ਧੀਆਂ ਦੇ ਸਨਮਾਨ ਦੀ ਲੋਹੜੀ: ਮੁੱਖ ਮਹਿਮਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਧੀਆਂ ਨੂੰ ਸਮਾਜ ਦੀ ਤਾਕਤ ਦੱਸਿਆ

ਧੀਆਂ ਦੇ ਸਨਮਾਨ ਦੀ ਲੋਹੜੀ: ਮੁੱਖ ਮਹਿਮਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਧੀਆਂ ਨੂੰ ਸਮਾਜ ਦੀ ਤਾਕਤ ਦੱਸਿਆ

Author : Kanwalinder Pal Singh Sra

Jan. 12, 2026 10:20 a.m. 233

ਫਰੀਦਕੋਟ, — ਕੋਟਕਪੂਰਾ ਸ਼ਹਿਰ ਵਿੱਚ ਜੈ ਮਾਂ ਚਿੰਤਪੁਰਨੀ ਕਲੱਬ ਵੱਲੋਂ ਲਾਡਲੀਆਂ ਧੀਆਂ ਨੂੰ ਸਮਰਪਿਤ ਲੋਹੜੀ ਦਾ ਭਵਿਆ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਲੋਕਾਂ ਨੂੰ ਲੋਹੜੀ ਦੇ ਪਵਿੱਤਰ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ।

ਸਪੀਕਰ ਸੰਧਵਾਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਲੋਹੜੀ ਪੰਜਾਬ ਦੀ ਰਵਾਇਤ, ਸੱਭਿਆਚਾਰ ਅਤੇ ਵਿਰਸੇ ਨਾਲ ਗਹਿਰਾਈ ਨਾਲ ਜੁੜਿਆ ਤਿਉਹਾਰ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਸਮਾਜ ਵਿੱਚ ਸਿਰਫ਼ ਪੁੱਤਰ ਦੇ ਜਨਮ ‘ਤੇ ਹੀ ਲੋਹੜੀ ਮਨਾਉਣ ਦੀ ਰਿਵਾਇਤ ਸੀ, ਪਰ ਅੱਜ ਦਾ ਪੜ੍ਹਿਆ-ਲਿਖਿਆ ਅਤੇ ਸੋਚਵਾਂ ਸਮਾਜ ਲੜਕੇ ਤੇ ਲੜਕੀ ਵਿੱਚ ਕੋਈ ਭੇਦਭਾਵ ਨਹੀਂ ਕਰਦਾ। ਹੁਣ ਧੀਆਂ ਦੀ ਲੋਹੜੀ ਮਨਾਉਣਾ ਸਮਾਜਕ ਬਦਲਾਅ ਅਤੇ ਬਰਾਬਰੀ ਦੀ ਸੋਚ ਦਾ ਪ੍ਰਤੀਕ ਬਣ ਚੁੱਕਾ ਹੈ।

ਉਨ੍ਹਾਂ ਕਿਹਾ ਕਿ ਸਮੇਂ ਦੇ ਨਾਲ-ਨਾਲ ਰਹਿਣ-ਸਹਿਣ ਅਤੇ ਰਸਮਾਂ-ਰਿਵਾਜਾਂ ਵਿੱਚ ਬਦਲਾਅ ਆਇਆ ਹੈ, ਪਰ ਸਾਡੇ ਤਿਉਹਾਰ ਅਜੇ ਵੀ ਸਾਨੂੰ ਆਪਣੀ ਜੜ੍ਹਾਂ ਨਾਲ ਜੋੜ ਕੇ ਰੱਖਦੇ ਹਨ। ਨੌਜਵਾਨ ਪੀੜੀ ਨੂੰ ਚਾਹੀਦਾ ਹੈ ਕਿ ਉਹ ਇਹ ਤਿਉਹਾਰ ਮਨਾਕੇ ਆਪਣੇ ਸੱਭਿਆਚਾਰ ਨੂੰ ਸਮਝੇ ਅਤੇ ਸੰਭਾਲੇ।

ਇਸ ਮੌਕੇ ਬੱਚਿਆਂ ਵੱਲੋਂ ਮਨਮੋਹਕ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿੱਚ ਪੰਜਾਬੀ ਲੋਕਧਾਰਾ, ਗਿੱਧਾ ਅਤੇ ਗੀਤਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਸਮਾਗਮ ਦੌਰਾਨ ਸਮਾਜਿਕ ਇਕਤਾ ਅਤੇ ਧੀਆਂ ਦੇ ਸਨਮਾਨ ਦਾ ਖ਼ਾਸ ਸੰਦੇਸ਼ ਦਿੱਤਾ ਗਿਆ।

ਇਸ ਸਮਾਗਮ ਵਿੱਚ ਮਨਪ੍ਰੀਤ ਸਿੰਘ ਧਾਲੀਵਾਲ, ਬਲਜੀਤ ਖੀਵਾ, ਸੁਖਵਿੰਦਰ ਸਿੰਘ, ਪਵਨ ਸੇਠੀ, ਹਨੀ ਸਿੰਘ, ਰਮਨ ਚਾਵਲਾ, ਸੋਨੂ ਮਹਾਜਨ, ਮੁਨੀਸ਼ ਨਾਰੰਗ, ਵਿੱਕੀ ਕੋਟਕਪੂਰਾ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਰਹੇ।

#World News #ਜਨ ਪੰਜਾਬ #ਪੰਜਾਬ ਖ਼ਬਰਾਂ #latest news punjab
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਖਾਸ ਰਿਪੋਰਟ - ਗਰਾਊਂਡ ਰਿਪੋਰਟਾਂ अपडेट्स