ਗਊ ਸੇਵਾ ਨਾਲ ਮਨਾਇਆ ਗਿਆ ਜਨਮ ਦਿਨ, ਲਾਇਨਜ਼ ਕਲੱਬ ਫਰੀਦਕੋਟ ਵੱਲੋਂ ਗਊਸ਼ਾਲਾ ਵਿੱਚ ਸੇਵਾ ਕਾਰਜ

ਗਊ ਸੇਵਾ ਨਾਲ ਮਨਾਇਆ ਗਿਆ ਜਨਮ ਦਿਨ, ਲਾਇਨਜ਼ ਕਲੱਬ ਫਰੀਦਕੋਟ ਵੱਲੋਂ ਗਊਸ਼ਾਲਾ ਵਿੱਚ ਸੇਵਾ ਕਾਰਜ

Author : Kanwalinder Pal Singh Sra

Jan. 8, 2026 5:40 p.m. 194

ਫਰੀਦਕੋਟ, 8 ਜਨਵਰੀ: ਲਾਇਨਜ਼ ਕਲੱਬ ਫਰੀਦਕੋਟ ਵੱਲੋਂ ਅੱਜ ਗਊਸ਼ਾਲਾ ਅਨੰਦਿਆਣਾ, ਹਨੂਮਾਨ ਮੰਦਰ ਫਰੀਦਕੋਟ ਵਿੱਚ ਗਊ ਸੇਵਾ ਦਾ ਪੁੰਨ ਕਾਰਜ ਕੀਤਾ ਗਿਆ। ਸੀਨੀਅਰ ਮੈਂਬਰ ਰਜਨੀਸ਼ ਗਰੋਵਰ ਦੀ ਅਗਵਾਈ ਹੇਠ ਗਊਆਂ ਨੂੰ ਗੁੜ-ਚੋਕਰ, ਹਰਾ ਚਾਰਾ ਅਤੇ ਤਾਜ਼ੀਆਂ ਸਬਜ਼ੀਆਂ ਪਾਈਆਂ ਗਈਆਂ।

ਇਹ ਸੇਵਾ ਕਾਰਜ ਮੈਡਮ ਰੇਣੂ ਕੱਕੜ ਦੇ ਜਨਮ ਦਿਨ ਦੇ ਮੌਕੇ ਉਨ੍ਹਾਂ ਦੇ ਪਰਿਵਾਰ ਵੱਲੋਂ ਕਰਵਾਇਆ ਗਿਆ। ਇਸ ਅਵਸਰ ‘ਤੇ ਕਲੱਬ ਵੱਲੋਂ ਰੇਣੂ ਕੱਕੜ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਦੀ ਚੰਗੀ ਸਿਹਤ ਤੇ ਲੰਬੀ ਉਮਰ ਦੀ ਕਾਮਨਾ ਕੀਤੀ ਗਈ।

ਮੌਕੇ ‘ਤੇ ਬੋਲਦਿਆਂ ਲੁਕਿੰਦਰ ਸ਼ਰਮਾਂ ਨੇ ਕਿਹਾ ਕਿ ਗਊ ਦੀ ਸੇਵਾ ਭਾਰਤੀ ਸੰਸਕ੍ਰਿਤੀ ਦੀ ਪਹਿਚਾਣ ਹੈ ਅਤੇ ਇਹ ਹਰ ਕਿਸੇ ਦੇ ਭਾਗਾਂ ਵਿੱਚ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਜੇ ਸੱਚੀ ਨੀਅਤ ਅਤੇ ਸ਼ਰਧਾ ਨਾਲ ਗਊ ਦੀ ਸੇਵਾ ਕੀਤੀ ਜਾਵੇ ਤਾਂ ਜੀਵਨ ਵਿੱਚ ਸੁਖ-ਸਮ੍ਰਿੱਧੀ ਅਤੇ ਆਰਥਿਕ ਮਜ਼ਬੂਤੀ ਆਉਂਦੀ ਹੈ।

ਇਸ ਸੇਵਾ ਕਾਰਜ ਦੌਰਾਨ ਕਲੱਬ ਦੇ ਕਈ ਮੈਂਬਰ ਮੌਜੂਦ ਰਹੇ, ਜਿਨ੍ਹਾਂ ਨੇ ਮਿਲ ਕੇ ਗਊ ਸੇਵਾ ਨੂੰ ਸਮਰਪਿਤ ਹੋ ਕੇ ਭਾਰਤੀ ਪਰੰਪਰਾਵਾਂ ਨੂੰ ਅੱਗੇ ਵਧਾਉਣ ਦਾ ਸੰਦੇਸ਼ ਦਿੱਤਾ।

#World News #ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਪੰਜਾਬ - ਪੇਂਡੂ ਪੰਜਾਬ अपडेट्स