Post by : Raman Preet
ਮਲਕਪੁਰ ਦੀ ਰਹਿਣ ਵਾਲੀ ਹਰਜਿੰਦਰ ਕੌਰ ਪੁੱਤਰੀ ਗੁਰਨਾਮ ਸਿੰਘ ਨੇ ਆਪਣੇ ਪਤੀ ਹਰਜਿੰਦਰ ਸਿੰਘ, ਸਹੁਰੇ ਸੱਜਣ ਸਿੰਘ, ਸੱਸ ਨਿਰਿੰਦਰ ਕੌਰ, ਨਨਦ ਅਤੇ ਉਹਨਾਂ ਦੇ ਕੁਝ ਰਿਸ਼ਤੇਦਾਰਾਂ ਖ਼ਿਲਾਫ਼ ਮਾਰਕੁਟਾਈ ਤੇ ਤੰਗ–ਪਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਇਸ ਸਬੰਧੀ ਲਿਖਤੀ ਸ਼ਿਕਾਇਤ ਮਾਣਯੋਗ ਐਸ.ਐਸ.ਪੀ ਸਾਹਿਬ, ਜ਼ਿਲ੍ਹਾ ਐਸ.ਏ.ਐਸ. ਨਗਰ ਨੂੰ ਭੇਜੀ ਗਈ ਹੈ। ਸ਼ਿਕਾਇਤ ਭੀਮ ਆਰਮੀ ਫਤਿਹਗੜ੍ਹ ਏਰੀਆ ਦੇ ਪ੍ਰਧਾਨ ਦੀ ਮਦਦ ਨਾਲ ਕੀਤੀ ਗਈ ਹੈ ਅਤੇ ਭੀਮ ਆਰਮੀ ਨੇ ਇਸ ਮਾਮਲੇ ਵਿੱਚ ਪੀੜਤ ਪੱਖ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ।
ਸ਼ਿਕਾਇਤ ਮੁਤਾਬਕ, ਹਰਜਿੰਦਰ ਕੌਰ ਦਾ ਇਹ ਦੂਜਾ ਵਿਆਹ ਹੈ ਅਤੇ ਉਸਦੇ ਪਤੀ ਹਰਜਿੰਦਰ ਸਿੰਘ ਦਾ ਵੀ ਪਹਿਲਾਂ ਵਿਆਹ ਹੋ ਚੁੱਕਾ ਹੈ, ਜਿਸ ਵਿਚੋਂ ਉਸਦੇ ਬੱਚੇ ਹਨ। ਅਰਜ਼ੀ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੁਝ ਸਮੇਂ ਤੋਂ ਪਤੀ ਦਾ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸਬੰਧ ਹੈ, ਜਿਸ ਕਰਕੇ ਉਹ ਪਤਨੀ ਨਾਲ ਢੰਗ ਨਾਲ ਗੱਲ ਨਹੀਂ ਕਰਦਾ, ਉਸਨੂੰ ਇੱਜ਼ਤ ਨਹੀਂ ਦਿੰਦਾ ਅਤੇ ਛੋਟੀ–ਛੋਟੀ ਗੱਲ ’ਤੇ ਮਾਰਕੁਟਾਈ ਕਰਦਾ ਹੈ।
ਹਰਜਿੰਦਰ ਕੌਰ ਦੇ ਅਨੁਸਾਰ, 14-12-2025 ਨੂੰ ਵੀ ਘਰ ਵਿੱਚ ਵੱਡਾ ਝਗੜਾ ਹੋਇਆ। ਦੋਸ਼ ਲਗਾਇਆ ਗਿਆ ਹੈ ਕਿ ਸਹੁਰੇ ਸੱਜਣ ਸਿੰਘ ਨੇ ਉਸ ਨਾਲ ਗਾਲੀ ਗਲੌਚ ਕੀਤੀ, ਸੱਸ ਨਿਰਿੰਦਰ ਕੌਰ, ਨਨਦ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਵੀ ਮਿਲ ਕੇ ਉਸ ਨਾਲ ਧੱਕਾ–ਮੁੱਕੀ ਤੇ ਮਾਰਕੁਟਾਈ ਕੀਤੀ। ਪੀੜਤਾ ਦਾ ਕਹਿਣਾ ਹੈ ਕਿ ਇਸ ਘਟਨਾ ਤੋਂ ਬਾਅਦ ਉਹ ਡਰ ਦੇ ਸਾਏ ਹੇਠ ਜੀ ਰਹੀ ਹੈ ਅਤੇ ਉਸਦੇ ਸਸੁਰਾਲ ਪੱਖ ਵੱਲੋਂ ਮੁੜ ਤੰਗ ਕਰਨ ਦਾ ਖ਼ਤਰਾ ਬਣਿਆ ਹੋਇਆ ਹੈ।
ਅਰਜ਼ੀ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਪਹਿਲਾਂ ਵੀ ਘਰੇਲੂ ਤਸ਼ੱਦਦ ਬਾਰੇ ਗੱਲ ਉਠਾਈ ਗਈ ਸੀ ਪਰ ਕੋਈ ਢੰਗ ਦੀ ਕਾਰਵਾਈ ਨਾ ਹੋਣ ਕਰਕੇ ਹੁਣ ਉਹ ਸੀਧੇ ਐਸ.ਐਸ.ਪੀ ਸਾਹਿਬ ਸਹਿਬ ਕੋਲ ਪਹੁੰਚੀ ਹੈ। ਭੀਮ ਆਰਮੀ ਦੇ ਫਤਿਹਗੜ੍ਹ ਏਰੀਆ ਪ੍ਰਧਾਨ ਨੇ ਮੰਗ ਕੀਤੀ ਹੈ ਕਿ ਸ਼ਿਕਾਇਤ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਮਹਿਲਾ ਦੀ ਜਾਨ–ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
ਪੁਲਿਸ ਪ੍ਰਸ਼ਾਸਨ ਵੱਲੋਂ ਮਾਮਲੇ ਬਾਰੇ ਹਾਲੇ ਤੱਕ ਕੋਈ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ।
ਡਿਸਕਲੇਮਰ:
ਇਸ ਖ਼ਬਰ ਵਿੱਚ ਦਿੱਤੀ ਗਈ ਸਾਰੀ ਜਾਣਕਾਰੀ, ਆਡੀਓ–ਵੀਡੀਓ ਕਲਿੱਪ ਅਤੇ ਤਸਵੀਰਾਂ ਸਬੰਧਤ ਪੱਖਾਂ ਅਤੇ ਖ਼ਾਸ ਤੌਰ ’ਤੇ ਭੀਮ ਆਰਮੀ ਦੇ ਨੁਮਾਇੰਦਿਆਂ ਵੱਲੋਂ Jan Punjab ਨੂੰ ਸਿੱਧੀ ਤੌਰ ’ਤੇ ਮੁਹੱਈਆ ਕਰਵਾਈ ਗਈਆਂ ਹਨ। ਇੱਥੇ ਦਰਜ ਦੋਸ਼, ਬਿਆਨ ਅਤੇ ਦਾਵੇ ਸਿਰਫ਼ ਸ਼ਿਕਾਇਤਕਰਤਾ/ਸੰਬੰਧਤ ਪੱਖਾਂ ਦੇ ਆਪਣੇ ਹਨ। Jan Punjab ਇਨ੍ਹਾਂ ਦਾਵਿਆਂ ਦੀ ਖੁਦ ਜਾਂਚ ਕਰਨ ਵਾਲਾ ਜਾਂ ਇਨ੍ਹਾਂ ਦੀ ਪੁਸ਼ਟੀ ਕਰਨ ਵਾਲਾ ਅਧਿਕ੍ਰਿਤ ਅਦਾਰਾ ਨਹੀਂ ਹੈ, ਇਸ ਲਈ ਕਿਸੇ ਵੀ ਤੱਥਕਥਿਤ ਜਾਂ ਕਾਨੂੰਨੀ ਦਾਅਵੇ ਦੀ ਸਾਰੀ ਜ਼ਿੰਮੇਵਾਰੀ ਸਿਰਫ਼ ਸਬੰਧਤ ਪੱਖਾਂ ਦੀ ਹੈ।
Jan Punjab ਕਿਸੇ ਵੀ ਰਾਜਨੀਤਿਕ ਪਾਰਟੀ, ਸੰਗਠਨ ਜਾਂ ਵਿਅਕਤੀ ਦੀ ਹਮਾਇਤ ਜਾਂ ਵਿਰੋਧ ਨਹੀਂ ਕਰਦਾ; ਇਹ ਕੇਵਲ ਲੋਕਾਂ ਦੀ ਆਵਾਜ਼ ਪਹੁੰਚਾਉਣ ਲਈ ਇੱਕ ਮੀਡੀਆ ਪਲੇਟਫ਼ਾਰਮ ਹੈ। ਇਸ ਪ੍ਰਕਾਸ਼ਨ ਦਾ ਮਕਸਦ ਸਿਰਫ਼ ਪ੍ਰਾਪਤ ਸ਼ਿਕਾਇਤ ਅਤੇ ਪ੍ਰਸਥਿਤੀਆਂ ਨੂੰ ਜਨ-ਜਾਗਰੂਕਤਾ ਲਈ ਪੇਸ਼ ਕਰਨਾ ਹੈ, ਨਾ ਕਿ ਕਿਸੇ ਪੱਖ ਬਾਰੇ ਅੰਤਿਮ ਫ਼ੈਸਲਾ ਸੁਣਾਉਣਾ।
ਜੇ ਕਿਸੇ ਪੱਖ ਨੂੰ ਲੱਗੇ ਕਿ ਇਸ ਖ਼ਬਰ ਵਿੱਚ ਉਸਦੀ ਪਾਸੇ ਦੀ ਗੱਲ ਅਧੂਰੀ ਜਾਂ ਗਲਤ ਦਰਸਾਈ ਗਈ ਹੈ, ਤਾਂ ਉਹ ਆਪਣਾ ਵਰਜਨ Jan Punjab ਤੱਕ ਪਹੁੰਚਾ ਸਕਦਾ ਹੈ; ਸਾਡੀ ਐਡੀਟੋਰਿਅਲ ਪਾਲਿਸੀ ਦੇ ਅਧੀਨ ਉਸਨੂੰ ਵੀ ਜਗ੍ਹਾ ਦਿੱਤੀ ਜਾ ਸਕਦੀ ਹੈ। ਇਹ ਸਮੱਗਰੀ ਕਿਸੇ ਵੀ ਜਾਂਚ ਏਜੰਸੀ, ਅਦਾਲਤ ਜਾਂ ਪ੍ਰਸ਼ਾਸਨਕ ਅਥਾਰਟੀ ਦੇ ਅਧਿਕਾਰਾਂ ਅਤੇ ਕਾਰਵਾਈ ’ਤੇ ਅਸਰ ਪਾਉਣ ਲਈ ਨਹੀਂ ਹੈ।
ਸਤਿਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਧਾਰਮਿਕ ਗੀਤ ‘ਸਹਾਰਾ ਕਾਂਸ...
ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਧਾਰਮਿਕ ਗੀਤ ‘ਸਹਾਰਾ ਕਾਂਸ਼ੀ ਵਾਲਿਆਂ’ ਜਾਰੀ
ਬੀ.ਐਸ.ਐਫ ਬ੍ਰਾਸ ਬੈਂਡ ਦੀ ਵੰਦੇ ਮਾਤਰਮ ਪੇਸ਼ਕਾਰੀ ਨਾਲ ਗੁਰਦਾਸਪੁਰ ‘ਚ ...
ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਬੀ.ਐਸ.ਐਫ ਬ੍ਰਾਸ ਬੈਂਡ ਵੱਲੋਂ ਰਾਸ਼ਟਰੀ ਗੀਤ “ਵੰਦੇ ਮਾਤਰਮ” ਦੀ ਸ਼ਾਨ
ਫਰੈਂਡਜ਼ ਕਲੱਬ ਫਰੀਦਕੋਟ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਜਨਮ ਦਿਨ ਤ...
ਫਰੀਦਕੋਟ ਵਿੱਚ ਫਰੈਂਡਜ਼ ਕਲੱਬ ਵੱਲੋਂ ਆਜ਼ਾਦ ਹਿੰਦ ਫੌਜ ਦੇ ਬਾਣੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ ਸ਼ਰਧਾ ਨਾਲ ਮਨਾ
ਸਵ. ਸੁਰਿੰਦਰ ਮਚਾਕੀ ਦੀ ਯਾਦ ’ਚ ਵੱਡੀ ਸਿਹਤ ਸੇਵਾ ਪਹਿਲ: 25 ਜਨਵਰੀ ਨੂ...
ਫ਼ਰੀਦਕੋਟ ਵਿੱਚ ਸਵਰਗੀ ਸੁਰਿੰਦਰ ਮਚਾਕੀ ਦੀ ਯਾਦ ਨੂੰ ਸਮਰਪਿਤ ਚੌਥਾ ਮੁਫ਼ਤ ਮੈਡੀਕਲ ਚੈਕਅੱਪ ਕੈਂਪ 25 ਜਨਵਰੀ ਨੂੰ ਲਗਾਇਆ ਜ
Chief Minister Health Insurance Scheme: ਪੰਜਾਬ ’ਚ ਸਾਰੇ ਪਰਿਵਾਰ...
ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕਰਦਿਆਂ ਸਾਰੇ ਪਰਿਵਾਰਾਂ ਲਈ 10 ਲੱਖ ਰੁਪਏ ਦਾ ਮੁਫ਼ਤ ਸਿਹਤ
Jammu Kashmir Army Accident: ਫੌਜੀ ਵਾਹਨ 200 ਫੁੱਟ ਹੇਠਾਂ ਖੱਡ ’ਚ...
ਜੰਮੂ ਕਸ਼ਮੀਰ ਵਿੱਚ ਫੌਜੀ ਵਾਹਨ 200 ਫੁੱਟ ਡੂੰਘੀ ਖੱਡ ਵਿੱਚ ਡਿੱਗਣ ਕਾਰਨ 10 ਜਵਾਨਾਂ ਦੀ ਮੌਤ, ਕਈ ਜ਼ਖਮੀ; ਬਚਾਅ ਕਾਰਜ
Rangla Punjab Scheme: ਗੁਰਦਾਸਪੁਰ ’ਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਿ...
ਰੰਗਲਾ ਪੰਜਾਬ ਸਕੀਮ ਅਧੀਨ ਗੁਰਦਾਸਪੁਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ। ਕਰੀਬ 20 ਲੱਖ ਰ