ਹਰ ਸਹਾਇ ਸੇਵਾ ਦਲ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸਾਦੇ ਅਤੇ ਨਵੇਂ ਢੰਗ ਨਾਲ ਮਨਾਇਆ

ਹਰ ਸਹਾਇ ਸੇਵਾ ਦਲ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸਾਦੇ ਅਤੇ ਨਵੇਂ ਢੰਗ ਨਾਲ ਮਨਾਇਆ

Author : Beant Singh

Jan. 5, 2026 6:42 p.m. 212

ਪਟਿਆਲਾ, 05 ਜਨਵਰੀ :

ਹਰ ਸਹਾਇ ਸੇਵਾ ਦਲ ਵੱਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਕਲਗੀਧਰ ਸਾਹਿਬ, ਗਲੀ ਨੰਬਰ ਇੱਕ, ਭਾਰਤ ਨਗਰ ਵਿਖੇ ਬੜੀ ਸ਼ਰਧਾ ਅਤੇ ਨਵੇਕਲੇ ਢੰਗ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਸਮਾਜ ਸੇਵਾ ਦੇ ਤਹਿਤ ਲੋੜਵੰਦ ਪਰਿਵਾਰਾਂ ਨੂੰ ਸਲਾਈ ਮਸ਼ੀਨਾਂ ਅਤੇ ਸਾਈਕਲਾਂ ਵੰਡੀਆਂ ਗਈਆਂ।

ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਜੋਂ ਕੌਂਸਲਰ ਭੁਪਿੰਦਰ ਸਿੰਘ ਝਿੱਲ (ਵਾਰਡ ਨੰਬਰ 13) ਅਤੇ ਦੀਪਕ ਮਿੱਤਲ (ਵਾਰਡ ਨੰਬਰ 11) ਹਾਜ਼ਰ ਹੋਏ। ਸਮਾਗਮ ਡਾ. ਦੀਪ ਸਿੰਘ ਦੀ ਪ੍ਰਧਾਨਗੀ ਹੇਠ ਸੰਪੰਨ ਹੋਇਆ।

ਇਸ ਦੌਰਾਨ ਨਰਿੰਦਰ ਸਿੰਘ, ਹਰਮਨਪ੍ਰੀਤ ਸਿੰਘ, ਹਰਿੰਦਰ ਸਿੰਘ ਜੋਗੀਪੁਰ, ਗੁਰਿੰਦਰ ਸਿੰਘ ਕਾਕਾ ਅਤੇ ਬਾਬਾ ਗੁਰਮੁਖ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਕਲਗੀਧਰ ਸਾਹਿਬ ਵੱਲੋਂ ਆਈ ਹੋਈ ਸਾਧ ਸੰਗਤ ਅਤੇ ਪਤਵੰਤੇ ਸੱਜਣਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ।

 

#ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਖਾਸ ਰਿਪੋਰਟ - ਗਰਾਊਂਡ ਰਿਪੋਰਟਾਂ अपडेट्स