ਭੀਖੀ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਕਾਸਕੋ ਆਪਰੇਸ਼ਨ ਤੇ ਛਾਪੇ

ਭੀਖੀ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਕਾਸਕੋ ਆਪਰੇਸ਼ਨ ਤੇ ਛਾਪੇ

Post by : Bandan Preet

Dec. 20, 2025 6:27 p.m. 516

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਭੀਖੀ ਪੁਲਿਸ ਵੱਲੋਂ ਕਾਸਕੋ ਆਪਰੇਸ਼ਨ, ਸੁਨਸਾਨ ਥਾਵਾਂ ’ਤੇ ਛਾਣਬੀਣ|

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ ਭੀਖੀ ਪੁਲਿਸ ਵੱਲੋਂ ਕਾਸਕੋ ਆਪਰੇਸ਼ਨ ਦੌਰਾਨ ਵੱਖ-ਵੱਖ ਸੁਨਸਾਨ ਥਾਵਾਂ ’ਤੇ ਛਾਣਬੀਣ ਕੀਤੀ ਗਈ। ਇਸ ਦੌਰਾਨ ਐਸ ਪੀ ਐਚ ਪੁਸ਼ਪਿੰਦਰ ਸਿੰਘ, ਥਾਣਾ ਭੀਖੀ ਦੇ ਐਸ ਐਚ ਓ ਸਰਦਾਰ ਗੁਰਮੇਲ ਸਿੰਘ ਅਤੇ ਭਾਰੀ ਪੁਲਿਸ ਫੋਰਸ ਮੌਜੂਦ ਸੀ। ਉਨ੍ਹਾਂ ਦੇ ਨਾਲ ਵਾਰਡ ਨੰਬਰ ਦੋ ਦੇ ਐਮ ਸੀ ਪ੍ਰੇਮ ਕੁਮਾਰ ਵੀ ਹਾਜ਼ਰ ਸਨ।

ਐਸ ਪੀ ਐਚ ਪੁਸ਼ਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੰਡਰ ਬਣੇ ਮਕਾਨਾਂ ਅਤੇ ਸੁਨਸਾਨ ਥਾਵਾਂ ’ਤੇ ਨੌਜਵਾਨ ਇਕੱਠੇ ਹੋ ਕੇ ਨਸ਼ਾ ਕਰਦੇ ਹਨ। ਇਨ੍ਹਾਂ ਥਾਵਾਂ ਦੇ ਮਾਲਕਾਂ ਨੂੰ ਨੋਟਿਸ ਰਾਹੀਂ ਹਦਾਇਤ ਕੀਤੀ ਜਾਵੇਗੀ, ਤਾਂ ਜੋ ਨੌਜਵਾਨਾਂ ਵੱਲੋਂ ਲੁਕ ਕੇ ਇਨ੍ਹਾਂ ਜਗ੍ਹਾਂ ’ਤੇ ਨਸ਼ਾ ਕਰਨ ਨੂੰ ਰੋਕਿਆ ਜਾ ਸਕੇ।

ਉਨ੍ਹਾਂ ਕਿਹਾ ਕਿ ਪੁਲਿਸ ਦੀ ਕੋਸ਼ਿਸ਼ ਹੈ ਕਿ ਨਸ਼ੇ ਦੀ ਲਤ ਦਾ ਸ਼ਿਕਾਰ ਨੌਜਵਾਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਕੇ ਉਨ੍ਹਾਂ ਦਾ ਇਲਾਜ ਕਰਾਇਆ ਜਾਵੇ, ਤਾਂ ਜੋ ਉਨ੍ਹਾਂ ਦੀਆਂ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕੇ।

#ਪੰਜਾਬ ਖ਼ਬਰਾਂ #ਅਰਥਿਕਤਾ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਕਾਨੂੰਨ–ਵਿਵਸਥਾ - ਕਾਨੂੰਨ ਤੇ ਕਾਰਵਾਈ अपडेट्स