਰਾਂ ਨੂੰ 2005 ਵਿੱਚ ਬਣੇ ਕਾਨੂੰਨ ਜਿਸ ਵਿੱਚ ਰੋਜ਼ਗਾਰ ਦੀ ਗਰੰਟੀ ਮਜ਼ਦੂਰੀ ਦੀ ਗਰੰਟੀ ਤੋਂ ਲੈਕੇ ਬਹੁਤ ਹੀ ਮਜ਼ਦੂਰਾਂ ਦੇ ਲਈ ਵਧੀਆ ਸੀ ਪ੍ਰੰਤੂ ਹੁਣ ਮੋਦੀ ਸਰਕਾਰ ਵਾਲੇ ਕਾਨੂੰਨ ਵਿੱਚ ਨਾ ਤਾਂ ਰੋਜ਼ਗਾਰ ਦੀ ਗਰੰਟੀ ਹੈ ਨਾ ਹੀ ਦਿਹਾੜੀ ਵਧਾਉਣ ਦੀ ਗਰੰਟੀ ਹੈ ਉਲਟਾ ਹਾੜੀ ਅਤੇ ਸਾਉਣੀ ਦੇ ਸੀਜ਼ਨ ਵਿੱਚ ਕੰਮ ਬੰਦ ਕਰਨ ਅਤੇ ਪੰਚਾਇਤਾਂ ਤੋਂ ਖੋਕੇ ਨਿੱਜੀ ਹੱਥਾਂ ਵਿੱਚ ਦੇ ਦਿੱਤਾ।ਇਸ ਸਾਰੇ ਬਦਲਾਅ ਵਾਲੇ ਕਾਨੂੰਨ ਬਾਰੇ ਜਾਣਕਾਰੀ ਦਿੱਤੀ ਅਤੇ ਗ੍ਰਾਮ ਸਭਾ ਵਿੱਚ ਮਤਾ ਵੀ ਪਾਇਆ ਗਿਆ ਸੁੱਖੇਵਾਲ ਨੇ ਕਿਹਾ ਜਿੰਨਾ ਚਿਰ ਮੋਦੀ ਸਰਕਾਰ ਇਹ ਬਦਲਾਵ ਹੋਏ ਕਾਨੂੰਨ ਨਹੀਂ ਵਾਪਸ ਲੈਦੀ ਕਾਂਗਰਸ ਪਾਰਟੀ ਮਜ਼ਦੂਰਾਂ ਦੇ ਹੱਕਾਂ ਦੀ ਲੜਾਈ ਲੜਦੀ ਰਹੇਗੀ।

#World News #ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਰਾਜਨੀਤੀ - ਪੰਜਾਬ ਸਿਆਸਤ अपडेट्स