ਲੁਧਿਆਣਾ ਈਸਟ ਰੇਂਜ ਵਿੱਚ ਐਕਸਾਈਜ਼ ਦੀ ਵੱਡੀ ਕਾਰਵਾਈ, ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

ਲੁਧਿਆਣਾ ਈਸਟ ਰੇਂਜ ਵਿੱਚ ਐਕਸਾਈਜ਼ ਦੀ ਵੱਡੀ ਕਾਰਵਾਈ, ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

Post by : Jan Punjab Bureau

Jan. 12, 2026 6:20 p.m. 214

ਲੁਧਿਆਣਾ ਈਸਟ ਰੇਂਜ ਵਿੱਚ ਨਾਜਾਇਜ਼ ਸ਼ਰਾਬ ਖ਼ਿਲਾਫ਼ ਵੱਡੀ ਕਾਰਵਾਈ, 24 ਬੋਤਲਾਂ ਸਮੇਤ ਇਕ ਵਿਅਕਤੀ ਕਾਬੂ

ਲੁਧਿਆਣਾ, 12 ਜਨਵਰੀ 2026
 

ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਨਾਜਾਇਜ਼, ਨਕਲੀ ਅਤੇ ਤਸਕਰੀ ਦੀ ਸ਼ਰਾਬ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਲੁਧਿਆਣਾ ਈਸਟ ਰੇਂਜ ਵਿੱਚ ਵੱਡੀ ਸਫਲਤਾ ਹਾਸਲ ਹੋਈ ਹੈ। ਇਹ ਕਾਰਵਾਈ ਸ਼੍ਰੀ ਤਰਸੇਮ ਚੰਦ, ਡੀਸੀਐਕਸ ਪਟਿਆਲਾ ਜ਼ੋਨ ਦੀ ਯੋਗ ਅਗਵਾਈ ਅਤੇ ਡਾ. ਸ਼ਿਵਾਨੀ ਗੁਪਤਾ, ਏਸੀਐਕਸ ਲੁਧਿਆਣਾ ਈਸਟ ਦੀ ਸਿੱਧੀ ਦੇਖਰੇਖ ਹੇਠ ਅੰਜਾਮ ਦਿੱਤੀ ਗਈ। ਇਸ ਦੌਰਾਨ ਐਕਸਾਈਜ਼ ਅਧਿਕਾਰੀ ਗੋਪਾਲ ਗੇਰਾ ਅਤੇ ਵਿਕਾਸ ਭਟੇਜਾ ਦਾ ਵੀ ਸਰਗਰਮ ਯੋਗਦਾਨ ਰਿਹਾ।

ਮਿਲੀ ਖੁਫੀਆ ਜਾਣਕਾਰੀ ਦੇ ਆਧਾਰ ’ਤੇ 12 ਜਨਵਰੀ 2026 ਨੂੰ ਐਕਸਾਈਜ਼ ਇੰਸਪੈਕਟਰ ਸਤਪਾਲ ਸਿੰਘ ਵੱਲੋਂ ਐਕਸਾਈਜ਼ ਪੁਲਿਸ ਸਟਾਫ਼ ਅਤੇ ਥਾਣਾ ਦੋਰਾਹਾ (ਲੁਧਿਆਣਾ) ਦੀ ਪੁਲਿਸ ਟੀਮ ਨਾਲ ਮਿਲ ਕੇ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ।

ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ:
ਕਸ਼ਮੀਰ ਸਿੰਘ ਪੁੱਤਰ ਦਲੇਰ ਸਿੰਘ, ਵਾਸੀ ਪਿੰਡ ਬੋਹੜੀਆਂ ਸੈਣੀਆਂ, ਥਾਣਾ ਭੈਣੀ ਮੀਆਂ ਖਾਂ, ਜ਼ਿਲ੍ਹਾ ਗੁਰਦਾਸਪੁਰ।

ਬਰਾਮਦਗੀ ਦਾ ਵੇਰਵਾ:

  • 24 ਬੋਤਲਾਂ — Grand Affairs (For Sale in Punjab Only), ਬੈਚ ਨੰਬਰ: 65/Dec-25, QR ਕੋਡ: ਉਪਲਬਧ ਨਹੀਂ, ਵਾਹਨ: ਕੋਈ ਨਹੀਂ, ਐਫਆਈਆਰ ਨੰਬਰ: 007, ਮਿਤੀ 2.01.2026, ਥਾਣਾ: ਦੋਰਾਹਾ, ਲੁਧਿਆਣਾ
     

ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਵੱਲੋਂ ਸਮੇਂ-ਸਮੇਂ ’ਤੇ ਦਿੱਤੇ ਗਏ ਨਿਰਦੇਸ਼ਾਂ ਦੇ ਮੱਦੇਨਜ਼ਰ ਲੁਧਿਆਣਾ ਈਸਟ ਰੇਂਜ ਵਿੱਚ ਐਨਫੋਰਸਮੈਂਟ ਕਾਰਵਾਈਆਂ ਪੂਰੀ ਤਰ੍ਹਾਂ ਤੇਜ਼ੀ ਨਾਲ ਜਾਰੀ ਹਨ, ਤਾਂ ਜੋ ਸੂਬੇ ਵਿੱਚ ਨਾਜਾਇਜ਼, ਨਕਲੀ ਅਤੇ ਤਸਕਰੀ ਦੀ ਸ਼ਰਾਬ ਦੇ ਗੋਰਖਧੰਦੇ ਨੂੰ ਜੜੋਂ ਖਤਮ ਕੀਤਾ ਜਾ ਸਕੇ।

 

#World News #ਜਨ ਪੰਜਾਬ #ਪੰਜਾਬ ਖ਼ਬਰਾਂ #ludhiana-excise
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਪੰਜਾਬ - ਮਾਝਾ अपडेट्स