Elder Care : ਅਰੋੜਾ ਵੰਸ਼ ਸਭਾ ਮਹਿਲਾ ਵਿੰਗ ਨੇ ਕੀਤਾ ਬਜ਼ੁਰਗਾਂ ਦੇ ਵਿਹੜੇ ‘ਚ ਦੋਰਾ

Elder Care : ਅਰੋੜਾ ਵੰਸ਼ ਸਭਾ ਮਹਿਲਾ ਵਿੰਗ ਨੇ ਕੀਤਾ ਬਜ਼ੁਰਗਾਂ ਦੇ ਵਿਹੜੇ ‘ਚ ਦੋਰਾ

Author : Sonu Samyal

Jan. 16, 2026 1:38 p.m. 355

ਪਠਾਨਕੋਟ — ਅਰੋੜਾ ਵੰਸ਼ ਸਭਾ ਮਹਿਲਾ ਵਿੰਗ ਪਠਾਨਕੋਟ ਵੱਲੋਂ ਸਮਾਜਿਕ ਸੇਵਾ ਦੇ ਤਹਿਤ ਬ੍ਰਿਧ ਆਸ਼ਰਮ ਝਾਖੋਲਾੜੀ ਵਿਖੇ ਦੌਰਾ ਕੀਤਾ ਗਿਆ। ਇਸ ਦੌਰਾਨ ਟੀਮ ਨੇ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗ ਮਾਂ-ਬਾਪ ਦਾ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਨਾਲ ਬੈਠ ਕੇ ਦੁੱਖ-ਸੁੱਖ ਸਾਂਝੇ ਕੀਤੇ।

ਅਰੋੜਾ ਵੰਸ਼ ਸਭਾ ਦੀ ਪ੍ਰਧਾਨ ਸਵਿਤਾ ਅਰੋੜਾ ਨੇ ਬਜ਼ੁਰਗਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੀਵਨ ਵਿੱਚ ਆਏ ਪੁਰਾਣੇ ਦੁੱਖਾਂ ਨੂੰ ਰੱਬ ਦੀ ਰਜ਼ਾ ਸਮਝ ਕੇ ਭੁੱਲ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਤੁਹਾਡੇ ਆਪਣੇ ਬੱਚਿਆਂ ਵਾਂਗ ਹਾਂ ਅਤੇ ਜਿੱਥੋਂ ਤੱਕ ਸੰਭਵ ਹੋਵੇਗਾ, ਹਮੇਸ਼ਾ ਤੁਹਾਡੇ ਨਾਲ ਖੜੇ ਰਹਾਂਗੇ। ਉਨ੍ਹਾਂ ਨੇ ਬਜ਼ੁਰਗਾਂ ਨੂੰ ਪਰਮਾਤਮਾ ਦੇ ਨਾਮ ਸਿਮਰਨ ਨਾਲ ਜੁੜੇ ਰਹਿਣ ਦੀ ਪ੍ਰੇਰਣਾ ਵੀ ਦਿੱਤੀ।

ਇਸ ਮੌਕੇ ਮਹਿਲਾ ਵਿੰਗ ਵੱਲੋਂ ਆਸ਼ਰਮ ਪ੍ਰਬੰਧਕਾਂ ਨੂੰ ਬਜ਼ੁਰਗਾਂ ਦੀ ਲੋੜ ਅਨੁਸਾਰ ਕੁਝ ਜ਼ਰੂਰੀ ਸਮਾਨ ਵੀ ਭੇਟ ਕੀਤਾ ਗਿਆ। ਟੀਮ ਨੇ ਕਿਹਾ ਕਿ ਬਜ਼ੁਰਗਾਂ ਨੂੰ ਮਿਲ ਕੇ ਉਨ੍ਹਾਂ ਨੂੰ ਅੰਦਰੂਨੀ ਸਕੂਨ ਮਿਲਿਆ ਹੈ ਅਤੇ ਭਵਿੱਖ ਵਿੱਚ ਵੀ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ।

ਆਸ਼ਰਮ ਸੁਪਰਡੈਂਟ ਮੈਡਮ ਅੰਜਲੀ ਸ਼ਰਮਾ ਅਤੇ ਆਸ਼ਰਮ ਪ੍ਰਧਾਨ ਸਤਨਾਮ ਸਿੰਘ ਨੇ ਆਈ ਹੋਈ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੇ ਦੌਰੇ ਬਜ਼ੁਰਗਾਂ ਦੇ ਮਨੋਬਲ ਨੂੰ ਮਜ਼ਬੂਤ ਕਰਦੇ ਹਨ।

ਇਸ ਮੌਕੇ ਆਸ਼ਰਮ ਚੇਅਰਪਰਸਨ ਮੈਡਮ ਰੀਨਾ ਸਰਮਾਲ, ਕੋਆਰਡੀਨੇਟਰ ਮੈਡਮ ਇੰਦਰਜੀਤ ਕੌਰ, ਸੁਪਰਡੈਂਟ ਮੈਡਮ ਅੰਜਲੀ ਸ਼ਰਮਾ, ਪ੍ਰਧਾਨ ਸਤਨਾਮ ਸਿੰਘ, ਆਸ਼ਰਮ ਸਟਾਫ ਮੈਂਬਰਾਂ ਸਮੇਤ ਅਰੋੜਾ ਵੰਸ਼ ਸਭਾ ਸੁਸਾਇਟੀ ਦੀ ਪ੍ਰਧਾਨ ਸਵਿਤਾ ਅਰੋੜਾ, ਚੇਅਰਪਰਸਨ ਨਿਰਮਤਾ ਛਾਬੜਾ, ਉਪ ਪ੍ਰਧਾਨ ਸੁਨੇਹਾ ਅਰੋੜਾ, ਜੋਤੀ ਛਾਬੜਾ ਆਦਿ ਹਾਜ਼ਰ ਸਨ।

#World News #ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਪੰਜਾਬ - ਪੇਂਡੂ ਪੰਜਾਬ अपडेट्स