48ਵਾਂ ਲਿਬਰਲ ਹਾਕੀ ਟੂਰਨਾਮੈਂਟ: ਲਵਲੀ ਪਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਬਣੀ ਚੈਂਪੀਅਨ

48ਵਾਂ ਲਿਬਰਲ ਹਾਕੀ ਟੂਰਨਾਮੈਂਟ: ਲਵਲੀ ਪਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਬਣੀ ਚੈਂਪੀਅਨ

Author : Beant Singh

Dec. 22, 2025 5:22 p.m. 559

ਨਾਭਾ, 21 ਦਸੰਬਰ (ਬੇਅੰਤ ਸਿੰਘ ਰੋਹਟੀ ਖਾਸ) – 48ਵੇਂ ਜੀ. ਐਸ. ਬੈਂਸ ਲਿਬਰਲਜ਼ ਸਰਬ ਭਾਰਤੀ ਹਾਕੀ ਟੂਰਨਾਮੈਂਟ ਦਾ ਐਤਵਾਰ ਨੂੰ ਸਥਾਨਕ ਪੰਜਾਬ ਪਬਲਿਕ ਸਕੂਲ ਗਰਾਉਂਡ ਵਿੱਚ ਫਾਈਨਲ ਮੈਚ ਖੇਡਿਆ ਗਿਆ। ਇਹ ਫਾਈਨਲ ਮੈਚ ਲਵਲੀ ਪਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਅਤੇ ਈ.ਐਮ.ਈ. ਜਲੰਧਰ ਦਰਮਿਆਨ ਖੇਡਿਆ ਗਿਆ। ਟੂਰਨਾਮੈਂਟ ਦੇ ਫਾਈਨਲ ਮੈਚ ਦਾ ਉਦਘਾਟਨ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ। ਮੈਚ ਦੇ ਪਹਿਲੇ ਅੱਧ ਤੱਕ ਈ.ਐਮ.ਈ. ਜਲੰਧਰ ਦੀ ਟੀਮ ਦੋ ਗੋਲਾਂ ਨਾਲ ਅੱਗੇ ਰਹੀ। ਮੈਚ ਦੇ ਤੀਜੇ ਅੱਧ ਵਿੱਚ ਐਲ.ਪੀ.ਯੂ. ਟੀਮ ਦੇ ਖਿਡਾਰੀਆਂ ਨੇ ਵਧੀਆ ਖੇਡ ਦਾ ਪਰਦਰਸ਼ਨ ਕਰਦੇ ਹੋਏ ਲਗਾਤਾਰ ਚਾਰ ਗੋਲ ਕੀਤੇ। ਇਸ ਤਰ੍ਹਾਂ ਇਹ ਫਾਈਨਲ ਮੈਚ ਐਲ.ਪੀ.ਯੂ. ਜਲੰਧਰ ਨੇ 4-2 ਨਾਲ ਜਿੱਤ ਲਿਆ। ਇਸ ਤਰ੍ਹਾਂ ਉਹ ਲਿਬਰਲਜ਼ ਚੈਂਪੀਅਨ ਬਣੇ।

ਇਸ ਮੌਕੇ ਮੁੱਖ ਮਹਿਮਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜੇਤੂ ਟੀਮ ਨੂੰ ਲਿਬਰਲਜ਼ ਟਰਾਫੀ ਦਿੱਤੀ। ਇਸ ਦੇ ਨਾਲ ਹੀ ਇਕ ਲੱਖ ਰੁਪਏ ਦਾ ਚੈੱਕ ਵੀ ਦਿੱਤਾ। ਇਸ ਮੌਕੇ ਆਪਣੇ ਸੰਬੋਧਨ ਵਿੱਚ ਮੁੱਖ ਮਹਿਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਦੀ ਪਰਫੁਲਤਾ ਲਈ ਯਤਨਸੀਲ ਹੈ। ਇਸ ਮੌਕੇ ਉਨ੍ਹਾਂ ਨੇ ਲਿਬਰਲਜ਼ ਸੁਸਾਇਟੀ ਨੂੰ ਦਸ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।

ਇਸ ਮੌਕੇ ਉਨ੍ਹਾਂ ਨਾਲ ਗੈਸਟ ਆਫ ਆਨਰ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਸਾਬਕਾ ਵਿਧਾਇਕ ਰਮੇਸ਼ ਸਿੰਗਲਾ, ਮਹਾਰਾਣੀ ਉਮਾ ਸਿੰਘ, ਹਰੀ ਸਿੰਘ ਐਮ. ਡੀ. ਪਰੀਤ ਐਗਰੋ ਨਾਭਾ, ਜੈ ਸਿੰਘ ਗਿੱਲ, ਲਿਬਰਲਜ਼ ਸੁਸਾਇਟੀ ਦੇ ਪ੍ਰਧਾਨ ਗੁਰਕਰਨ ਸਿੰਘ ਬੈਂਸ, ਗੁਰਜੀਤ ਸਿੰਘ ਬੈਂਸ, ਪਰਬੰਧਕੀ ਸਕੱਤਰ ਰੁਪਿੰਦਰ ਸਿੰਘ ਗਰੇਵਾਲ, ਅਸੋਕ ਬਾਂਸਲ, ਜਤਿੰਦਰ ਸਿੰਘ ਦਾਖੀ, ਅਜੇ ਸਿੰਘ ਭੂਰੀਆ, ਦਲਵੀਰ ਸਿੰਘ ਭੰਗੂ, ਜੀ ਐਸ. ਸੋਢੀ, ਜਤਿੰਦਰ ਸਿੰਘ ਬਹਿਰੀ, ਇੰਦਰਜੀਤ ਸਿੰਘ ਮਿੱਠੂ, ਇੰਸਪੈਕਟਰ ਸਰਬਜੀਤ ਸਿੰਘ ਚੀਮਾ, ਤਹਿਸੀਲਦਾਰ ਸੁਖਜਿੰਦਰ ਸਿੰਘ ਟਿਵਾਣਾ, ਪਰੀਤਮ ਸਿੰਘ ਮਾਨ ਹਾਜ਼ਰ ਸਨ।

#ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਖੇਡ | ਮਨੋਰੰਜਨ - ਪੰਜਾਬ ਖੇਡਾਂ अपडेट्स