ਮਾਨਸਾ ‘ਚ 21ਵੀਂ ਲੋਹੜੀ ਧੀਆਂ ਦਾ ਮੇਲਾ, 10 ਜਨਵਰੀ ਨੂੰ ਖਾਲਸਾ ਹਾਈ ਸਕੂਲ 'ਚ ਕਰਵਾਇਆ ਜਾ ਰਿਹਾ

ਮਾਨਸਾ ‘ਚ 21ਵੀਂ ਲੋਹੜੀ ਧੀਆਂ ਦਾ ਮੇਲਾ, 10 ਜਨਵਰੀ ਨੂੰ ਖਾਲਸਾ ਹਾਈ ਸਕੂਲ 'ਚ ਕਰਵਾਇਆ ਜਾ ਰਿਹਾ

Author : Devinder Pal

Dec. 24, 2025 11:58 a.m. 433

ਮਾਨਸਾ :- ਸੱਭਿਆਚਾਰਕ ਚੇਤਨਾ ਮੰਚ ਰਜਿਸਟਰਡ ਮਾਨਸਾ ਵੱਲੋਂ 21ਵੀਂ ਲੋਹੜੀ ਧੀਆਂ ਦਾ ਮੇਲਾ 10 ਜਨਵਰੀ 2025 ਨੂੰ ਖਾਲਸਾ ਹਾਈ ਸਕੂਲ ਮਾਨਸਾ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸਦਾ ਪੋਸਟਰ ਡਿਪਟੀ ਕਮਿਸ਼ਨਰ ਨਵਜੋਤ ਕੌਰ ਵੱਲੋਂ ਜਾਰੀ ਕੀਤਾ ਗਿਆ। ਮੇਲੇ ਦੀ ਪ੍ਰਧਾਨਗੀ ਐਮਐਲਏ ਵਿਜੇ ਸਿੰਗਲਾ ਅਤੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਕਰਨਗੇ, ਜਦਕਿ ਮੁੱਖ ਮਹਿਮਾਨ ਗੁਰਮੀਤ ਸਿੰਘ ਖੁਡੀਆਂ ਹੋਣਗੇ।

ਇਸ ਮੌਕੇ ਮਾਨਸਾ ਜ਼ਿਲ੍ਹੇ ਦੀਆਂ 21 ਹੋਣਹਾਰ ਲੜਕੀਆਂ ਦਾ ਸਨਮਾਨ ਕੀਤਾ ਜਾਵੇਗਾ। ਮੇਲੇ ਵਿੱਚ ਸੱਭਿਆਚਾਰਕ ਪ੍ਰੋਗਰਾਮਾਂ ਦੇ ਤਹਿਤ ਨਾਮਵਰ ਗਾਇਕ ਗਾਇਕੀ ਕਰਨਗੇ। ਮੰਚ ਦੇ ਪ੍ਰਧਾਨ ਹਰਿੰਦਰ ਮਾਨਸ਼ਾਹੀਆ, ਜਨਰਲ ਸਕੱਤਰ ਹਰਦੀਪ ਸਿੰਘ ਸਿੱਧੂ ਅਤੇ ਵਿੱਤ ਸਕੱਤਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਮਾਨਸਾ ਵਿੱਚ ਲੋਹੜੀ ਧੀਆਂ ਦਾ ਮੇਲਾ ਦੋ ਦਹਾਕਿਆਂ ਤੋਂ ਹਰ ਸਾਲ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਇਲਾਕੇ ਦੇ ਲੋਕ ਪਰਿਵਾਰਾਂ ਸਮੇਤ ਧੀਆਂ ਦੀ ਹੋਂਸਲਾ ਅਫਜ਼ਾਈ ਲਈ ਪਹੁੰਚਦੇ ਹਨ।

ਮੰਚ ਦੇ ਕੋਆਰਡੀਨੇਟਰ ਬਲਰਾਜ ਨੰਗਲ, ਡਾਇਰੈਕਟਰ ਰਾਜ ਜੋਸ਼ੀ ਅਤੇ ਸਰਬਜੀਤ ਸਿੰਘ ਕੋਂਸਲ, ਨਰਿੰਦਰ ਸ਼ਰਮਾ ਨੇ ਦੱਸਿਆ ਕਿ ਇਸ ਵਾਰ ਦਾ ਮੇਲਾ ਮਰਹੂਮ ਨਾਟਕਕਾਰ ਬਲਰਾਜ ਮਾਨ ਨੂੰ ਸਮਰਪਿਤ ਕੀਤਾ ਗਿਆ ਹੈ, ਜਿਨ੍ਹਾਂ ਨੇ 20 ਵਰ੍ਹਿਆਂ ਦੌਰਾਨ ਮੇਲੇ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ।

ਮੇਲੇ ਦੌਰਾਨ ਵੱਖ-ਵੱਖ ਪ੍ਰਦਰਸ਼ਨੀਆਂ, ਸੱਭਿਆਚਾਰਕ ਕਾਰਜਕ੍ਰਮ ਅਤੇ ਹੋਰ ਮਨੋਰੰਜਨ ਦੀਆਂ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਣਗੀਆਂ, ਜੋ ਲੋਕਾਂ ਅਤੇ ਪਰਿਵਾਰਾਂ ਲਈ ਦਿਲਚਸਪ ਤਜ਼ਰਬਾ ਬਣਨਗੀਆਂ।

#ਜਨ ਪੰਜਾਬ #ਪੰਜਾਬ ਖ਼ਬਰਾਂ #latest news punjab #jan punjab news
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਸਿੱਖਿਆ ਖੇਤਰ - ਸਕੂਲ–ਕਾਲਜ अपडेट्स