ਲੁਧਿਆਣਾ ਈਸਟ ਚ ਆਬਕਾਰੀ ਵਿਭਾਗ ਦੀ ਇਨਫੋਰਸਮੈਂਟ ਮੁਹਿੰਮ, ਚਿਕਨ ਕੋਰਨਰਾਂ ‘ਤੇ ਸ਼ਰਾਬ ਸਰਵ ਕਰਨ ਖ਼ਿਲਾਫ਼ ਸਖ਼ਤ ਨਿਗਰਾਨੀ

ਲੁਧਿਆਣਾ ਈਸਟ ਚ ਆਬਕਾਰੀ ਵਿਭਾਗ ਦੀ ਇਨਫੋਰਸਮੈਂਟ ਮੁਹਿੰਮ, ਚਿਕਨ ਕੋਰਨਰਾਂ ‘ਤੇ ਸ਼ਰਾਬ ਸਰਵ ਕਰਨ ਖ਼ਿਲਾਫ਼ ਸਖ਼ਤ ਨਿਗਰਾਨੀ

Post by : Jan Punjab Bureau

Dec. 27, 2025 1:07 p.m. 382

ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡੀਸੀਐਕਸ ਪਟਿਆਲਾ ਜ਼ੋਨ ਸ਼੍ਰੀ ਤਰਸੇਮ ਚੰਦ ਪੀਸੀਐਸ ਦੀ ਰਹਿਨੁਮਾਈ ਹੇਠ, ਲੁਧਿਆਣਾ ਈਸਟ ਦੀ ਸਹਾਇਕ ਆਬਕਾਰੀ ਕਮਿਸ਼ਨਰ ਡਾ. ਸ਼ਿਵਾਨੀ ਗੁਪਤਾ ਅਤੇ ਈਓ ਸ਼੍ਰੀ ਵਿਕਾਸ ਭਾਟੇਜਾ ਦੀ ਸਿੱਧੀ ਨਿਗਰਾਨੀ ਹੇਠ ਲੁਧਿਆਣਾ ਈਸਟ ਖੇਤਰ ਵਿੱਚ ਇੱਕ ਪ੍ਰਭਾਵਸ਼ਾਲੀ ਇਨਫੋਰਸਮੈਂਟ ਮੁਹਿੰਮ ਚਲਾਈ ਗਈ।

ਇਸ ਕਾਰਵਾਈ ਦੌਰਾਨ ਲੁਧਿਆਣਾ ਈਸਟ ਦੀ ਆਬਕਾਰੀ ਟੀਮ ਵੱਲੋਂ ਵੱਖ-ਵੱਖ ਚਿਕਨ ਕੋਰਨਰਾਂ ਅਤੇ ਢਾਬਿਆਂ—ਲਾਰਕ ਢਾਬਾ, ਪ੍ਰੁਸ਼ਾਰਥੀ, ਡੋਗਰਾ ਢਾਬਾ, ਸ਼ੇਰੇ ਪੰਜਾਬ, ਚਾਵਲਾਜ਼ ਅਤੇ ਅਮਨ ਸਨੈਕਸ—ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ। ਇਹ ਮੁਹਿੰਮ ਐਨਫੋਰਸਮੈਂਟ ਇੰਸਪੈਕਟਰ ਅਮਨਦੀਪ ਸਿੰਘ, ਨਵਦੀਪ ਸਿੰਘ ਅਤੇ ਆਦਰਸ਼ ਵੱਲੋਂ ਐਕਸਾਈਜ਼ ਪੁਲਿਸ ਸਟਾਫ਼ ਦੇ ਸਹਿਯੋਗ ਨਾਲ ਅਮਲ ਵਿੱਚ ਲਿਆਂਦੀ ਗਈ।

ਜਾਂਚ ਦੌਰਾਨ ਖ਼ਾਸ ਤੌਰ ‘ਤੇ ਇਹ ਯਕੀਨੀ ਬਣਾਇਆ ਗਿਆ ਕਿ ਜਿਨ੍ਹਾਂ ਖਾਣ-ਪੀਣ ਵਾਲੀਆਂ ਥਾਵਾਂ ‘ਤੇ ਸ਼ਰਾਬ ਪਿਲਾਉਣ ਲਈ ਆਬਕਾਰੀ ਵਿਭਾਗ ਵੱਲੋਂ ਲਾਇਸੈਂਸ ਜਾਰੀ ਨਹੀਂ ਹੈ, ਉੱਥੇ ਕਿਸੇ ਵੀ ਹਾਲਤ ਵਿੱਚ ਸ਼ਰਾਬ ਨਾ ਪਿਲਾਈ ਜਾਵੇ। ਵਪਾਰੀਆਂ ਨੂੰ ਸਪਸ਼ਟ ਅਤੇ ਕੜੀਆਂ ਹਦਾਇਤਾਂ ਦਿੱਤੀਆਂ ਗਈਆਂ ਕਿ ਗ਼ੈਰ-ਲਾਇਸੈਂਸਸ਼ੁਦਾ ਥਾਵਾਂ ‘ਤੇ ਸ਼ਰਾਬ ਦੀ ਸਰਵਿਸ ਕਾਨੂੰਨਨ ਜੁਰਮ ਹੈ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਸਹਾਇਕ ਆਬਕਾਰੀ ਕਮਿਸ਼ਨਰ ਡਾ. ਸ਼ਿਵਾਨੀ ਗੁਪਤਾ ਦਾ ਬਿਆਨ

ਸਹਾਇਕ ਆਬਕਾਰੀ ਕਮਿਸ਼ਨਰ ਡਾ. ਸ਼ਿਵਾਨੀ ਗੁਪਤਾ ਨਾਲ ਗੱਲਬਾਤ ਦੌਰਾਨ ਦੱਸਿਆ ਗਿਆ ਕਿ ਇਹ ਇਨਫੋਰਸਮੈਂਟ ਮੁਹਿੰਮ ਅੱਗੇ ਵੀ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਸਪਸ਼ਟ ਕੀਤਾ ਕਿ ਕਿਸੇ ਵੀ ਅਣ-ਰਜਿਸਟਰਡ ਜਾਂ ਗ਼ੈਰ-ਕਾਨੂੰਨੀ ਥਾਂ ‘ਤੇ, ਕਿਸੇ ਵੀ ਸੂਰਤ ਵਿੱਚ, ਸ਼ਰਾਬ ਪਿਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਅਜਿਹੇ ਕਿਸੇ ਵੀ ਮਾਮਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਅਨੁਸਾਰ ਵਿਭਾਗ ਦਾ ਮੁੱਖ ਉਦੇਸ਼ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਕਰਵਾਉਣਾ ਅਤੇ ਵਪਾਰੀਆਂ ਨੂੰ ਨਿਯਮਾਂ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਕਰਨਾ ਹੈ।

ਸਮਾਜਿਕ ਹਿੱਤ ਵਿੱਚ ਸਰਾਹਣਯੋਗ ਕਦਮ

ਇਲਾਕੇ ਦੇ ਨਿਵਾਸੀਆਂ ਅਤੇ ਸਮਾਜਿਕ ਵਰਗਾਂ ਵੱਲੋਂ ਆਬਕਾਰੀ ਵਿਭਾਗ ਦੇ ਇਸ ਕਦਮ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਅਜਿਹੀਆਂ ਨਿਰੰਤਰ ਇਨਫੋਰਸਮੈਂਟ ਮੁਹਿੰਮਾਂ ਨਾਲ ਗ਼ੈਰ-ਕਾਨੂੰਨੀ ਸ਼ਰਾਬ ਸਰਵਿਸ ‘ਤੇ ਠੋਸ ਰੋਕ ਲੱਗੇਗੀ, ਕਾਨੂੰਨੀ ਪ੍ਰਬੰਧ ਹੋਰ ਮਜ਼ਬੂਤ ਹੋਵੇਗਾ ਅਤੇ ਸਮਾਜਿਕ ਮਾਹੌਲ ਹੋਰ ਸੁਰੱਖਿਅਤ ਅਤੇ ਅਨੁਸ਼ਾਸਿਤ ਬਣੇਗਾ।

ਆਬਕਾਰੀ ਵਿਭਾਗ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਲੁਧਿਆਣਾ ਈਸਟ ਖੇਤਰ ਵਿੱਚ ਅੱਗੇ ਵੀ ਇਸ ਤਰ੍ਹਾਂ ਦੀਆਂ ਇਨਫੋਰਸਮੈਂਟ ਡਰਾਈਵਾਂ ਨਿਯਮਤ ਤੌਰ ‘ਤੇ ਜਾਰੀ ਰਹਿਣਗੀਆਂ।

#ਜਨ ਪੰਜਾਬ #ਪੰਜਾਬ ਖ਼ਬਰਾਂ #latest news punjab #jan punjab news #Punjab Exice department
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਕਾਨੂੰਨ–ਵਿਵਸਥਾ - ਕਾਨੂੰਨ ਤੇ ਕਾਰਵਾਈ अपडेट्स