Social Service: ਮਹਿਲਾ ਵਿੰਗ ਸਭਾ ਪਠਾਨਕੋਟ ਵੱਲੋਂ ਬ੍ਰਿਧ ਆਸ਼ਰਮ ‘ਚ ਮਾਨਵਤਾ ਦੀ ਸੇਵਾ ਵਿੱਚ ਯੋਗਦਾਨ

Social Service: ਮਹਿਲਾ ਵਿੰਗ ਸਭਾ ਪਠਾਨਕੋਟ ਵੱਲੋਂ ਬ੍ਰਿਧ ਆਸ਼ਰਮ ‘ਚ ਮਾਨਵਤਾ ਦੀ ਸੇਵਾ ਵਿੱਚ ਯੋਗਦਾਨ

Author : Sonu Samyal

Jan. 20, 2026 3:08 p.m. 188

ਪਠਾਨਕੋਟ ਦੇ ਝਾਖੋਲਾੜੀ ਵਿਖੇ ਸਥਿਤ ਬਜ਼ੁਰਗਾਂ ਦਾ ਵਿਹੜਾ ਆਦਰਸ਼ ਬ੍ਰਿਧ ਆਸ਼ਰਮ ਪਿਛਲੇ ਸਾਲ 2021 ਤੋਂ ਨਿਰੰਤਰ ਮਾਨਵਤਾ ਦੀ ਸੇਵਾ ਕਰਦਾ ਆ ਰਿਹਾ ਹੈ। ਇਹ ਆਸ਼ਰਮ ਉਹਨਾਂ ਬੇਸਹਾਰਾ ਬਜ਼ੁਰਗ ਮਾਤਾ-ਪਿਤਾ ਲਈ ਆਸ ਦੀ ਕਿਰਣ ਬਣਿਆ ਹੋਇਆ ਹੈ, ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੁੰਦਾ। ਆਸ਼ਰਮ ਵੱਲੋਂ ਹੁਣ ਤੱਕ ਲਗਭਗ 350 ਤੋਂ ਵੱਧ ਬਜ਼ੁਰਗਾਂ ਨੂੰ ਰਹਿਣ, ਖਾਣ-ਪੀਣ ਅਤੇ ਦੇਖਭਾਲ ਦੀ ਸਹੂਲਤ ਦਿੱਤੀ ਜਾ ਚੁੱਕੀ ਹੈ।

ਆਸ਼ਰਮ ਦਾ ਮੁੱਖ ਉਦੇਸ਼ ਸਿਰਫ਼ ਬਜ਼ੁਰਗਾਂ ਨੂੰ ਸਹਾਰਾ ਦੇਣਾ ਹੀ ਨਹੀਂ, ਸਗੋਂ ਉਹਨਾਂ ਬਜ਼ੁਰਗਾਂ ਦੀ ਕੌਂਸਲਿੰਗ ਕਰਵਾ ਕੇ ਦੁਬਾਰਾ ਪਰਿਵਾਰ ਨਾਲ ਮਿਲਾਪ ਕਰਵਾਉਣਾ ਵੀ ਹੈ, ਜੋ ਘਰੇਲੂ ਤਣਾਅ ਕਾਰਨ ਘਰ ਛੱਡ ਕੇ ਆ ਜਾਂਦੇ ਹਨ। ਇਸ ਯਤਨ ਨਾਲ ਹੁਣ ਤੱਕ 30 ਤੋਂ ਵੱਧ ਬਜ਼ੁਰਗਾਂ ਨੂੰ ਸਮਝੌਤਾ ਕਰਵਾ ਕੇ ਮੁੜ ਘਰ ਭੇਜਿਆ ਜਾ ਚੁੱਕਾ ਹੈ।

ਇਸੇ ਕੜੀ ਤਹਿਤ ਮਹਿਲਾ ਵਿੰਗ ਸਭਾ ਸੁਸਾਇਟੀ ਪਠਾਨਕੋਟ ਦੇ ਮੈਂਬਰ ਆਸ਼ਰਮ ਪਹੁੰਚੇ ਅਤੇ ਬਜ਼ੁਰਗਾਂ ਲਈ ਲੋੜਵੰਦ ਸਮਾਨ ਭੇਟ ਕੀਤਾ। ਮੈਂਬਰਾਂ ਨੇ ਬਜ਼ੁਰਗਾਂ ਨਾਲ ਸਮਾਂ ਬਿਤਾਇਆ ਅਤੇ ਕਿਹਾ ਕਿ ਉਨ੍ਹਾਂ ਦੇ ਚਿਹਰਿਆਂ ‘ਤੇ ਖੁਸ਼ੀ ਵੇਖ ਕੇ ਅੰਦਰੂਨੀ ਸਕੂਨ ਮਿਲਦਾ ਹੈ। ਉਨ੍ਹਾਂ ਨੇ ਪਰਮਾਤਮਾ ਅੱਗੇ ਅਰਦਾਸ ਕਰਦਿਆਂ ਕਿਹਾ ਕਿ ਆਸ਼ਰਮ ਪ੍ਰਬੰਧਕਾਂ ਨੂੰ ਇਹ ਪਵਿੱਤਰ ਸੇਵਾ ਜਾਰੀ ਰੱਖਣ ਲਈ ਹੋਰ ਬਲ ਮਿਲੇ।

ਆਸ਼ਰਮ ਦੇ ਪ੍ਰਧਾਨ ਸਤਨਾਮ ਸਿੰਘ ਅਤੇ ਸੁਪਰਡੈਂਟ ਅੰਜਲੀ ਸ਼ਰਮਾ ਵੱਲੋਂ ਮਹਿਲਾ ਵਿੰਗ ਸਭਾ ਦੇ ਸਾਰੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਆਸ਼ਰਮ ਦਾ ਸਮੂਹ ਸਟਾਫ ਅਤੇ ਸੰਸਥਾ ਦੇ ਕਈ ਮੈਂਬਰ ਮੌਜੂਦ ਰਹੇ।

#World News #ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਪੰਜਾਬ - ਸ਼ਹਿਰੀ ਪੰਜਾਬ अपडेट्स