ਲੁਧਿਆਣਾ: ਐਕਸਾਈਜ਼ ਵਿਭਾਗ ਦੀ ਸਖ਼ਤ ਕਾਰਵਾਈ, “ਬਾਵਾ ਚਿਕਨ” ਚ ਗੈਰਕਾਨੂੰਨੀ ਸ਼ਰਾਬ ਸੇਵਨ ਦਾ ਪਰਦਾਫ਼ਾਸ਼

ਲੁਧਿਆਣਾ: ਐਕਸਾਈਜ਼ ਵਿਭਾਗ ਦੀ ਸਖ਼ਤ ਕਾਰਵਾਈ, “ਬਾਵਾ ਚਿਕਨ” ਚ ਗੈਰਕਾਨੂੰਨੀ ਸ਼ਰਾਬ ਸੇਵਨ ਦਾ ਪਰਦਾਫ਼ਾਸ਼

Post by : Jan Punjab Bureau

Jan. 8, 2026 1:37 p.m. 192

ਲੁਧਿਆਣਾ ਵਿੱਚ ਐਕਸਾਈਜ਼ ਵਿਭਾਗ ਵੱਲੋਂ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਇਕ ਵਾਰ ਫਿਰ ਸਖ਼ਤ ਅਤੇ ਨਿਰਣਾਇਕ ਕਾਰਵਾਈ ਕੀਤੀ ਗਈ। ਉੱਚ ਅਧਿਕਾਰੀਆਂ ਦੇ ਸਪਸ਼ਟ ਹੁਕਮਾਂ ਅਨੁਸਾਰ, ਸ਼੍ਰੀ ਤਰਸੇਮ ਚੰਦ PCS, DCX ਪਟਿਆਲਾ ਜੋਨ ਦੀ ਰਹਿਨੁਮਾਈ ਹੇਠ ਅਤੇ ਡਾ. ਸ਼ਿਵਾਨੀ ਗੁਪਤਾ ACX ਲੁਧਿਆਣਾ ਈਸਟ ਦੀ ਸਿੱਧੀ ਨਿਗਰਾਨੀ ਵਿੱਚ ਇਹ ਕਾਰਵਾਈ ਅੰਜਾਮ ਦਿੱਤੀ ਗਈ।

ਇਸ ਦੌਰਾਨ ਐਕਸਾਈਜ਼ ਅਫ਼ਸਰ ਸ਼੍ਰੀ ਵਿਕਾਸ ਭਟੇਜਾ ਅਤੇ ਸ਼੍ਰੀ ਗੋਪਾਲ ਗੇਰਾ (EOs ਲੁਧਿਆਣਾ ਈਸਟ) ਦੀ ਦੇਖਰੇਖ ਹੇਠ EI ਬਰਜੇਸ਼ ਮਲਹੋਤਰਾ ਅਤੇ ਐਕਸਾਈਜ਼ ਪੁਲਿਸ ਸਟਾਫ਼ ਨੇ ਗੁਰੂ ਅਰਜਨ ਦੇਵ ਨਗਰ, ਸਮਰਾਲਾ ਚੌਕ ਨੇੜੇ ਸਥਿਤ ਚਿਕਨ ਕਾਰਨਰ “ਬਾਵਾ ਚਿਕਨ” ਦੀ ਗਹਿਰੀ ਜਾਂਚ ਕੀਤੀ।

ਜਾਂਚ ਦੌਰਾਨ ਮੌਕੇ ‘ਤੇ ਕੁਝ ਵਿਅਕਤੀ ਸ਼ਰਾਬ ਦਾ ਸੇਵਨ ਕਰਦੇ ਹੋਏ ਪਾਏ ਗਏ, ਜੋ ਕਿ ਐਕਸਾਈਜ਼ ਕਾਨੂੰਨ ਦੀ ਖੁੱਲ੍ਹੀ ਉਲੰਘਣਾ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਐਕਸਾਈਜ਼ ਵਿਭਾਗ ਨੇ ਤੁਰੰਤ ਕਾਰਵਾਈ ਕਰਦਿਆਂ “ਬਾਵਾ ਚਿਕਨ” ਦੇ ਮੈਨੇਜਰ ਸਚਿਨ ਸ਼ਰਮਾ ਪੁੱਤਰ ਮੋਹਿੰਦਰ ਪਾਲ ਦੇ ਖ਼ਿਲਾਫ਼ ਐਕਸਾਈਜ਼ ਐਕਟ 1914 ਦੀ ਧਾਰਾ 68 ਅਧੀਨ ਮਾਮਲਾ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਇਹ FIR ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ-7, ਲੁਧਿਆਣਾ ਵਿੱਚ ਦਰਜ ਕਰਨ ਦੀ ਕਾਰਵਾਈ ਅਧੀਨ ਹੈ।

ਐਕਸਾਈਜ਼ ਵਿਭਾਗ ਨੇ ਦੋ ਟੋਕ ਸ਼ਬਦਾਂ ਵਿੱਚ ਸਪਸ਼ਟ ਕੀਤਾ ਹੈ ਕਿ ਭਵਿੱਖ ਵਿੱਚ ਵੀ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਬਿਨਾਂ ਕਿਸੇ ਦਬਾਅ ਦੇ ਸਖ਼ਤ ਕਾਨੂੰਨੀ ਕਾਰਵਾਈ ਜਾਰੀ ਰਹੇਗੀ ਅਤੇ ਕਿਸੇ ਨੂੰ ਵੀ ਕਾਨੂੰਨ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
 

#World News #ਜਨ ਪੰਜਾਬ #ਪੰਜਾਬ ਖ਼ਬਰਾਂ #latest news punjab #jan punjab news
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਕਾਨੂੰਨ–ਵਿਵਸਥਾ - ਕਾਨੂੰਨ ਤੇ ਕਾਰਵਾਈ अपडेट्स