ਨਾਜਾਇਜ਼ ਸ਼ਰਾਬ ਮਾਫੀਆ ਲਈ ਲੁਧਿਆਣਾ ਈਸਟ ਰੇਂਜ ਹੁਣ ਕਿਸੇ ਵੀ ਤਰ੍ਹਾਂ ਦਾ “ਸੇਫ਼ ਜ਼ੋਨ” ਨਹੀਂ ਰਹੀ

ਨਾਜਾਇਜ਼ ਸ਼ਰਾਬ ਮਾਫੀਆ ਲਈ ਲੁਧਿਆਣਾ ਈਸਟ ਰੇਂਜ ਹੁਣ ਕਿਸੇ ਵੀ ਤਰ੍ਹਾਂ ਦਾ “ਸੇਫ਼ ਜ਼ੋਨ” ਨਹੀਂ ਰਹੀ

Post by : Jan Punjab Bureau

Jan. 23, 2026 1:24 p.m. 190

ਲੁਧਿਆਣਾ | 23 ਜਨਵਰੀ 2026:- ਲੁਧਿਆਣਾ ਈਸਟ ਰੇਂਜ ਵਿੱਚ ਨਾਜਾਇਜ਼, ਮਿਲਾਵਟੀ ਅਤੇ ਤਸਕਰੀ ਕੀਤੀ ਜਾ ਰਹੀ ਸ਼ਰਾਬ ਖ਼ਿਲਾਫ਼ ਚੱਲ ਰਹੀ ਐਨਫੋਰਸਮੈਂਟ ਮੁਹਿੰਮ ਲਗਾਤਾਰ ਜਾਰੀ ਹੈ, ਜੋ ਸੋਚ-ਸਮਝ ਕੇ ਤਿਆਰ ਕੀਤੀ ਗਈ ਜ਼ਮੀਨੀ ਯੋਜਨਾ ਅਧੀਨ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਲਾਕੇ ਵਿੱਚ ਸਰਗਰਮ ਨਾਜਾਇਜ਼ ਸ਼ਰਾਬ ਮਾਫੀਆ ਲਈ ਲੁਧਿਆਣਾ ਈਸਟ ਰੇਂਜ ਹੁਣ ਕਿਸੇ ਵੀ ਤਰ੍ਹਾਂ ਦਾ “ਸੇਫ਼ ਜ਼ੋਨ” ਨਹੀਂ ਰਹੀ।

ਸ਼੍ਰੀ ਤਰਸੇਮ ਚੰਦ, ਪੀ.ਸੀ.ਐਸ, ਡੀ.ਸੀ.ਐਕਸ, ਪਟਿਆਲਾ ਜੋਨ ਦੀ ਦੂਰਅੰਦੇਸ਼ੀ ਅਤੇ ਨਿਰੰਤਰ ਮਾਰਗਦਰਸ਼ਨ ਹੇਠ, ਲੁਧਿਆਣਾ ਈਸਟ ਰੇਂਜ ਵਿੱਚ ਡਾ. ਸ਼ਿਵਾਨੀ ਗੁਪਤਾ, ਏ.ਸੀ.ਐਕਸ ਵੱਲੋਂ ਤਿਆਰ ਕੀਤੀ ਗਈ ਮੈਦਾਨੀ ਯੋਜਨਾ ਅਨੁਸਾਰ ਐਕਸਾਈਜ਼ ਟੀਮ ਵੱਲੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।

ਟੀਮ ਵੱਲੋਂ ਮਿਲ ਰਹੀਆਂ ਪੱਕੀਆਂ ਸੂਚਨਾਵਾਂ, ਅਚਾਨਕ ਨਾਕਾਬੰਦੀਆਂ ਅਤੇ ਨਿਰੰਤਰ ਛਾਪੇਮਾਰੀਆਂ ਰਾਹੀਂ ਗਲਤ ਅਨਸਰਾਂ ਦੀ ਨੱਕ ‘ਚ ਨਕੇਲ ਪਾਈ ਹੋਈ ਹੈ।
ਇਸੇ ਕੜੀ ਹੇਠ, ਐਕਸਾਈਜ਼ ਅਫਸਰ ਗੋਪਾਲ ਗੇਰਾ ਅਤੇ ਵਿਕਾਸ ਭਾਟੇਜਾ ਦੀ ਦੇਖਰੇਖ ਹੇਠ ਦੋ ਵੱਖ-ਵੱਖ ਥਾਵਾਂ ‘ਤੇ ਕਾਰਵਾਈਆਂ ਅਮਲ ਵਿੱਚ ਲਿਆਂਦੀਆਂ ਗਈਆਂ, ਜਿਨ੍ਹਾਂ ਦੌਰਾਨ ਨਾਜਾਇਜ਼ ਸ਼ਰਾਬ ਸਬੰਧੀ ਮਾਮਲੇ ਸਾਹਮਣੇ ਆਏ।

ਪਹਿਲੀ ਕਾਰਵਾਈ ਦੌਰਾਨ ਗੁਪਤ ਅਤੇ ਭਰੋਸੇਯੋਗ ਸੂਚਨਾ ਦੇ ਆਧਾਰ ‘ਤੇ 22 ਜਨਵਰੀ 2026 ਨੂੰ ਐਕਸਾਈਜ਼ ਇੰਸਪੈਕਟਰ ਮੇਜਰ ਸਿੰਘ ਵੱਲੋਂ ਮਲੌਦ ਪੁਲਿਸ ਸਟਾਫ ਦੇ ਸਹਿਯੋਗ ਨਾਲ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਦੋਸ਼ੀ ਗੁਰਮੀਤ ਕੌਰ ਉਰਫ ਕਾਲੀ, ਵਾਸੀ ਸੈਂਸੀ ਮੁਹੱਲਾ, ਮਲੌਦ ਨੂੰ ਕਾਬੂ ਕੀਤਾ ਗਿਆ। ਦੋਸ਼ੀ ਦੇ ਕਬਜ਼ੇ ‘ਚੋਂ 12 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 100 ਟ੍ਰਾਮਾਡੋਲ ਕੈਪਸੂਲ ਬਰਾਮਦ ਕੀਤੇ ਗਏ।

ਬਰਾਮਦ ਸ਼ਰਾਬ ਦਾ ਬ੍ਰਾਂਡ “PML Punjab Khasa – For Sale in Punjab Only” ਸੀ। ਸ਼ਰਾਬ ਦੀਆਂ ਬੋਤਲਾਂ ‘ਤੇ QR ਕੋਡ ਮੌਜੂਦ ਨਹੀਂ ਸਨ ਅਤੇ ਬੈਚ ਨੰਬਰ ਵੀ ਮਿਟਾਏ ਹੋਏ ਸਨ। ਇਸ ਮਾਮਲੇ ਸਬੰਧੀ ਥਾਣਾ ਮਲੌਦ ਵਿੱਚ ਐਫਆਈਆਰ ਦਰਜ ਕਰਨ ਦੀ ਕਾਰਵਾਈ ਜਾਰੀ ਹੈ।

ਇਸੇ ਦਿਨ ਦੂਜੀ ਕਾਰਵਾਈ ਅਧੀਨ ਐਕਸਾਈਜ਼ ਇੰਸਪੈਕਟਰ ਨਵਦੀਪ ਸਿੰਘ ਅਤੇ ਐਕਸਾਈਜ਼ ਇੰਸਪੈਕਟਰ ਆਦਰਸ਼ ਵੱਲੋਂ ਆਬਕਾਰੀ ਪੁਲਿਸ ਸਟਾਫ ਅਤੇ ਥਾਣਾ ਮੋਤੀ ਨਗਰ, ਲੁਧਿਆਣਾ ਦੀ ਪੁਲਿਸ ਟੀਮ ਦੇ ਸਹਿਯੋਗ ਨਾਲ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਦੋਸ਼ੀ ਅਲਾਉਦੀਨ ਉਰਫ ਗੱਬਰੂ, ਪੁੱਤਰ ਨਜ਼ਰੋਲ, ਵਾਸੀ ਮਕਾਨ ਨੰਬਰ 666, ਗਲੀ ਨੰਬਰ 3, ਜਨਕਪੁਰੀ, ਲੁਧਿਆਣਾ ਨੂੰ ਕਾਬੂ ਕੀਤਾ ਗਿਆ।

ਦੋਸ਼ੀ ਦੇ ਕਬਜ਼ੇ ‘ਚੋਂ 24 ਬੋਤਲਾਂ “111 Ace Whisky – For Sale in Chandigarh Only” ਬਰਾਮਦ ਹੋਈਆਂ। ਸ਼ਰਾਬ ਤੇ QR ਕੋਡ ਮੌਜੂਦ ਨਹੀਂ ਸੀ ਅਤੇ ਬੈਚ ਨੰਬਰ NA ਦਰਜ ਕੀਤਾ ਗਿਆ। ਇਸ ਮਾਮਲੇ ‘ਚ ਥਾਣਾ ਮੋਤੀ ਨਗਰ, ਲੁਧਿਆਣਾ ਵਿੱਚ ਐਫਆਈਆਰ ਨੰਬਰ 17 ਮਿਤੀ 22.01.2026 ਨੂੰ ਦਰਜ ਕੀਤੀ ਗਈ ਹੈ।

ਅਧਿਕਾਰੀਆਂ ਮੁਤਾਬਕ, ਲੁਧਿਆਣਾ ਈਸਟ ਰੇਂਜ ਵਿੱਚ ਇਹ ਕਾਰਵਾਈਆਂ ਲਗਾਤਾਰ ਚੱਲ ਰਹੀ ਐਨਫੋਰਸਮੈਂਟ ਮੁਹਿੰਮ ਦਾ ਹਿੱਸਾ ਹਨ। ਨਾਜਾਇਜ਼, ਮਿਲਾਵਟੀ ਅਤੇ ਤਸਕਰੀ ਕੀਤੀ ਜਾ ਰਹੀ ਸ਼ਰਾਬ ਦੇ ਨੈਟਵਰਕ ‘ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਅੱਗੇ ਵੀ ਕਾਨੂੰਨ ਅਨੁਸਾਰ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ।

#World News #ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਕਾਨੂੰਨ–ਵਿਵਸਥਾ - ਕਾਨੂੰਨ ਤੇ ਕਾਰਵਾਈ अपडेट्स