ਅਕਾਲੀ ਦਲ ਪੁਨਰ ਸੁਰਜੀਤ ਮੀਟਿੰਗ ‘ਚ ਵੱਡਾ ਮੋੜ, ਗਿਆਨੀ ਹਰਪ੍ਰੀਤ ਨੇ ਅਸਤੀਫਾ ਪੇਸ਼ ਕੀਤਾ

ਅਕਾਲੀ ਦਲ ਪੁਨਰ ਸੁਰਜੀਤ ਮੀਟਿੰਗ ‘ਚ ਵੱਡਾ ਮੋੜ, ਗਿਆਨੀ ਹਰਪ੍ਰੀਤ ਨੇ ਅਸਤੀਫਾ ਪੇਸ਼ ਕੀਤਾ

Post by : Bandan Preet

Dec. 22, 2025 2:42 p.m. 573

ਸੂਤਰਾਂ ਦੇ ਹਵਾਲੇ ਨਾਲ ਅਕਾਲੀ ਦਲ ਪੁਨਰ ਸੁਰਜੀਤ ਨਾਲ ਜੁੜੀ ਇਕ ਵੱਡੀ ਤੇ ਅਹਿਮ ਖ਼ਬਰ ਸਾਹਮਣੇ ਆਈ ਹੈ। ਬੀਤੇ ਦਿਨ ਹੋਈ ਮੀਟਿੰਗ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਅਸਤੀਫੇ ਦੀ ਪੇਸ਼ਕਸ਼ ਕਰ ਦਿੱਤੀ, ਜਿਸ ਨਾਲ ਪਾਰਟੀ ਅੰਦਰ ਚੱਲ ਰਹੀ ਅੰਦਰੂਨੀ ਖਿੱਚਤਾਣ ਖੁੱਲ ਕੇ ਸਾਹਮਣੇ ਆ ਗਈ। ਮੀਟਿੰਗ ਦਾ ਮਾਹੌਲ ਕਾਫ਼ੀ ਤਣਾਅਪੂਰਨ ਰਿਹਾ ਅਤੇ ਕਈ ਮਸਲਿਆਂ ‘ਤੇ ਤਿੱਖੀ ਚਰਚਾ ਹੋਈ।

ਜਾਣਕਾਰੀ ਮੁਤਾਬਕ, ਮੀਟਿੰਗ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਸਾਫ਼ ਸ਼ਬਦਾਂ ‘ਚ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ। ਉਨ੍ਹਾਂ ਦਾ ਮੰਨਣਾ ਸੀ ਕਿ ਪਾਰਟੀ ਅੰਦਰ ਅਨੁਸ਼ਾਸਨ ਦੀ ਕਮੀ ਅਤੇ ਲਗਾਤਾਰ ਹੋ ਰਹੀ ਬਿਆਨਬਾਜ਼ੀ ਨਾਲ ਅਕਾਲੀ ਦਲ ਦੀ ਸਿਆਸੀ ਸਾਕ ਨੂੰ ਨੁਕਸਾਨ ਪਹੁੰਚ ਰਿਹਾ ਹੈ। ਉਨ੍ਹਾਂ ਨੇ ਇਹ ਵੀ ਦੁਹਰਾਇਆ ਕਿ ਉਨ੍ਹਾਂ ਨੂੰ ਕਦੇ ਵੀ ਪ੍ਰਧਾਨਗੀ ਦੀ ਦੌੜ ‘ਚ ਸ਼ਾਮਲ ਹੋਣ ਦੀ ਇੱਛਾ ਨਹੀਂ ਸੀ ਅਤੇ ਅੱਜ ਵੀ ਉਹ ਇਸ ਅਹੁਦੇ ਲਈ ਕੋਈ ਦਿਲਚਸਪੀ ਨਹੀਂ ਰੱਖਦੇ।

ਸੂਤਰਾਂ ਅਨੁਸਾਰ, ਮੀਟਿੰਗ ਦੌਰਾਨ ਵਡਾਲਾ ਵੱਲੋਂ ਵੀ ਗਿਆਨੀ ਹਰਪ੍ਰੀਤ ਸਿੰਘ ਦਾ ਸਮਰਥਨ ਕੀਤਾ ਗਿਆ। ਇਹ ਸਮਰਥਨ ਉਸ ਵੇਲੇ ਹੋਰ ਜ਼ਿਆਦਾ ਚਰਚਾ ‘ਚ ਆ ਗਿਆ ਜਦੋਂ ਮੀਟਿੰਗ ‘ਚ ਮੌਜੂਦ ਕਈ ਆਗੂਆਂ ਵਿਚਕਾਰ ਵਿਚਾਰਾਂ ਦੀ ਤਕਰਾਰ ਦੇਖਣ ਨੂੰ ਮਿਲੀ। ਦੱਸਿਆ ਜਾ ਰਿਹਾ ਹੈ ਕਿ ਕੁਝ ਆਗੂ ਪਾਰਟੀ ਦੀ ਦਿਸ਼ਾ ਅਤੇ ਅੰਦਰੂਨੀ ਫ਼ੈਸਲਿਆਂ ਨੂੰ ਲੈ ਕੇ ਅਸੰਤੁਸ਼ਟ ਨਜ਼ਰ ਆਏ।

ਮੀਟਿੰਗ ਕਾਫ਼ੀ ਸਮੇਂ ਤੱਕ ਚੱਲੀ ਅਤੇ ਇਸ ਦੌਰਾਨ ਕਈ ਵਾਰ ਹੰਗਾਮੇ ਵਰਗੇ ਹਾਲਾਤ ਵੀ ਬਣੇ। ਅਕਾਲੀ ਦਲ ਪੁਨਰ ਸੁਰਜੀਤ ਦੀ ਇਹ ਮੀਟਿੰਗ ਇਸ ਗੱਲ ਦਾ ਸੰਕੇਤ ਮੰਨੀ ਜਾ ਰਹੀ ਹੈ ਕਿ ਪਾਰਟੀ ਅੰਦਰ ਸਭ ਕੁਝ ਠੀਕ ਨਹੀਂ ਚੱਲ ਰਿਹਾ ਅਤੇ ਆਉਣ ਵਾਲੇ ਦਿਨਾਂ ‘ਚ ਹੋਰ ਸਿਆਸੀ ਹਲਚਲ ਵੇਖਣ ਨੂੰ ਮਿਲ ਸਕਦੀ ਹੈ।

ਫਿਲਹਾਲ, ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਸਤੀਫੇ ਦੀ ਪੇਸ਼ਕਸ਼ ਅਤੇ ਉਸ ‘ਤੇ ਹੋਈ ਚਰਚਾ ਨੇ ਅਕਾਲੀ ਸਿਆਸਤ ‘ਚ ਨਵਾਂ ਮੋੜ ਲਿਆ ਦਿੱਤਾ ਹੈ, ਜਿਸ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

#ਜਨ ਪੰਜਾਬ #ਪੰਜਾਬ ਖ਼ਬਰਾਂ #ਰਾਜਨੀਤੀ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਰਾਜਨੀਤੀ - ਪੰਜਾਬ ਸਿਆਸਤ अपडेट्स