ਇੰਡੋ ਨੇਪਾਲ ਇਨਵੀਟੇਸ਼ਨਲ ਇੰਟਰਨੈਸ਼ਨਲ ਚੈਪੀਅਨਸ਼ਿੱਪ 2025 ਪੋਖਰਾ (ਨੇਪਾਲ) ਵਿਖੇ ਵੱਖ-ਵੱਖ ਖੇਡਾਂ ਵਿੱਚ ਗੋਲਡ ਮੈਡਲ ਜਿੱਤ ਕੇ ਪਹੁੰਚੇ ਬੱਚਿਆਂ ਦਾ ਭਰਵਾਂ ਸਵਾਗਤ

ਇੰਡੋ ਨੇਪਾਲ ਇਨਵੀਟੇਸ਼ਨਲ ਇੰਟਰਨੈਸ਼ਨਲ ਚੈਪੀਅਨਸ਼ਿੱਪ 2025 ਪੋਖਰਾ (ਨੇਪਾਲ) ਵਿਖੇ ਵੱਖ-ਵੱਖ ਖੇਡਾਂ ਵਿੱਚ ਗੋਲਡ ਮੈਡਲ ਜਿੱਤ ਕੇ ਪਹੁੰਚੇ ਬੱਚਿਆਂ ਦਾ ਭਰਵਾਂ ਸਵਾਗਤ

Author : Devinder Pal

Jan. 1, 2026 10:14 a.m. 198

ਮਾਨਸਾ — ਨੇਪਾਲ ਦੇ ਪੋਖਰਾ ਸ਼ਹਿਰ ਵਿੱਚ 25 ਦਸੰਬਰ ਤੋਂ 29 ਦਸੰਬਰ 2025 ਤੱਕ ਕਰਵਾਈ ਗਈ ਇੰਡੋ-ਨੇਪਾਲ ਇਨਵੀਟੇਸ਼ਨਲ ਇੰਟਰਨੈਸ਼ਨਲ ਚੈਪੀਅਨਸ਼ਿੱਪ ਵਿੱਚ ਮਾਨਸਾ ਜ਼ਿਲ੍ਹੇ ਦੇ ਹੋਨਹਾਰ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਜਿੱਤ ਕੇ ਜ਼ਿਲ੍ਹੇ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।

ਇਸ ਅੰਤਰਰਾਸ਼ਟਰੀ ਚੈਪੀਅਨਸ਼ਿੱਪ ਵਿੱਚ ਝੁਨੀਰ ਤੋਂ ਜਸਮਨਦੀਪ ਸਿੰਘ (ਪੁੱਤਰ ਪ੍ਰੇਮ ਸਿੰਘ) ਅਤੇ ਪਿੰਡ ਫੱਤਾ ਮਾਲੋਕਾ ਜ਼ਿਲ੍ਹਾ ਮਾਨਸਾ ਤੋਂ ਸਾਹਿਲਦੀਪ ਸਿੰਘ (ਪੁੱਤਰ ਜਗਰੂਪ ਸਿੰਘ) ਨੇ ਅੰਡਰ-17 ਫੁੱਟਬਾਲ ਵਿੱਚ ਭਾਗ ਲਿਆ, ਜਦਕਿ ਪਿੰਡ ਫੱਤਾ ਮਾਲੋਕਾ ਦੀ ਖੁਸ਼ਪ੍ਰੀਤ ਕੌਰ ਨੇ ਅੰਡਰ-17 ਨੈਸ਼ਨਲ ਕਬੱਡੀ ਵਿੱਚ ਆਪਣੀ ਕਾਬਲੀਅਤ ਦਿਖਾਈ। ਤਿੰਨਾਂ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦੇ ਤਗਮੇ ਆਪਣੇ ਨਾਮ ਕੀਤੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਆਗੂ ਪਰਮਜੀਤ ਸਿੰਘ ਮੰਨਾ ਨੇ ਦੱਸਿਆ ਕਿ ਇਹ ਬੱਚੇ ਆਪਣੇ ਕੋਚ ਲੱਕੀ ਜਲੰਧਰ ਦੀ ਅਗਵਾਈ ਹੇਠ ਸਕਿੱਲਰ ਅਕੈਡਮੀ ਰਾਹੀਂ ਨੇਪਾਲ ਗਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਦੀ ਕਾਮਯਾਬੀ ਮਾਨਸਾ ਜ਼ਿਲ੍ਹੇ ਲਈ ਮਾਣ ਦੀ ਗੱਲ ਹੈ।

ਪਰਮਜੀਤ ਸਿੰਘ ਮੰਨਾ ਨੇ ਅੱਗੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਖਿਡਾਰੀਆਂ ਨੂੰ ਢੁੱਕਵਾਂ ਸਹਿਯੋਗ ਅਤੇ ਸਹੂਲਤਾਂ ਮਿਲਣ, ਤਾਂ ਇਹ ਬੱਚੇ ਭਵਿੱਖ ਵਿੱਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਓਲੰਪਿਕ ਵਰਗੀਆਂ ਵੱਡੀਆਂ ਅੰਤਰਰਾਸ਼ਟਰੀ ਖੇਡਾਂ ਲਈ ਤਿਆਰੀ ਕਰ ਸਕਦੇ ਹਨ।

ਖਿਡਾਰੀਆਂ ਦੇ ਪਿੰਡ ਪਹੁੰਚਣ ‘ਤੇ ਬਲਾਕ ਸੰਮਤੀ ਮੈਂਬਰ ਰਾਜਪ੍ਰੀਤ ਕੌਰ, ਸਮੂਹ ਗ੍ਰਾਮ ਪੰਚਾਇਤ, ਮਾਲਵਾ ਸਪੋਰਟਸ ਕਲੱਬ ਫੱਤਾ ਮਾਲੋਕਾ, ਸੰਤ ਬਾਬਾ ਅਮਰ ਸਿੰਘ ਕਿਰਤੀ ਸੁਸਾਇਟੀ ਅਤੇ ਇਲਾਕੇ ਦੇ ਨਗਰ ਨਿਵਾਸੀਆਂ ਵੱਲੋਂ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ ਗਈ।

#ਜਨ ਪੰਜਾਬ #ਪੰਜਾਬ ਖ਼ਬਰਾਂ #latest news punjab #jan punjab news
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਖੇਡ | ਮਨੋਰੰਜਨ - ਰਾਸ਼ਟਰੀ ਖੇਡਾਂ अपडेट्स