ਕੂਮ ਕਲਾਂ ਪੁਲਿਸ ਨੇ ਗੈਰਕਾਨੂੰਨੀ ਸ਼ਰਾਬ ਨਾਲ ਇਕ ਵਿਅਕਤੀ ਕੀਤਾ ਕਾਬੂ, 25 ਬੋਤਲਾਂ ਵਿਸਕੀ ਬਰਾਮਦ

ਕੂਮ ਕਲਾਂ ਪੁਲਿਸ ਨੇ ਗੈਰਕਾਨੂੰਨੀ ਸ਼ਰਾਬ ਨਾਲ ਇਕ ਵਿਅਕਤੀ ਕੀਤਾ ਕਾਬੂ, 25 ਬੋਤਲਾਂ ਵਿਸਕੀ ਬਰਾਮਦ

Post by : Jan Punjab Bureau

Dec. 27, 2025 9:28 p.m. 414

ਪਟਿਆਲਾ ਜੋਨ ਦੇ ਡਿਪਟੀ ਕਮਿਸ਼ਨਰ (ਐਕਸਾਈਜ਼) ਸ਼੍ਰੀ ਤਰਸੇਮ ਚੰਦ ਜੀ, PCS ਅਤੇ ਲੁਧਿਆਣਾ ਈਸਟ ਦੀ ਏਸੀ (ਐਕਸਾਈਜ਼) ਡਾ. ਸ਼ਿਵਾਨੀ ਗੁਪਤਾ ਜੀ ਦੀ ਯੋਗ ਅਗਵਾਈ ਹੇਠ ਅਤੇ ਐਕਸਾਈਜ਼ ਅਫ਼ਸਰ ਸ਼੍ਰੀ ਵਿਕਾਸ ਭਾਟੇਜਾ ਜੀ ਦੀ ਸਿੱਧੀ ਦੇਖ-ਰੇਖ ਹੇਠ ਅੱਜ 27 ਦਸੰਬਰ 2025 ਨੂੰ ਇਕ ਵੱਡੀ ਕਾਰਵਾਈ ਕੀਤੀ ਗਈ।

ਸਥਾਨਕ ਪਿੰਡ ਵਾਸੀ ਵੱਲੋਂ ਮਿਲੀ ਸ਼ਿਕਾਇਤ ਦੇ ਆਧਾਰ ‘ਤੇ ਐਕਸਾਈਜ਼ ਇੰਸਪੈਕਟਰ ਅਮਿਤ ਗੋਇਲ ਨੇ ਕੂਮ ਕਲਾਂ ਥਾਣੇ ਦੀ ਪੁਲਿਸ ਨਾਲ ਮਿਲ ਕੇ ਕਾਰਵਾਈ ਕਰਦਿਆਂ ਇਕ ਵਿਅਕਤੀ ਨੂੰ ਗੈਰਕਾਨੂੰਨੀ ਸ਼ਰਾਬ ਸਮੇਤ ਮੌਕੇ ‘ਤੇ ਕਾਬੂ ਕੀਤਾ।

ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਕੁਲਦੀਪ ਵਜੋਂ ਹੋਈ ਹੈ, ਜੋ ਪਿੰਡ ਭਾਗਪੁਰ, ਮਾਛੀਵਾਰਾ ਦਾ ਰਹਿਣ ਵਾਲਾ ਹੈ। ਤਲਾਸ਼ੀ ਦੌਰਾਨ ਉਸਦੇ ਕਬਜ਼ੇ ਵਿਚੋਂ 999 ਵਿਸਕੀ ਦੀਆਂ 25 ਬੋਤਲਾਂ ਬਰਾਮਦ ਹੋਈਆਂ, ਜੋ ਸਿਰਫ਼ ਚੰਡੀਗੜ੍ਹ ਵਿੱਚ ਵਿਕਰੀ ਲਈ ਨਿਰਧਾਰਿਤ ਸਨ।

ਇਸ ਮਾਮਲੇ ਵਿੱਚ ਮੁਲਜ਼ਮ ਦੇ ਖ਼ਿਲਾਫ਼ ਕੂਮ ਕਲਾਂ ਥਾਣਾ ਮਾਛੀਵਾਰਾ ਵਿਖੇ ਐਫਆਈਆਰ ਨੰਬਰ 155 ਦਰਜ ਕਰ ਲਈ ਗਈ ਹੈ। ਪੁਲਿਸ ਵੱਲੋਂ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

#Law and Order Punjab #latest news punjab #jan punjab news
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਕਾਨੂੰਨ–ਵਿਵਸਥਾ - ਕਾਨੂੰਨ ਤੇ ਕਾਰਵਾਈ अपडेट्स