ਫਰੀਦਕੋਟ ਵਿੱਚ ਟੀਕਾਕਰਨ ਸਟਾਫ ਲਈ ਵਿਸ਼ੇਸ਼ ਟ੍ਰੇਨਿੰਗ, ਮਹਿਲਾਵਾਂ ਅਤੇ ਬੱਚਿਆਂ ਦੀ ਸਿਹਤ ਵਿੱਚ ਸੁਧਾਰ

ਫਰੀਦਕੋਟ ਵਿੱਚ ਟੀਕਾਕਰਨ ਸਟਾਫ ਲਈ ਵਿਸ਼ੇਸ਼ ਟ੍ਰੇਨਿੰਗ, ਮਹਿਲਾਵਾਂ ਅਤੇ ਬੱਚਿਆਂ ਦੀ ਸਿਹਤ ਵਿੱਚ ਸੁਧਾਰ

Author : Kanwalinder Pal Singh Sra

Jan. 14, 2026 5:28 p.m. 164

ਫਰੀਦਕੋਟ,  – ਸਿਵਲ ਸਰਜਨ ਫਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਦੇ ਨਿਰਦੇਸ਼ਾਂ ਅਨੁਸਾਰ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾ. ਹੁਸਨਪਾਲ ਸਿੱਧੂ ਦੀ ਅਗਵਾਈ ਹੇਠ ਸਿਵਲ ਸਰਜਨ ਦਫਤਰ ਦੇ ਟ੍ਰੇਨਿੰਗ ਹਾਲ ਵਿੱਚ ਮੈਡੀਕਲ ਅਫਸਰ, ਬੀ.ਈ.ਈ., ਐਲ.ਐਚ.ਵੀ., ਸੀ.ਐਚ.ਓ. ਅਤੇ ਏ.ਐਨ.ਐਮ. ਸਟਾਫ ਲਈ ਟੀਕਾਕਰਨ ਸਬੰਧੀ ਵਿਸ਼ੇਸ਼ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ।

ਜਿਲ੍ਹਾ ਟੀਕਾਕਰਨ ਅਫਸਰ ਡਾ. ਹੁਸਨਪਾਲ ਸਿੱਧੂ ਨੇ ਸਟਾਫ ਨੂੰ ਹਦਾਇਤ ਦਿੱਤੀ ਕਿ ਉਹ ਆਪਣੇ ਖੇਤਰ ਵਿੱਚ ਇਹ ਯਕੀਨੀ ਬਣਾਉਣ ਕਿ ਕੋਈ ਵੀ ਗਰਭਵਤੀ ਔਰਤ ਜਾਂ ਬੱਚਾ ਟੀਕਾਕਰਨ ਤੋਂ ਬਿਨਾਂ ਨਾ ਰਹਿ ਜਾਵੇ। ਉਹਨਾਂ ਦੱਸਿਆ ਕਿ ਯੂਨੀਵਰਸ ਟੀਕਾਕਰਨ ਪ੍ਰੋਗਰਾਮ ਦੇ ਤਹਿਤ ਬੱਚਿਆਂ ਨੂੰ ਟੀ.ਬੀ., ਪੀਲੀਆ, ਖਾਂਸੀ, ਨਿਮੋਨੀਆ, ਗੱਲ ਘੋਟੂ, ਟੈਟਨੇਸ, ਮੀਜਲ, ਰੁਬੇਲਾ, ਕਾਲੀ ਖੰਘ ਅਤੇ ਹੋਰ 11 ਗੰਭੀਰ ਬਿਮਾਰੀਆਂ ਤੋਂ ਬਚਾਉਣ ਲਈ ਮੁਫ਼ਤ ਟੀਕੇ ਦਿੱਤੇ ਜਾਂਦੇ ਹਨ।

ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਨੇ ਟ੍ਰੇਨਿੰਗ ਦੌਰਾਨ ਟੀਕਾਕਰਨ ਦੇ ਅਹੰਮ ਪਹਲੂਆਂ ਬਾਰੇ ਸਟਾਫ ਨੂੰ ਜਾਣੂ ਕਰਵਾਇਆ ਅਤੇ ਸੈਸ਼ਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਵਿਚਾਰ-ਚਰਚਾ ਕੀਤੀ। ਉਹਨਾਂ ਟੀਕਾਕਰਨ ਕੈਂਪਾਂ ਵਿੱਚ ਖਾਸ ਤੌਰ ‘ਤੇ ਹਾਈ-ਰਿਸਕ ਗਰਭਵਤੀ ਔਰਤਾਂ ਦੀ ਸੁਰੱਖਿਆ ‘ਤੇ ਜ਼ੋਰ ਦਿੱਤਾ ਤਾਂ ਜੋ ਮਾਂ ਅਤੇ ਬੱਚੇ ਦੋਹਾਂ ਦੀ ਸਿਹਤ ਸੁਰੱਖਿਅਤ ਰਹੇ।

ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਸੁਧੀਰ ਧੀਰ ਅਤੇ ਡਾ. ਪ੍ਰਭਦੀਪ ਚਾਵਲਾ ਨੇ ਟੀਕਾਕਰਨ ਕੈਂਪ ਦੌਰਾਨ ਸਿਹਤ ਜਾਗਰੂਕਤਾ ਲਈ ਪੰਚਾਇਤਾਂ, ਕਲੱਬਾਂ, ਸਿਹਤ ਕਮੇਟੀਆਂ ਅਤੇ ਹੋਰ ਵਿਭਾਗਾਂ ਨਾਲ ਸਹਿਯੋਗ ਵਧਾਉਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਤਾਂ ਜੋ ਵੱਧ ਤੋਂ ਵੱਧ ਲੋਕ ਸਿਹਤ ਸੇਵਾਵਾਂ ਦਾ ਲਾਭ ਉਠਾ ਸਕਣ।

ਅੰਤ ਵਿੱਚ ਮਾਸ ਮੀਡੀਆ ਬਰਾਂਚ ਵੱਲੋਂ ਤਿਆਰ ਕੀਤਾ ਗਿਆ ਟੀਕਾਕਰਨ ਸਾਰਣੀ ਜਾਣਕਾਰੀ ਪਰਚਾ ਅਧਿਕਾਰੀਆਂ ਵੱਲੋਂ ਜਾਰੀ ਕੀਤਾ ਗਿਆ। ਇਹ ਟ੍ਰੇਨਿੰਗ ਸੈਸ਼ਨ ਸਿਹਤ ਸੇਵਾਵਾਂ ਨੂੰ ਬਹਿਤਰੀਨ ਬਣਾਉਣ ਅਤੇ ਜਨਸੰਖਿਆ ਵਿੱਚ ਟੀਕਾਕਰਨ ਦੀ ਰਫ਼ਤਾਰ ਵਧਾਉਣ ਲਈ ਇਕ ਵੱਡਾ ਕਦਮ ਹੈ।

#World News #ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਪੰਜਾਬ - ਸ਼ਹਿਰੀ ਪੰਜਾਬ अपडेट्स