Khatu Shyam Ji Langar: ਫਰੀਦਕੋਟ ਦੇ ਭਗਤਾਂ ਵੱਲੋਂ ਸ਼੍ਰੀ ਖਾਟੂ ਸ਼ਾਮ ਧਾਮ ਵਿਖੇ ਕੜੀ-ਚਾਵਲ ਦਾ ਲੰਗਰ ਲਗਾਇਆ

Khatu Shyam Ji Langar: ਫਰੀਦਕੋਟ ਦੇ ਭਗਤਾਂ ਵੱਲੋਂ ਸ਼੍ਰੀ ਖਾਟੂ ਸ਼ਾਮ ਧਾਮ ਵਿਖੇ ਕੜੀ-ਚਾਵਲ ਦਾ ਲੰਗਰ ਲਗਾਇਆ

Author : Kanwalinder Pal Singh Sra

Jan. 17, 2026 4:26 p.m. 237

ਫਰੀਦਕੋਟ ਦੇ ਭਗਤਾਂ ਨੇ ਧਾਰਮਿਕ ਸ਼ਰਧਾ ਅਤੇ ਸੇਵਾ ਭਾਵਨਾ ਨਾਲ ਸ਼੍ਰੀ ਖਾਟੂ ਸ਼ਾਮ ਧਾਮ ਵਿਖੇ ਕੜੀ ਤੇ ਚਾਵਲ ਦਾ ਵਿਸ਼ਾਲ ਲੰਗਰ ਲਗਾ ਕੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ। 17 ਜਨਵਰੀ ਨੂੰ ਸਥਾਨਕ ਸ਼੍ਰੀ ਬਾਲਾ ਜੀ ਮੰਦਰ ਅਤੇ ਸ਼੍ਰੀ ਸਾਲਾਸਰ ਧਾਮ ਤੋਂ ਰਵਾਨਾ ਹੋਏ ਭਗਤ ਸ਼੍ਰੀ ਖਾਟੂ ਸ਼ਾਮ ਜੀ ਮਹਾਰਾਜ ਦੇ ਦਰਸ਼ਨਾਂ ਲਈ ਧਾਮ ਪਹੁੰਚੇ।

ਦਰਸ਼ਨ ਉਪਰੰਤ ਦੀਪ ਰਾਧੇ ਰਾਧੇ ਅਤੇ ਦੀਪੂ ਸਿੰਗਲਾ ਦੀ ਅਗਵਾਈ ਹੇਠ ਹੋਟਲ ਸ਼ਾਮ ਚੌਧਰੀ ਦੇ ਨਜ਼ਦੀਕ ਕੜੀ-ਚਾਵਲ ਦਾ ਲੰਗਰ ਲਗਾਇਆ ਗਿਆ, ਜੋ ਦਿਨ ਭਰ ਅਟੁੱਟ ਵਰਤਾਇਆ ਗਿਆ। ਇਸ ਲੰਗਰ ਸੇਵਾ ਵਿੱਚ ਵੱਡੀ ਗਿਣਤੀ ਵਿੱਚ ਭਗਤਾਂ ਨੇ ਭਾਗ ਲਿਆ ਅਤੇ ਸ਼੍ਰੀ ਖਾਟੂ ਸ਼ਾਮ ਜੀ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।

ਇਸ ਸ਼ੁੱਭ ਅਵਸਰ ’ਤੇ ਪ੍ਰਿੰਸੀਪਲ ਸ਼ੁਰੇਸ਼ ਅਰੋੜਾ, ਕੇ.ਪੀ. ਸਿੰਘ ਸਰਾਂ, ਦੀਪ ਰਾਧੇ ਰਾਧੇ ਸਮੇਤ ਫਰੀਦਕੋਟ ਤੋਂ ਆਏ ਭਗਤਾਂ ਨੇ ਲੰਗਰ ਵਰਤਾਉਣ ਦੀ ਸੇਵਾ ਨਿਭਾਈ। ਭਗਤਾਂ ਨੇ ਕਿਹਾ ਕਿ ਲੰਗਰ ਸੇਵਾ ਰਾਹੀਂ ਸਾਂਝ, ਪਿਆਰ ਅਤੇ ਭਾਈਚਾਰੇ ਦੀ ਭਾਵਨਾ ਮਜ਼ਬੂਤ ਹੁੰਦੀ ਹੈ।

ਇਸ ਮੌਕੇ ਦੀਪੂ ਸਿੰਗਲਾ, ਦੀਪਕ ਸ਼ਰਮਾ, ਜੀਤ ਸਿੱਧੂ, ਰੋਹਿਤ ਕਸ਼ਯਪ, ਪਰਦੀਪ ਵਿੱਜ, ਰਾਮ ਬੈਂਬੀ, ਕਰਨ ਬੀਰ ਕਸ਼ਯਪ, ਪਵਨ ਸ਼ਰਮਾ, ਰਿੰਕੂ ਸ਼ਰਮਾ, ਅਨੀਤਾ ਅਰੋੜਾ, ਪ੍ਰਿੰਸੀਪਲ ਸੁਰਿੰਦਰ ਪਾਲ ਕੌਰ ਸਰਾਂ (ਰਿਟਾ.), ਮੰਜੂ ਕਸ਼ਯਪ, ਸ਼ਿਵਾਨੀ ਕਸ਼ਯਪ, ਕਰਨਬੀਰ, ਮੋਹਿਤ ਤਨੇਜਾ, ਬੱਬੂ ਅਗਰਵਾਲ ਅਤੇ ਰਾਜ ਕੁਮਾਰ ਸਮੇਤ ਹੋਰ ਕਈ ਭਗਤ ਹਾਜ਼ਰ ਸਨ।

#World News #ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਖਾਸ ਰਿਪੋਰਟ - ਗਰਾਊਂਡ ਰਿਪੋਰਟਾਂ अपडेट्स