ਪੰਜਾਬ ਵਿੱਚ ਠੰਢ ਨੇ ਤੇਜ਼ੀ ਨਾਲ ਫੜਿਆ ਜ਼ੋਰ, ਬਠਿੰਡਾ ‘ਚ ਧੁੰਦ ਛਾਈ

ਪੰਜਾਬ ਵਿੱਚ ਠੰਢ ਨੇ ਤੇਜ਼ੀ ਨਾਲ ਫੜਿਆ ਜ਼ੋਰ, ਬਠਿੰਡਾ ‘ਚ ਧੁੰਦ ਛਾਈ

Post by : Raman Preet

Dec. 16, 2025 5:14 p.m. 574

ਪੰਜਾਬ ਦੇ ਮਾਲਵਾ ਖੇਤਰ ਵਿੱਚ ਠੰਢ ਦਾ ਪ੍ਰਭਾਵ ਹੁਣ ਸਾਫ਼ ਨਜ਼ਰ ਆਉਣ ਲੱਗਾ ਹੈ। ਸੂਰਜ ਦੀ ਤਪਸ਼ ਕਮਜ਼ੋਰ ਪੈਣ ਕਾਰਨ ਸਵੇਰ ਵੇਲੇ ਘਣੀ ਧੁੰਦ ਛਾਈ ਰਹੀ, ਜਿਸ ਨਾਲ ਦਿਨ ਦੀ ਸ਼ੁਰੂਆਤ ਕਾਫ਼ੀ ਠੰਢੀ ਰਹੀ। ਕਈ ਥਾਵਾਂ ‘ਤੇ ਦੁਪਹਿਰ ਤੱਕ ਧੁੱਪ ਦੇ ਦਰਸ਼ਨ ਨਹੀਂ ਹੋ ਸਕੇ, ਜਿਸ ਕਾਰਨ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਵਿੱਚ ਮੁਸ਼ਕਲਾਂ ਆਈਆਂ।

ਧੁੰਦ ਦੇ ਚਲਦੇ ਮੁੱਖ ਸੜਕਾਂ ਅਤੇ ਹਾਈਵੇਅਜ਼ ‘ਤੇ ਵਾਹਨਾਂ ਨੂੰ ਬੱਤੀਆਂ ਜਗਾ ਕੇ ਚਲਣਾ ਪਿਆ। ਕਈ ਥਾਵਾਂ ‘ਤੇ ਦਿੱਖ ਘੱਟ ਹੋਣ ਕਾਰਨ ਛੋਟੇ-ਮੋਟੇ ਹਾਦਸੇ ਵੀ ਸਾਹਮਣੇ ਆਏ, ਹਾਲਾਂਕਿ ਕਿਸੇ ਵੱਡੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ। ਪੇਂਡੂ ਇਲਾਕਿਆਂ ਵਿੱਚ ਧੁੰਦ ਦਾ ਅਸਰ ਹੋਰ ਵੀ ਜ਼ਿਆਦਾ ਦੇਖਣ ਨੂੰ ਮਿਲਿਆ।

ਠੰਢ ਵਧਣ ਨਾਲ ਸਕੂਲੀ ਬੱਚਿਆਂ ਅਤੇ ਦਫ਼ਤਰ ਜਾਣ ਵਾਲੇ ਲੋਕਾਂ ਨੂੰ ਵੀ ਦਿੱਕਤਾਂ ਆਈਆਂ। ਕਈ ਬੱਚੇ ਧੁੰਦ ਅਤੇ ਠੰਢ ਕਾਰਨ ਸਕੂਲ ਦੇਰ ਨਾਲ ਪਹੁੰਚੇ। ਲੋਕਾਂ ਨੇ ਹੁਣ ਗਰਮ ਕੱਪੜੇ, ਸਵੈਟਰ ਅਤੇ ਜੈਕਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ, ਜਦਕਿ ਪਿੰਡਾਂ ਵਿੱਚ ਧੂਣੀਆਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ।

ਖੇਤੀਬਾੜੀ ਮਾਹਿਰਾਂ ਮੁਤਾਬਕ ਇਹ ਧੁੰਦ ਕਣਕ ਦੀ ਫ਼ਸਲ ਲਈ ਫਾਇਦੇਮੰਦ ਮੰਨੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਧੁੰਦ ਦਾ ਦੌਰ ਕੁਝ ਸਮਾਂ ਹੋਰ ਜਾਰੀ ਰਿਹਾ, ਤਾਂ ਕਣਕ ਦੀ ਪੈਦਾਵਾਰ ਵਿੱਚ ਵਾਧਾ ਹੋ ਸਕਦਾ ਹੈ। ਮੌਸਮ ਦੇ ਇਸ ਬਦਲਾਅ ਨਾਲ ਮਾਲਵਾ ਖੇਤਰ ਵਿੱਚ ਸਰਦੀਆਂ ਦੀ ਆਮਦ ਦਾ ਅਹਿਸਾਸ ਹੋਣ ਲੱਗਾ ਹੈ।

#Weather Updates #ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਪੰਜਾਬ - ਮਾਲਵਾ अपडेट्स