ਨਾਭਾ ਵਾਰਡ 10 ਦੇ ਵਾਸੀਆਂ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਕੌਫੀ ਲੰਗਰ

ਨਾਭਾ ਵਾਰਡ 10 ਦੇ ਵਾਸੀਆਂ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਕੌਫੀ ਲੰਗਰ

Author : Beant Singh

Jan. 5, 2026 6:31 p.m. 213

ਨਾਭਾ, ਜਨਵਰੀ 2026– ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵੱਖ-ਵੱਖ ਥਾਵਾਂ ‘ਤੇ ਲੰਗਰ ਲਗਾਏ ਗਏ। ਨਾਭਾ ਦੇ ਮੈਹਸ ਗੇਟ ਵਾਰਡ ਨੰਬਰ 10 ਦੇ ਸੇਵਾਦਾਰ ਰਣਧੀਰ ਸਿੰਘ ਅਤੇ ਸਾਥੀਆਂ ਵੱਲੋਂ ਕੌਫੀ ਲੰਗਰ ਦੀ ਵਿਵਸਥਾ ਕੀਤੀ ਗਈ।

ਰਣਧੀਰ ਸਿੰਘ ਨੇ ਗੁਰੂ ਜੀ ਦੇ ਜੀਵਨ ਤੇ ਚਰਚਾ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਦੇਸ਼ ਅਤੇ ਕੌਮ ਲਈ ਆਪਣੀ ਪੂਰੀ ਕੁਰਬਾਨੀ ਦਿੱਤੀ। ਇਸ ਮਹਾਨ ਦਸ਼ਮੇਸ਼ ਪਿਤਾ ਦੀ ਬਹਾਦਰੀ ਅਤੇ ਸਰਬੰਸ ਦੀ ਮਿਸਾਲ ਦੁਨੀਆਂ ਵਿੱਚ ਵਿਲੱਖਣ ਹੈ।

ਇਸ ਮੌਕੇ ਤੇ ਕੰਬਾਈਨ ਐਸੋਸੀਏਸ਼ਨ ਦੇ ਪ੍ਰਧਾਨ ਅਵਤਾਰ ਸਿੰਘ ਨਨੜੇ, ਰਾਕੇਸ਼ ਜੈਨ, ਸ਼ੰਭੁੰ ਨਾਥ ਬਿਰਦੀ, ਗਿਆਨ ਬਿਰਦੀ, ਤੇਜਿੰਦਰ ਸਿੰਘ ਸੇਠੀ, ਸੰਦੀਪ, ਭਜਨ ਸਿੰਘ, ਇੰਦਰਪਾਲ ਚੀਮਾ, ਜਗਦੀਸ਼ ਬੱਤਾ, ਰਵਿੰਦਰ ਸ਼ਰਮਾ, ਮੈਮੀ ਸਾਹਿਬ, ਰਕੇਸ਼ ਜਿੰਦਲ, ਜੱਸੀ ਟੌਹੜਾ, ਕਾਲਾ ਪੰਡਿਤ, ਗੁਰੂ ਗੋਰਖ ਨਾਥ ਮੱਠ, ਸਲਾਹਕਾਰ ਸ੍ਰੀ ਅਸ਼ਵਨੀ ਕੁਮਾਰ ਸ਼ਰਮਾ, ਫਿਰੋਜ਼ ਖਾਨ, ਹਰਦੀਪ ਸਿੰਘ, ਜਸਪ੍ਰੀਤ ਸਿੰਘ, ਅਮਰ ਗਰਗ, ਪ੍ਰੇਮ ਸਾਗਰ, ਗੁਰਮੇਲ ਕੌਰ ਅਤੇ ਹੋਰ ਸਦੱਸ ਹਾਜ਼ਰ ਸਨ।
 

#ਜਨ ਪੰਜਾਬ #ਪੰਜਾਬ ਖ਼ਬਰਾਂ #jan punjab news
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਖਾਸ ਰਿਪੋਰਟ - ਗਰਾਊਂਡ ਰਿਪੋਰਟਾਂ अपडेट्स