Anganwadi Worker Training: ਨਾਰੀ ਸ਼ਕਤੀ ਕੇਂਦਰ ਗੁਰਦਾਸਪੁਰ ਵਿੱਚ ਆਂਗਣਵਾੜੀ ਵਰਕਰਾਂ ਦੀ ਖ਼ਾਸ ਟ੍ਰੇਨਿੰਗ

Anganwadi Worker Training: ਨਾਰੀ ਸ਼ਕਤੀ ਕੇਂਦਰ ਗੁਰਦਾਸਪੁਰ ਵਿੱਚ ਆਂਗਣਵਾੜੀ ਵਰਕਰਾਂ ਦੀ ਖ਼ਾਸ ਟ੍ਰੇਨਿੰਗ

Author : Sonu Samyal

Jan. 21, 2026 3:38 p.m. 160

ਗੁਰਦਾਸਪੁਰ: ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਸ੍ਰੀਮਤੀ ਜਸਮੀਤ ਕੋਰ ਦੀ ਅਗਵਾਈ ਵਿੱਚ ਨਾਰੀ ਸ਼ਕਤੀ ਕੇਂਦਰ ਗੁਰਦਾਸਪੁਰ ਵਿਖੇ ਆਂਗਣਵਾੜੀ ਵਰਕਰਾਂ ਦੀ ਖ਼ਾਸ ਟ੍ਰੇਨਿੰਗ ‘ਪੋਸ਼ਣ ਵੀ ਪੜ੍ਹਾਈ ਵੀ’ ਸ਼ੁਰੂ ਕੀਤੀ ਗਈ। ਇਸ ਟ੍ਰੇਨਿੰਗ ਦਾ ਮੁੱਖ ਮਕਸਦ 0 ਤੋਂ 6 ਸਾਲ ਦੇ ਬੱਚਿਆਂ ਨੂੰ ਅਰਲੀ ਚਾਈਲਡ ਹੁਡ ਕੇਅਰ ਅਤੇ ਐਜੂਕੇਸ਼ਨ ਸਿੱਖਿਆ ਦੇਣ ਲਈ ਆਂਗਣਵਾੜੀ ਵਰਕਰਾਂ ਨੂੰ ਪ੍ਰੇਰਿਤ ਕਰਨਾ ਹੈ।

ਜਸਮੀਤ ਕੋਰ ਨੇ ਦੱਸਿਆ ਕਿ ਇਹ ਕੋਰਸ ਬੱਚਿਆਂ ਦੇ ਸਰਵਪੱਖੀ ਵਿਕਾਸ, ਸਿਹਤ, ਚੰਗੇ ਪੋਸ਼ਣ ਅਤੇ ਸੁਰੱਖਿਆ ਲਈ ਹੈ ਤਾਂ ਜੋ ਆਂਗਣਵਾੜੀ ਸੈਟਰਾਂ ਨੂੰ ਸਮਰੱਥ ਲਰਨਿੰਗ ਸੈਟਰ ਬਣਾਇਆ ਜਾ ਸਕੇ। ਇਸ ਟ੍ਰੇਨਿੰਗ ਵਿੱਚ ਦਿਵਿਆਗ ਬੱਚਿਆਂ ਦੇ ਵਿਕਾਸ ਨੂੰ ਵੀ ਖ਼ਾਸ ਤਵੱਜੋ ਦਿੱਤੀ ਜਾਵੇਗੀ।

ਜ਼ਿਲ੍ਹੇ ਵਿੱਚ ਵੱਖ-ਵੱਖ ਬਲਾਕਾਂ ‘ਚ 4 ਬੈੱਚਾਂ ਵਿੱਚ ਟ੍ਰੇਨਿੰਗ ਮੁਕੰਮਲ ਕਰਵਾਈ ਜਾਵੇਗੀ, ਜਿੱਥੇ ਪਹਿਲਾ ਬੈੱਚ 23 ਜਨਵਰੀ ਤੱਕ ਖ਼ਤਮ ਕੀਤਾ ਜਾਵੇਗਾ। ਇਸ ਵਿੱਚ ਬਲਾਕ ਦੋਰਾਂਗਲਾ ਦੇ 85 ਵਰਕਰਾਂ ਨੂੰ ਸ਼ਾਮਿਲ ਕੀਤਾ ਜਾਵੇਗਾ।

ਟ੍ਰੇਨਿੰਗ ਵਿੱਚ ਸ੍ਰੀਮਤੀ ਕਮਲਪ੍ਰੀਤ ਕੋਰ, ਨਵਪ੍ਰੀਤ ਕੋਰ, ਰਾਜਵਿੰਦਰ ਕੋਰ, ਵਰਿੰਦਰ ਕੋਰ ਅਤੇ ਹੋਰ ਸਪੋਰਟ ਟੀਮਾਂ ਵੀ ਸ਼ਾਮਿਲ ਹਨ। ਇਹਨਾਂ ਨੇ ਮਿਲ ਕੇ ਬੱਚਿਆਂ ਲਈ ਚੰਗੀ ਸਿਹਤ ਅਤੇ ਸਿੱਖਿਆ ਯਕੀਨੀ ਬਣਾਉਣ ਲਈ ਆਪਣੇ ਯੋਗਦਾਨ ਦਿੱਤੇ।

ਇਸ ਪਹਿਲਕਦਮੀ ਨਾਲ ਆਂਗਣਵਾੜੀ ਸੈਟਰਾਂ ਵਿੱਚ ਬੱਚਿਆਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ ਅਤੇ ਸਮਾਜ ਵਿੱਚ ਸਿਹਤਮੰਦ ਤੇ ਸੁਚੇਤ ਨਵੀਂ ਪੀੜ੍ਹੀ ਤਿਆਰ ਹੋਵੇਗੀ।

#World News #ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਸਿੱਖਿਆ ਖੇਤਰ - ਸਕੂਲ–ਕਾਲਜ अपडेट्स